19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਪੰਜਾਬ ਨੂੰ ਵੱਡੀਆਂ ਉਮੀਦਾਂ-ਹਰਪਾਲਪੁਰ

Ad Position 21
No active advertisement
ਅਜੀਤ ਡੈਸਕ 01-06-2026
ਪਟਿਆਲਾ, 31 ਮਈ (ਗੁਰਪ੍ਰੀਤ ਸਿੰਘ ਚੱਠਾ)-ਭਾਰਤੀ ਜਨਤਾ ਪਾਰਟੀ ਵਲੋਂ ਬਹੁਤ ਸੋਚ ਵਿਚਾਰ ਕਰਕੇ ਸ. ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ ਭਾਵੇਂ ਹੁਣ ਤੱਕ ਬਣੇ ਸਾਰੇ ਪ੍ਰਧਾਨਾਂ ਨੇ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਵਾਹ ਲਾਈ ਸੀ ਪਰ ਸ. ਕੇਵਲ ਸਿੰਘ ਢਿੱਲੋਂ ਸਾਹਿਬ ਦੇ ਪ੍ਰਧਾਨ ਬਣਨ ਨਾਲ ਸਮੁੱਚੇ ਪੰਜਾਬ ਨੂੰ ਵੱਡੀਆਂ ਆਸਾਂ ਉਮੀਦਾਂ ਹਨ ਕਿਉਂਕਿ ਸ. ਢਿੱਲੋਂ ਬਹੁਤ ਵਧੀਆ ਕਿਸਾਨ ਹਨ, ਵਧੀਆ ਬਿਜ਼ਨਸਮੈਨ ਤੇ ਪੜ੍ਹੇ ਲਿਖੇ ਇਨਸਾਨ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਭਾਜਪਾ ਦੇ ਹਲਕਾ ਘਨੌਰ ਤੋਂ ਸੀਨੀਅਰ ਆਗੂ ਤੇ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲ ਪੁਰ ਨੇ ਕੇਵਲ ਸਿੰਘ ਢਿੱਲੋਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਵਧਾਈਆਂ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਹਰਪਾਲਪੁਰ ਨੇ ਕਿਹਾ ਕਿ ਪੰਜਾਬ ਨਿਵਾਸੀਆਂ ਨੇ ਹੁਣ ਤੱਕ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਦੇ ਰਾਜ ਭਾਗ ਵੇਖੇ ਹਨ ਹਰ ਵਾਰ ਪੰਜਾਬੀਆਂ ਦੇ ਪੱਲੇ ਨਿਰਾਸਾ ਹੀ ਪਈ ਹੈ | ਹਰਪਾਲਪੁਰ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ 2027 ਦੀਆਂ ਚੋਣਾਂ ਤੋਂ ਬਾਅਦ ਜੋ ਸਰਕਾਰ ਬਣੇਗੀ ਉਹ ਸਰਕਾਰ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ ਉਸ ਸਰਕਾਰ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀ ਸੁਗੰਧ ਆਵੇਗੀ ਅਤੇ ਸਮੂਹ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਤੋਂ ਖਰਾ ਉੱਤਰਨਗੇ |
Ad Position 22
No active advertisement
ਪਿਛਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ-ਵਿਕਾਸ ਮਿੱਤਲ, ਰਾਜੇਸ਼... ਅਗਲੀ ਖ਼ਬਰ ਸਿਹਤ ਕੇਂਦਰ ਨਾਨੋਵਾਲ ਪਿਛਲੇ ਸੱਤ ਸਾਲਾਂ ਤੋਂ ਬੰਦ ਹੋਣ ਕਾਰਨ ਲੋਕਾਂ ਵਿਚ ਭਾਰੀ ਨਿਰਾਸ਼ਾ
Ad Position 24