ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਨਾਭਾ ’ਚ ਕਰਵਾਇਆ ਗਿਆ ਸਪੈਲਿੰਗਜ਼ ਕੁਇਜ਼ ਮੁਕਾਬਲਾ
ਨਾਭਾ, 20 ਨਵੰਬਰ (ਵਰਿੰਦਰ ਵਰਮਾ)-ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਨਾਭਾ ਵਿੱਚ ਇੰਗਲਿਸ਼ ਭਾਸ਼ਾ ਵਿੱਚ ਸਪੈਲਿੰਗਜ਼ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਨਾਭਾ, 20 ਨਵੰਬਰ (ਵਰਿੰਦਰ ਵਰਮਾ)-ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਨਾਭਾ ਵਿੱਚ ਇੰਗਲਿਸ਼ ਭਾਸ਼ਾ ਵਿੱਚ ਸਪੈਲਿੰਗਜ਼ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦਾਂ ਦੇ ਸਪੈਲਿੰਗਜ਼ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਅਰਥ ਬੜੀ ਅਸਾਨੀ ਨਾਲ ਦੱਸੇ। ਮੈਡਮ ਸੰਤੋਸ਼ ਗੋਇਲ ਦੀ ਮਿਹਨਤ ਸਦਕਾ ਸਾਰੇ ਵਿਦਿਆਰਥੀਆਂ ਨੇ ਕਵਿਜ਼ ਪੋ੍ਗਰਾਮ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਮ ਹਨ ਛੇਵੀਂ ਜਮਾਤ ਦੇ ਵਿਦਿਆਰਥੀ ਹਨ ਮੋਹਿਤ, ਦਿਲਜਾਨ ਹਿਤੇਨ ਅਤੇ ਅਨਨਯਾ, ਸੱਤਵੀਂ ਜਮਾਤ ਦੇ ਵਿਦਿਆਰਥੀ ਅਰਮਾਨ, ਅਭਿਜੋਤ, ਪੁਨੀਤ ਅਤੇ ਤਨੁਜ, ਅੱਠਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ, ਅਰਮਾਨ ਅਮਿ੍ਤਜੋਤ ਅਤੇ ਗੁਰਕੀਰਤ ਕੌਰ, ਨੌਵੀਂ ਜਮਾਤ ਦੇ ਵਿਦਿਆਰਥੀ ਕਿਰਨਜੀਤ, ਬ੍ਰਹਮਜੋਤ, ਦੀਕਸ਼ਾ ਤੇ ਵਿਭੂਤੀ, ਦਸਵੀਂ ਜਮਾਤ ਦੇ ਵਿਦਿਆਰਥੀ ਏਕਮ ਮਹਿਮਾ ਅਤੇ ਦੀਪਇੰਦਰ ਹਨ । ਇਹ ਸਾਰਾ ਕੰਮ ਮੁੱਖ ਅਧਿਆਪਿਕਾ ਰੁਪਿੰਦਰਜੀਤ ਕੌਰ ਚੁੱਘ ਦੀ ਦੇਖ- ਰੇਖ ਹੇਠ ਹੋਇਆ। ਸਕੂਲ ਦੇ ਚੇਅਰਮੈਨ ਹਰਵਿੰਦਰ ਸਿੰਘ ਭਸੀਨ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਹੋ ਜਿਹੀਆਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।