20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਰੱਖੜਾ ਦੀ ਅਗਵਾਈ 'ਚ ਸਮਾਣਾ ਦੇ ਵਾਰਡ 7 ਦੀ ਜੇਤੂ ਉਮੀਦਵਾਰ ਅਮਨਦੀਪ ਕੌਰ ਪਤੀ ਸਣੇ 'ਆਪ' ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 05-06-2026
ਸਮਾਣਾ, 4 ਜੂਨ (ਸਾਹਿਬ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ 'ਆਪ' ਆਗੂ ਸੁਰਜੀਤ ਸਿੰਘ ਰੱਖੜਾ ਦੀ ਹਲਕੇ ਵਿਚ ਤਾਕਤ ਦਾ ਹੋਰ ਵਾਧਾ ਹੋ ਗਿਆ ਹੈ | ਨਗਰ ਕੌਂਸਲ ਸਮਾਣਾ ਦੀ ਚੋਣਾਂ ਵਿਚ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ 7 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅਮਨਦੀਪ ਕੌਰ ਪਤੀ ਨਿਸ਼ਾਨ ਸਿੰਘ ਚੀਮਾ ਸਣੇ ਮੁੜ ਘਰ ਪਰਤ ਆਏ ਹਨ ਅਤੇ ਉਨ੍ਹਾਂ ਨੇ ਸ. ਰੱਖੜਾ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ ਹੈ | ਆਪਣੇ ਘਰ ਵਿਚ ਰੱਖੇ ਇਕੱਠ ਜਿਸ ਵਿਚ ਨਗਰ ਕੌਂਸਲ ਦੇ ਨਵੇਂ ਬਣਨ ਵਾਲੇ ਸੰਭਾਵਿਤ ਪ੍ਰਧਾਨ ਕਪੂਰ ਚੰਦ ਬਾਂਸਲ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ, ਹੈਪੀ ਢੀਂਗਰਾ, ਨਗਰ ਕੌਂਸਲ ਮੈਂਬਰ ਜਗਤਾਰ ਸਿੰਘ ਸੰਧੂ, ਸੇਵਕ ਲਾਲ ਘੁੱਕ, ਰਾਜ ਕੌਰ, ਬੇਅੰਤ ਸਿੰਘ ਬੱਗਾ ਅਤੇ ਸੋਨੀ ਕਿੰਗ ਮੈਂਬਰ ਨਗਰ ਕੌਂਸਲ, ਹੁਸਨ ਲਾਲ ਬਾਂਸਲ, ਬਾਬਾ ਸੁਰਜੀਤ ਸਿੰਘ ਗੜ੍ਹੀ ਸਾਹਿਬ, ਗੁਰਦੁਆਰਾ ਭਗਤ ਰਵਿਦਾਸ ਜੀ ਦੇ ਪ੍ਰਧਾਨ ਭਾਈ ਰਾਜ ਸਿੰਘ, ਗੁਰਦਿਆਲ ਸਿੰਘ ਰੰਧਾਵਾ ਅਤੇ ਸੋਨੀ ਅਚਰਾਲਾਂ ਹਾਜ਼ਰ ਸਨ, ਨਿਸ਼ਾਨ ਸਿੰਘ ਨੇ ਆਖਿਆ ਕਿ ਪਾਰਟੀਆਂ ਦੀਆਂ ਮਜਬੂਰੀਆਂ ਹੁੰਦੀਆਂ ਹਨ, ਕਈ ਵਾਰ ਟਿਕਟ ਨਹੀਂ ਮਿਲਦੀ, ਪਰ ਉਹ 15 ਸਾਲ ਤੋਂ 'ਆਪ' ਵਿਚ ਰਹਿ ਕੇ ਸੇਵਾ ਕਰ ਰਹੇ ਹਨ | ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਆਪਣੇ ਘਰ ਪਰਤ ਆਏ ਹਨ | ਇਕੱਠ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮਾਨ ਸਰਕਾਰ ਵਲੋਂ ਕਿਸਾਨ ਕਰੈਡਿਟ ਕਾਰਡ (ਕੇ.ਸੀ.ਸੀ.) ਪ੍ਰਣਾਲੀ ਵਿਚ ਕੀਤੇ ਗਏ ਵੱਡੇ ਸੁਧਾਰਾਂ ਨਾਲ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਹੋਵੇਗੀ | ਮਾਨ ਸਰਕਾਰ ਨੇ ਹੋਰ ਇਤਿਹਾਸਿਕ ਅਤੇ ਦੂਰਅੰਦੇਸ਼ੀ ਵਾਲਾ ਫ਼ੈਸਲਾ ਕਰਦਿਆਂ ਨਿੱਜੀ ਸਕੂਲਾਂ ਦੀ ਮਨਮਾਨੀ ਨੂੰ ਰੋਕਿਆ ਹੈ | ਸ. ਰੱਖੜਾ ਨੇ ਸ਼ਹਿਰ ਦੀ ਕਿਸਾਨ ਬੈਲਟ ਵਿਚ ਬੋਲਦਿਆਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ 26 ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਕੇ.ਸੀ.ਸੀ. ਢਾਂਚੇ ਵਿਚ ਬਦਲਾਅ ਕਰਕੇ ਕਿਸਾਨਾਂ ਨੂੰ ਅਸਲ ਲੋੜਾਂ ਅਨੁਸਾਰ ਕਰਜ਼ਾ ਸਹੂਲਤ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਣਕ, ਝੋਨਾ, ਗੰਨਾ, ਬਾਗ਼ਬਾਨੀ ਅਤੇ ਹੋਰ ਉੱਚ ਮੁੱਲ ਵਾਲੀਆਂ ਫ਼ਸਲਾਂ ਲਈ ਕਰਜ਼ਾ ਹੱਦ ਵਿਚ ਕੀਤਾ ਗਿਆ ਵਾਧਾ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਏਗਾ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪਰਾਲੀ ਪ੍ਰਬੰਧਨ, ਮੂੰਗਫਲੀ, ਫ਼ੁਲ, ਹਰਾ ਚਾਰਾ, ਮੱਕੀ, ਤੇਲ ਬੀਜ, ਡ੍ਰੈਗਨ ਫਰੂਟ, ਬਾਂਸ, ਪਾਪੂਲਰ, ਮੱਛੀ ਪਾਲਨ ਅਤੇ ਹੋਰ ਨਵੀਆਂ ਫ਼ਸਲਾਂ ਨੂੰ ਕਰਜ਼ਾ ਸਹਾਇਤਾ ਦੇ ਦਾਇਰੇ ਵਿਚ ਲਿਆਂਦਾ ਜਾਣਾ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ ਗਿਆਨ ਸਾਗਰ ਮੈਡੀਕਲ ਕਾਲਜ ਦੇ ਟ੍ਰੇਨੀ ਡਾਕਟਰਾਂ ਨੇ ਮੰਗਾਂ ਨੂੰ ਲੈਣ ਕੇ ਗੇਟ ਅੱਗੇ ਲਾਇਆ ਧਰਨਾ ਅਗਲੀ ਖ਼ਬਰ ਪਿੰਡ ਬੁੱਢਣਪੁਰ ਦੇ 9 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪੁਲਿਸ ਨੇ ਮਾਮਲਾ ਕੀਤਾ ਦਰਜ, ਦੋ ਹਫ਼ਤੇ ਪਹਿਲਾਂ ਹੋਈ...
Ad Position 24