ਦੇਵੀਗੜ, 31 ਮਈ (ਰਾਜਿੰਦਰ ਸਿੰਘ ਮÏਜੀ)-ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ¢ ਸਕੂਲ ਦੀ ਹੋਣਹਾਰ ਵਿਦਿਆਰਥਣ ਜਸਮੀਤ ਕੌਰ ਨੇ ਕਮਰਸ ਸਟਰੀਮ ਵਿਚੋਂ 97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰÏਸ਼ਨ ਕੀਤਾ ਹੈ¢ ਇਸ ਮਿਸਾਲੀ ਸਫ਼ਲਤਾ 'ਤੇ ਖ਼ੁਸ਼ੀ ਸਾਂਝੀ ਕਰਨ ਲਈ 'ਮਿਸਲ ਸਤਲੁਜ' ਜਥੇਬੰਦੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਹਲਕਾ ਸਨੌਰ ਦੇ ਇੰਚਾਰਜ ਬੀਬੀ ਜਸਮੀਤ ਕੌਰ ਛੀਨਾ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ¢ ਉਨ੍ਹਾਂ ਵਲੋਂ ਹੋਣਹਾਰ ਵਿਦਿਆਰਥਣ ਜਸਮੀਤ ਕੌਰ ਪਿੰਡ ਮਸੀਂਗਣ ਨੂੰ ਨਗਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਸਿਰੋਪਾਉ ਭੇਟ ਕਰਕੇ ਉਸ ਦੀ ਹÏਸਲਾ-ਅਫ਼ਜ਼ਾਈ ਕੀਤੀ ਗਈ¢ ਇਸ ਦÏਰਾਨ ਸਕੂਲ ਪ੍ਰਬੰਧਕਾਂ ਵਲੋਂ ਬੀਬੀ ਜਸਮੀਤ ਕੌਰ ਛੀਨਾ ਦੀ ਆਮਦ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਪਿ੍ੰਸੀਪਲ ਸੁਧੀਰ ਕੁਮਾਰ ਨੇ ਕਿਹਾ ਕਿ ਇਹ ਪ੍ਰਾਪਤੀ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਬੱਚਿਆਂ ਦੀ ਲਗਨ ਦਾ ਸਿੱਟਾ ਹੈ¢ ਇਸ ਮÏਕੇ ਅੰਗਰੇਜ਼ ਸਿੰਘ ਸ਼ੇਰਗਿੱਲ, ਵਿਜੈ ਕੁਮਾਰ, ਮੁਨੀਸ਼ ਰਾਜ, ਅਧਿਆਪਕਾ ਰਮਨਦੀਪ ਕੌਰ ਲੈਕਚਰਾਰ ਇੰਗਲਿਸ਼, ਸੀਮਾ ਰਾਣੀ ਲੈਕਚਰਾਰ ਕਮਰਸ, ਗੁਰਪ੍ਰਤਾਪ ਸਿੰਘ ਅਤੇ ਕੋਮਲਪ੍ਰੀਤ ਕÏਰ ਹਾਜ਼ਰ ਸਨ¢