28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜ਼ਿਲ੍ਹਾ ਚੋਣ ਅਫ਼ਸਰ ਨੇ ਸਪੈਸ਼ਲ ਇੰਟੈਂਸਿਵ ਰਵੀਜ਼ਨ ਲਈ ਵੋਟਰ ਸੂਚੀਆਂ ਦੀ ਮੈਪਿੰਗ ਦਾ ਲਿਆ ਜਾਇਜ਼ਾ

Ad Position 21
No active advertisement
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਐਸ.ਆਈ.ਆਰ. ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ | ਅਜੀਤ ਤਸਵੀਰ <br/> 07-06-2026
ਪਟਿਆਲਾ, 6 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲੇ ਅੰਦਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਤੋਂ ਪਹਿਲਾਂ ਚੱਲ ਰਹੀ ਮੌਜੂਦਾ ਵੋਟਰ ਸੂਚੀਆਂ ਦੀ 2003 ਦੀਆਂ ਵੋਟਰ ਸੂਚੀਆਂ ਨਾਲ ਮੈਪਿੰਗ ਦਾ ਜਾਇਜ਼ਾ ਲਿਆ | ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲ•ੇ ਅੰਦਰ 84 ਫ਼ੀਸਦੀ ਮੈਪਿੰਗ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੀ ਮੈਪਿੰਗ ਜਲਦ ਖ਼ਤਮ ਕਰਨ ਲਈ ਜ਼ਿਲੇ ਭਰ ਦੇ ਸਾਰੇ ਬੂਥਾਂ 'ਤੇ 7 ਜੂਨ ਐਤਵਾਰ ਨੂੰ ਸਪੈਸ਼ਲ ਕੈਂਪ ਵੀ ਲੱਗਣਗੇ | ਏ.ਡੀ.ਸੀਜ ਅਨੁਪਿ੍ਤਾ ਜੌਹਲ, ਨਵਰੀਤ ਕੌਰ ਸੇਖੋਂ, ਸਾਰੇ ਐਸ.ਡੀ.ਐਮਜ਼-ਕਮ-ਈ.ਆਰ.ਓਜ਼ ਤੇ ਚੋਣ ਤਹਿਸੀਲਦਾਰ ਸਮੇਤ ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਨਾਲ ਬੈਠਕ ਕਰਦਿਆਂ ਜ਼ਿਲਾ ਚੋਣ ਅਫ਼ਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਡਿਊਟੀ ਨੂੰ ਵਾਧੂ ਡਿਊਟੀ ਨਾ ਸਮਝਿਆ ਜਾਵੇ, ਕਿਉਂਕਿ ਵੋਟਰ ਸੂਚੀਆਂ ਦੀ ਸੁਧਾਈ ਵੀ ਸਰਕਾਰੀ ਮੁਲਾਜਮਾਂ ਦੀ ਆਮ ਡਿਊਟੀ ਦਾ ਹੀ ਹਿੱਸਾ ਹੈ | ਉਨਾਂ ਕਿਹਾ ਕਿ ਬੇਸ਼ੱਕ ਇਹ ਕਾਫ਼ੀ ਔਖਾ ਕੰਮ ਹੈ ਪਰੰਤੂ ਅਸੰਭਵ ਨਹੀਂ ਹੈ, ਇਸ ਲਈ ਮੈਪਿੰਗ ਦੇ ਕੰਮ ਨੂੰ 100 ਫੀਸਦੀ ਮੁਕੰਮਲ ਕਰਨ ਲਈ ਇਸ ਵਿੱਚ ਗ਼ਲਤੀਆਂ (ਅਨਾਮਲੀਜ਼) ਖ਼ਤਮ ਕੀਤੀਆਂ ਜਾਣ ਅਤੇ ਮੈਪਿੰਗ ਵਧਾਈ ਜਾਵੇ | ਡਾ. ਹਿਮਾਂਸ਼ੂ ਅਗਰਵਾਲ ਨੇ ਹਰ ਹਲਕੇ ਵਾਈਜ਼ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੇ ਕੰਮ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਾਰਾ ਪ੍ਰੋਫ਼ਾਰਮਾ ਧਿਆਨ ਨਾਲ ਭਰਿਆ ਜਾਵੇ, ਕਿਉਂਕਿ ਸੀਨੀਅਰ ਅਧਿਕਾਰੀਆਂ ਤੇ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਗ਼ਲਤੀ ਦਾ ਗੰਭੀਰ ਨੋਟਿਸ ਲਿਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ 8 ਹਲਕਿਆਂ ਵਿੱਚ ਇਸ ਵੇਲੇ 1520190 ਵੋਟਰਾਂ ਵਿਚੋਂ 1268487 ਵੋਟਰਾਂ ਦੀ ਸਾਲ 2003 ਦੀ ਵੋਟਰ ਸੂਚੀਆਂ ਨਾਲ ਮੈਪਿੰਗ ਹੋ ਚੁੱਕੀ ਹੈ ਅਤੇ ਬਕਾਇਆ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ | ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲੇ ਦੇ ਸਮੂਹ ਵੋਟਰਾਂ ਅਤੇ ਸਮੂਹ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੋਟਰ ਜਾਂ ਉਸਦੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਵੋਟ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਣ ਕਿਸੇ ਕਾਰਨ ਕਰਕੇ ਨਹੀਂ ਹੋ ਰਿਹਾ ਜਾ ਨਹੀਂ ਕੀਤਾ ਗਿਆ ਤਾਂ ਉਹ ਮਿਤੀ 7 ਜੂਨ (ਦਿਨ ਐਤਵਾਰ) ਨੂੰ ਹਰ ਬੂਥ ਉਪਰ ਬੀ.ਐਲ.ਓਜ ਵੱਲੋਂ ਲਗਾਏ ਜਾ ਰਹੇ ਕੈਂਪ ਵਿਚ ਹਾਜਰ ਹੋ ਕੇ ਆਪਣੀ ਵੋਟ ਦਾ ਮਿਲਾਣ ਕਰਨਾ ਯਕੀਨੀ ਬਣਾਉਣ¢
Ad Position 22
No active advertisement
ਪਿਛਲੀ ਖ਼ਬਰ ਝਾੜੂ ਦੀ 'ਬੇਅਦਬੀ' ਦੇ ਦੋਸ਼ਾਂ ਹੇਠ ਕਾਂਗਰਸੀ ਵਰਕਰ ਦੀ ਗਿ੍ਫ਼ਤਾਰੀ ਖ਼ਿਲਾਫ਼ ਸਮਾਣਾ 'ਚ ਰੰਧਾਵਾ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ਨੇ ਰੇਡੀਅਸ ਸਿਸਟਮਜ਼ ਦੇ ਸਹਿਯੋਗ ਨਾਲ ਉੱਤਰੀ ਭਾਰਤ ਦਾ ਪਹਿਲਾ ਐਪਲ-ਸੰਚਾਲਿਤ ਕੈਂਪਸ ਅਨੁਭਵ ਕੇਂਦ...
Ad Position 24