28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਚਿਤਕਾਰਾ ਯੂਨੀਵਰਸਿਟੀ ਨੇ ਰੇਡੀਅਸ ਸਿਸਟਮਜ਼ ਦੇ ਸਹਿਯੋਗ ਨਾਲ ਉੱਤਰੀ ਭਾਰਤ ਦਾ ਪਹਿਲਾ ਐਪਲ-ਸੰਚਾਲਿਤ ਕੈਂਪਸ ਅਨੁਭਵ ਕੇਂਦਰ ਕੀਤਾ ਲਾਂਚ

Ad Position 21
No active advertisement
ਚਿਤਕਾਰਾ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਮਾਗਮ ਦਾ ਦਿ੍ਸ਼ | ਅਜੀਤ ਤਸਵੀਰ <br/> 07-06-2026
ਬਨੂੜ, 6 ਜੂਨ (ਭੁਪਿੰਦਰ ਸਿੰਘ)-ਤਕਨਾਲੋਜੀ-ਆਧਾਰਿਤ ਸਿੱਖਿਆ ਅਤੇ ਨਵੀਨਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਿਤਕਾਰਾ ਯੂਨੀਵਰਸਿਟੀ ਨੇ ਆਪਣੇ ਪੰਜਾਬ ਕੈਂਪਸ ਵਿਚ ਐਪਲ ਈਕੋਸਿਸਟਮ ਭਾਗੀਦਾਰ ਰੇਡੀਅਸ ਸਿਸਟਮਜ਼ ਦੇ ਸਹਿਯੋਗ ਨਾਲ ਉੱਤਰੀ ਭਾਰਤ ਦਾ ਪਹਿਲਾ ਐਪਲ-ਸਮਰਥਿਤ ਕੈਂਪਸ ਐਕਸਪੀਰੀਅੰਸ ਸੈਂਟਰ ਸਥਾਪਿਤ ਕੀਤਾ ਹੈ | ਇਹ ਪਹਿਲ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਅਤੇ ਨਵੀਨਤਾ-ਕੇਂਦਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ | 'ਰੇਡੀਅਸ ਐਲੀਵੇਟ' ਨਾਮ ਨਾਲ ਸ਼ੁਰੂ ਕੀਤਾ ਗਿਆ | ਇਹ ਸੈਂਟਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਆਧੁਨਿਕ ਸਿੱਖਣ ਅਤੇ ਨਵੀਨਤਾ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ | ਇੱਥੇ ਮੈਕ ਅਤੇ ਆਈਪੈਡ ਦੇ ਨਵੇਂ ਉਪਕਰਨਾਂ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ | ਜਿਨ੍ਹਾਂ ਰਾਹੀਂ ਵਿਦਿਆਰਥੀ ਐਪ ਵਿਕਾਸ, ਕੋਡਿੰਗ, ਖੋਜ, ਡਿਜ਼ਾਈਨ ਥਿੰਕਿੰਗ, ਮਲਟੀਮੀਡੀਆ ਸਮੱਗਰੀ ਤਿਆਰ ਕਰਨ ਅਤੇ ਉਦਯਮਤਾ ਨਾਲ ਸੰਬੰਧਿਤ ਪ੍ਰੋਜੈਕਟਾਂ 'ਤੇ ਕੰਮ ਕਰ ਸਕਣਗੇ | ਸੈਂਟਰ ਦੀ ਇੱਕ ਵਿਸ਼ੇਸ਼ਤਾ ਇਸ ਦਾ ਨਿਯਮਿਤ ਸਿਖਲਾਈ ਅਤੇ ਪ੍ਰਸ਼ਿਕਸ਼ਣ ਪ੍ਰੋਗਰਾਮ ਹੈ | ਇਸ ਤਹਿਤ ਹਰ ਹਫ਼ਤੇ ਮੈਕਓਐਸ, ਆਈਪੈਡਓਐਸ, ਸਵਿਫਟ ਪ੍ਰੋਗਰਾਮਿੰਗ, ਐਪਲ ਦੇ ਰਚਨਾਤਮਕ ਅਤੇ ਉਤਪਾਦਕਤਾ ਟੂਲਸ ਅਤੇ ਸਹਿਯੋਗੀ ਸਿੱਖਣ ਪ੍ਰਣਾਲੀਆਂ ਬਾਰੇ ਵਰਕਸ਼ਾਪਾਂ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ | ਇਨ੍ਹਾਂ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਅਕਾਦਮਿਕ ਅਤੇ ਉਦਯੋਗਿਕ ਪ੍ਰੋਜੈਕਟਾਂ ਨਾਲ ਜੋੜਨਾ ਹੈ |
ਇਸ ਕੇਂਦਰ ਰਾਹੀਂ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਕ ਅਤੇ ਆਈਪੈਡ ਉਤਪਾਦਾਂ 'ਤੇ ਵਿਸ਼ੇਸ਼ ਐਜੂਕੇਸ਼ਨ ਪਰਾਈਸਿੰਗ ਦਾ ਲਾਭ ਵੀ ਪ੍ਰਾਪਤ ਹੋਵੇਗਾ | ਜਿਸ ਨਾਲ ਉੱਚ ਪੱਧਰੀ ਤਕਨਾਲੋਜੀ ਹੋਰ ਸੁਗਮ ਬਣੇਗੀ | ਇਸ ਮੌਕੇ 'ਤੇ ਯੂਨੀਵਰਸਿਟੀ ਦੀ ਪੋ੍ਰ ਚਾਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਵਿਸ਼ਵਾਸ ਹੈ ਕਿ ਤਕਨਾਲੋਜੀ ਨੂੰ ਸਿੱਖਣ ਦੀ ਪ੍ਰਕਿਰਿਆ ਦਾ ਅਟੁੱਟ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਰਚਨਾਤਮਕਤਾ, ਸਹਿਯੋਗ ਅਤੇ ਆਧੁਨਿਕ ਡਿਜ਼ੀਟਲ ਹੁਨਰਾਂ ਨੂੰ ਵਿਕਸਿਤ ਕਰਨ ਲਈ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰੇਗਾ | ਯੂਨੀਵਰਸਿਟੀ ਅਨੁਸਾਰ ਇਹ ਸੈਂਟਰ ਅਨੁਭਵੀ ਸਿੱਖਿਆ, ਡਿਜ਼ੀਟਲ ਰੂਪਾਂਤਰਨ ਅਤੇ ਅੰਤਰ-ਵਿਸ਼ਾਗਤ ਨਵੀਨਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਅਹਿਮ ਕਦਮ ਹੈ | ਵਿਦਿਆਰਥੀ, ਅਧਿਆਪਕ ਅਤੇ ਅਕਾਦਮਿਕ ਭਾਈਚਾਰੇ ਦੇ ਮੈਂਬਰ ਹੁਣ ਤੋਂ ਇਸ ਕੇਂਦਰ ਦੀਆਂ ਸਹੂਲਤਾਂ, ਵਰਕਸ਼ਾਪਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਦਾ ਲਾਭ ਲੈ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਨੇ ਸਪੈਸ਼ਲ ਇੰਟੈਂਸਿਵ ਰਵੀਜ਼ਨ ਲਈ ਵੋਟਰ ਸੂਚੀਆਂ ਦੀ ਮੈਪਿੰਗ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਪੁਲਿਸ ਵਲੋਂ ਲਾਈਨਮੈਨਾ 'ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ 'ਚ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ...
Ad Position 24