29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਡਾਕਟਰ ਨੇ ਪਟਿਆਲਾ ਪੁਲਿਸ 'ਤੇ ਕੁੱਟਮਾਰ ਤੇ ਅਗਵਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਲਾਏ ਦੋਸ਼ <br/>

Ad Position 21
No active advertisement
ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਜਤਿੰਦਰ ਪੰਮੀ)-ਸ਼ਹਿਰ ਨਿਵਾਸੀ ਡਾਕਟਰ ਜੋ ਕਿ ਮੌਜੂਦਾ ਸਮੇਂ ਡੀ. ਐੱਚ. ਐੱਸ. ਮੁਹਾਲੀ 'ਚ ਤਾਇਨਾਤ ਹੈ, ਨੇ ਪਟਿਆਲਾ ਪੁਲਿਸ 'ਤੇ ਉਸ ਨਾਲ ਕੁੱਟਮਾਰ ਤੇ ਅਗਵਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ | ਸ਼ਨਿਚਰਵਾਰ ਨੂੰ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਮਨਦੀਪ ਸਿੰਘ ਵਾਸੀ ਜੈਮਲ ਨਗਰ ਨੇ ਦੱਸਿਆ ਕਿ 2025 'ਚ ਉਹ ਪਟਿਆਲਾ ਵਿਖੇ ਤਾਇਨਾਤ ਸੀ ਅਤੇ ਇਸ ਸਾਲ ਅਪ੍ਰੈਲ ਵਿਚ ਉਨ੍ਹਾਂ ਦੀ ਬਦਲੀ ਮੋਹਾਲੀ ਵਿਖੇ ਹੋ ਗਈ | ਬੀਤੀ 10 ਮਈ ਨੂੰ ਉਹ ਕਿਸੇ ਕੰਮ ਸੰਬੰਧੀ ਰਾਜਿੰਦਰਾ ਹਸਪਤਾਲ 'ਚ ਆਇਆ ਅਤੇ ਆਪਣੇ ਦੋਸਤ ਦੀ ਥਾਰ ਗੱਡੀ 'ਚ ਸਵਾਰ ਸੀ, ਜਿਸ ਦਾ ਜਸਕਰਨ ਸਿੰਘ ਧਾਲੀਵਾਲ ਨਾਂ ਦੇ ਵਿਅਕਤੀ ਨਾਲ ਦਸੰਬਰ 2025 'ਚ ਝਗੜਾ ਹੋਇਆ ਸੀ | ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਡਾਕਟਰ ਦੋਸਤ ਦੇ ਝਗੜੇ 'ਚ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਨਾਤੇ ਮਦਦ ਕੀਤੀ ਸੀ | ਹਾਲਾਂਕਿ ਬਾਅਦ ਵਿੱਚ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਅਰਬਨ ਅਸਟੇਟ 'ਚ ਰੁਕੇ ਤਾਂ ਜਸਕਰਨ ਸਿੰਘ ਧਾਲੀਵਾਲ, ਜੋ ਪਹਿਲਾਂ ਹੀ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ, ਨੇ ਆਪਣੀ ਥਾਰ ਗੱਡੀ ਅੱਗੇ ਲਾ ਕੇ ਉਨ੍ਹਾਂ ਨੂੰ ਗੱਡੀ 'ਚ ਕੱਢ ਲਿਆ ਅਤੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ | ਜਾਨ ਬਚਾਉਣ ਲਈ ਉਹ ਉਥੋਂ ਭੱਜ ਗਿਆ ਪਰ ਜਸਕਰਨ ਤੇ ਉਸ ਦੇ ਸਾਥੀਆਂ ਨੇ ਪਿੱਛਾ ਕਰਕੇ ਦੁਬਾਰਾ ਘੇਰ ਲਿਆ ਤੇ ਬੇਸਬੈਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਉਹ ਫਿਰ ਬਚ ਕੇ ਭੱਜ ਪਿਆ ਤੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ | ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਨੂੰ ਮੁੜ ਕਾਬੂ ਕਰ ਲਿਆ ਤੇ ਗੱਡੀ 'ਚ ਪਾ ਕੇ ਇਕ ਮੋਟਰ 'ਤੇ ਲੈ ਗਏ, ਜਿੱਥੇ ਫਿਰ ਉਸ ਨਾਲ ਕੁੱਟਮਾਰ ਕੀਤੀ | ਇਸੇ ਦੌਰਾਨ ਜਸਕਰਨ ਸਿੰਘ ਧਾਲੀਵਾਲ ਨੂੰ ਪੁਲਿਸ ਦੇ ਫੋਨ ਆਉਣੇ ਸ਼ੁਰੂ ਹੋਏ ਤਾਂ ਉਸ ਨੇ ਬੱਸ ਸਟੈਂਡ ਪਟਿਆਲਾ ਕੋਲ ਸੁੱਟ ਦਿੱਤਾ | ਉਨ੍ਹਾਂ ਨੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਡਾ. ਰਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਜਾਂਚ ਅਧਿਕਾਰੀ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਕਰ ਰਿਹਾ ਸੀ, ਜਿਸ ਲਈ ਉਨ੍ਹਾਂ ਨੇ ਡੀ.ਜੀ.ਪੀ. ਪੰਜਾਬ ਨੂੰ ਸ਼ਿਕਾਇਤ ਦੇ ਕੇ ਜਾਂਚ ਕਿਸੇ ਹੋਰ ਅਧਿਕਾਰੀ ਕਰਵਾਉਣ ਦੀ ਮੰਗ ਕੀਤੀ | ਪੀੜਤ ਨੇ ਕਿਹਾ ਕਿ ਇਹ ਮਾਮਲਾ ਐੱਸ. ਪੀ. ਸਿਟੀ ਕੋਲ ਵੀ ਪੁੱਜਿਆ ਪਰ ਹਾਲੇ ਤਕ ਨਾ ਤਾਂ ਮੁਲਜ਼ਮ ਨੂੰ ਫੜਿਆ ਗਿਆ ਹੈ ਤੇ ਨਾਲ ਹੀ ਕਿਸੇ ਹੋਰ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਹੈ | ਉਨ੍ਹਾਂ ਡੀ.ਜੀ.ਪੀ. ਪੰਜਾਬ, ਪਟਿਆਲਾ ਦੇ ਐੱਸ.ਐੱਸ.ਪੀ. ਤੋਂ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਇਸ ਸੰਬੰਧੀ ਜਦੋਂ ਪਟਿਆਲਾ ਦੇ ਐੱਸ.ਪੀ. ਸਿਟੀ ਨਾਲ ਮੋਬਾਈਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ

Ad Position 22
No active advertisement
ਪਿਛਲੀ ਖ਼ਬਰ ਪਿੰਡ ਮਸੀਂਗਣ ਵਿਖੇ 12 ਨੂੰ ਹੋਵੇਗਾ ਸ਼ਾਨਦਾਰ ਕਬੱਡੀ ਟੂਰਨਾਮੈਂਟ, ਜੇਤੂਆਂ ਨੂੰ ਮਿਲਣਗੇ ਨਕਦ ਇਨਾਮ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਦਮਦਮੀ ਟਕਸਾਲ (ਸੰਗਰਾਵਾਂ) ਦੇ ਗੁਰਮਤਿ ਸਮਾਗਮ 'ਚ ਕੀਤੀ ਸ਼ਿਰਕਤ ਨਾਲ ਪੰਥਕ ਲੀਡਰਸ਼ਿਪ ਦਰਮਿਆਨ ਮਤ...
Ad Position 24