22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਫਾਸਟ ਫੂਡ ਖਾਣ ਕਾਰਨ ਬੱਚੇ ਹੋ ਰਹੇ ਹਨ ਮੋਟਾਪੇ ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ

Ad Position 21
No active advertisement
ਅਜੀਤ ਡੈਸਕ 01-06-2026
ਸਮਾਣਾ, 31 ਮਈ (ਹਰਵਿੰਦਰ ਸਿੰਘ ਟੋਨੀ)-ਬਾਜਾਰਾਂ 'ਚ ਖਾਣ ਪੀਣ ਦੀਆਂ ਦੁਕਾਨਾਂ ਅਤੇ ਰੇਹੜੀਆਂ ਆਦਿ 'ਤੇ ਵਿਕਦਾ 'ਫਾਸਟ ਫੂਡ' ਕਾਰਨ ਤੇ ਰੋਜ਼ਾਨਾ ਖਾਣ ਦੇ ਵਧਦੇ ਰੁਝਾਨ ਕਾਰਨ ਬੱਚੇ ਮੋਟਾਪੇ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਜਿਸ ਕਾਰਨ ਬੱਚੇ ਕਿਡਨੀਆਂ, ਲੀਵਰ, ਸ਼ੂਗਰ ਤੇ ਉਚ ਰਕਤ ਚਾਪ (ਬਲੱਡ ਪ੍ਰੈਸ਼ਰ) ਆਦਿ ਸਮੇਤ ਹੋਰ ਕਈ ਬਿਮਾਰੀਆਂ ਤੋਂ ਪੀੜਤ ਹਸਪਤਾਲਾਂ 'ਚ ਦਾਖਲ ਆਮ ਦੇਖੇ ਜਾ ਸਕਦੇ ਹਨ | ਇਸ ਸਭ ਕੁਝ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਨੂੰ ਫਾਸਟ ਫੂਡ ਖਾਣ ਤੋਂ ਰੋਕਣ ਲਈ ਅਸਮਰਥ ਜਾਪਦੇ ਹਨ ਤੇ ਫਾਸਟ ਫੂਡ ਖਾਣ ਦੇ ਵੱਧ ਰਹੇ ਰੁਝਾਨ ਕਾਰਨ ਸ਼ਹਿਰਾਂ ਤੇ ਪਿੰਡਾਂ 'ਚ ਰੋਜ਼ਾਨਾ ਦੁਕਾਨਾਂ ਤੇ ਰੇਹੜੀਆਂ ਖੁੱਲਣ 'ਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਹੈ | ਜਾਣਕਾਰੀ ਮੁਤਾਬਿਕ ਫਾਸਟ ਫੂਡ ਸਮੇਤ ਹੋਰ ਖਾਣ ਪੀਣ ਵਾਲੀਆਂ ਵਸਤਾਂ ਨੂੰ ਸਵਾਦਲਾ ਬਣਾਉਣ ਲਈ ਇਨ੍ਹਾਂ 'ਚ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ ਜੋ ਬੱਚਿਆਂ ਅਤੇ ਮਨੁੱਖੀ ਸਰੀਰ ਲਈ ਅਤਿ ਘਾਤਕ ਸਿੱਧ ਹੋ ਰਹੇ ਹਨ | ਇਨ੍ਹਾਂ ਮਸਾਲਿਆਂ 'ਚ ਸਭ ਤੋਂ ਜ਼ਿਆਦਾ ਮੁੱਖ ਮਸਾਲਾ 'ਅੰਜਨਾ ਮੋਟੋ' ਨਾਮੀ ਮਸਾਲਾ ਫਾਸਟ ਫੂਡ ਆਦਿ 'ਚ ਵਰਤਿਆ ਜਾ ਰਿਹਾ ਹੈ | ਜੋ ਵੇਖਣ 'ਚ ਚੀਨੀ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਫਾਸਟ ਫੂਡ ਤਿਆਰ ਕਰਨ ਵਾਲੇ ਇਸ ਦੀ ਵਰਤੋਂ ਸਾਰੇ ਮਸਾਲਿਆਂ ਤੋਂ ਵੱਧ ਕਰਦੇ ਹਨ ਕਿਉਂਕਿ ਇਹ ਮਸਾਲਾ ਹਰੇਕ ਖਾਣ ਵਾਲੀ ਵਸਤੂ ਨੂੰ ਸਵਾਦਲਾ ਬਣਾ ਦਿੰਦਾ ਹੈ | ਜਦੋਂ ਕਿ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮਸਾਲਾ ਕਥਿਤ ਰੂਪ 'ਚ ਹੱਡੀਆਂ ਨੂੰ ਖੋਰ ਦੇਣ ਸਮੇਤ ਭਿਆਨਕ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ | ਜਲੰਧਰ ਦੇ ਮਸ਼ਹੂਰ ਤੇ ਮਾਹਿਰ ਡਾ. ਜਸਦੀਪ ਸਿੰਘ ਬੇਦੀ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਤੈਨਾਤ ਮਾਹਿਰ ਡਾ. ਪਰਮਜੀਤ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਸਮੇਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਭਿਆਨਕ ਬਿਮਾਰੀਆਂ ਦਾ ਕਾਰਨ ਕਥਿਤ ਫਾਸਟ ਫੂਡ ਖਾਣਾ ਹੈ | ਇਸ ਮਸਲੇ 'ਚ ਮਾਪਿਆਂ ਦਾ ਵੀ ਬਰਾਬਰ ਦਾ ਕਸੂਰ ਹੈ ਜੋ ਬਿਨਾਂ ਸੋਚੇ ਸਮਝੇ ਬੱਚਿਆਂ ਨੂੰ ਹਰੇਕ ਤਰ੍ਹਾਂ ਫਾਸਟ ਫੂਡ ਖਾਣ ਤੋਂ ਨਹੀਂ ਰੋਕਦੇ ਹਨ ਤੇ ਮਾਪੇ ਬੱਚਿਆਂ ਨੂੰ ਦਿਨ ਰਾਤ ਖਾਣ ਲਈ ਫਾਸਟ ਫੂਡ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਬੱਚਿਆਂ ਲਈ ਸਵੇਰੇ ਦੁਪਹਿਰੇ ਤਾਂ ਸ਼ਾਮ ਵੇਲੇ ਰੋਟੀ ਪਕਾ ਕੇ ਖਵਾਉਣ ਦੀ ਲੋੜ ਨਾ ਪਏ ਤੇ ਇਹ ਸਭ ਕੁਝ ਆਰਾਮ ਪ੍ਰਸਤੀ ਕਾਰਨ ਹੋ ਰਿਹਾ ਹੈ | ਸਮਾਣਾ ਦੇ ਸਿਵਲ ਹਸਪਤਾਲ 'ਚ ਤੈਨਾਤ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਦੀਪਕ ਮੋਂਗਾ ਦਾ ਕਹਿਣਾ ਹੈ ਕਿ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਬੱਚਿਆਂ ਨੂੰ ਫਾਸਟ ਫੂਡ ਖਾਣ ਤੋਂ ਨਾ ਰੋਕਿਆ ਤਾਂ ਬੱਚੇ ਅਤਿ ਗੰਭੀਰ ਬਿਮਾਰੀਆਂ 'ਚ ਗ੍ਰਸਤ ਹੋ ਜਾਣਗੇ | ਜਿਨ੍ਹਾਂ 'ਚੋਂ ਕਈ ਬਿਮਾਰੀਆਂ ਦਾ ਇਲਾਜ ਵੀ ਅਸੰਭਵ ਹੋ ਜਾਵੇਗਾ | ਜ਼ਿਕਰਯੋਗ ਹੈ ਕਿ ਸ਼ਹਿਰਾਂ ਦੇ ਮੁੱਖ ਬਾਜ਼ਾਰਾਂ ਦੇ ਚੌਕਾਂ ਆਦਿ 'ਚ ਪ੍ਰਵਾਸੀਆਂ ਵਲੋਂ ਫਾਸਟ ਫੂਡ ਤਿਆਰ ਕਰਕੇ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤਿਆਂ ਨਹੀਂ ਦੇਖਿਆ ਗਿਆ ਹੈ¢
Ad Position 22
No active advertisement
ਪਿਛਲੀ ਖ਼ਬਰ ਅੱਤ ਦੀ ਗਰਮੀ 'ਚ ਖੁੱਲ੍ਹੇ ਸਥਾਨਾਂ 'ਤੇ ਮੀਟਿੰਗਾਂ ਕਰਨ ਲਈ ਮਜਬੂਰ ਹੋਏ ਅਨੁਸੂਚਿਤ ਜਾਤੀ ਕਰਮਚਾਰੀ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦੇ ਨਵੇਂ ਪ੍ਰਧਾਨ ਬਣਨ ਨਾਲ ਪੰਜਾਬ ਨਵੀਆਂ ਤਰੱਕੀਆਂ ਵੱਲ ਵਧੇਗਾ-ਗੋਗੀ ਟਿਵਾਣਾ
Ad Position 24