30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਾਅਦੇ ਪੂਰੇ ਕਰ ਕੇ ਸੂਬੇ ਦੇ ਲੋਕਾਂ ਦਾ ਜਿੱਤਿਆ ਦਿਲ -ਜੱਸੀ ਸੋਹੀਆਂ ਵਾਲਾ

Ad Position 21
No active advertisement
ਅਜੀਤ ਡੈਸਕ 07-06-2026
ਨਾਭਾ, 6 ਜੂਨ (ਜਗਨਾਰ ਸਿੰਘ ਦੁਲੱਦੀ)-ਵਿਧਾਨ ਸਭਾ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਅੱਜ ਸਥਾਨਕ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਵਿਖੇ ਹਰ ਰੋਜ ਦੀ ਤਰਾਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ | ਇਸ ਮੌਕੇ ਸਹਿਰ ਦੀਆ ਬਾਹਰਲੀਆਂ ਕਾਲੋਨੀਆਂ ਜਿਨਾਂ 'ਚ ਭਾਰਤ ਨਗਰ, ਸੰਤ ਨਗਰ, ਨਰਾਤਾ ਕਾਲੋਨੀ, ਏਵਨ ਕਾਲੋਨੀ ਅਤੇ ਅਸ਼ੋਕ ਵਿਹਾਰ ਦੇ ਵਸਨੀਕਾਂ ਵਲੋਂ ਉਨਾਂ ਨੂੰ ਕਈ ਵਰਿਆਂ ਤੋਂ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ | ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਵਰਗ ਦੇ ਲੋਕਾਂ ਲਈ ਚਲਾਈਆਂ ਗਈਆਂ ਲੋਕਪੱਖੀ ਸਕੀਮਾਂ ਵਰਦਾਨ ਸਾਬਤ ਹੋ ਰਹੀਆਂ ਹਨ ਅਤੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ | ਇਸ ਮੌਕੇ ਬਹਾਦਰ ਸਿੰਘ ਟੋਡਰਵਾਲ, ਰਾਧੇ ਸ਼ਾਮ, ਵਿਕਰਮਜੀਤ ਸਿੰਘ, ਰਮੇਸ਼ ਕੁਮਾਰ, ਰਾਮ ਸਿੰਘ, ਅਕਲੇਸ ਭਾਰਦਵਾਜ, ਆਕਾਸ਼ਦੀਪ ਸਿੰਘ, ਲੱਕੀ ਕੁਮਾਰ, ਵਰਿੰਦਰ ਸਿੰਘ, ਮੁਹੰਮਦ ਸਲੀਮ, ਅਸ਼ੋਕ ਕੁਮਾਰ, ਸੰਦੀਪ ਸਿੰਘ, ਬਲਕਾਰ ਸਿੰਘ, ਮੁਫ਼ਤੀ ਸਲੀਮ ਆਦਿ ਕਾਲੋਨੀਆਂ ਦੇ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਸਤਿਸੰਗ ਭਵਨ ਵਿਖੇ ਸੰਯੋਜਕ ਪੱਧਰ ਦਾ 'ਬਾਲ ਸਮਾਗਮ' ਕਰਵਾਇਆ ਅਗਲੀ ਖ਼ਬਰ ਕੇਂਦਰ ਵਲੋਂ ਗੈਸ, ਤੇਲ ਦੀਆਂ ਕੀਮਤਾਂ 'ਚ ਵਾਧਾ ਲੋਕਾਂ 'ਤੇ ਵਾਧੂ ਬੋਝ-ਚੇਤਨ ਸਿੰਘ ਜੌੜਾਮਾਜਰਾ
Ad Position 24