30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

3 ਕਰੋੜ ਤੋਂ ਵੱਧ ਜੀ.ਐੱਸ.ਟੀ. ਟੈਕਸ ਚੋਰੀ ਮਾਮਲੇ 'ਚ ਗੋਇਲ ਟ੍ਰੇਡਿੰਗ ਕੰਪਨੀ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 07-06-2026
ਸਮਾਣਾ, 6 ਜੂਨ (ਪ੍ਰੀਤਮ ਸਿੰਘ ਨਾਗੀ)-ਥਾਣਾ ਸ਼ਹਿਰੀ ਸਮਾਣਾ ਵਿਖੇ ਆਬਕਾਰੀ ਤੇ ਕਰ ਵਿਭਾਗ ਵਲੋਂ ਇਕ ਵੱਡੀ ਟੈਕਸ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਸ਼ਹਿਰ ਦੀ ਫ਼ਰਮ 'ਗੋਇਲ ਟ੍ਰੇਡਿੰਗ ਕੰਪਨੀ' ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਸੂਤਰਾਂ ਨੇ ਦੱਸਿਆ ਕਿ ਮੈਸ. ਗੋਇਲ ਟ੍ਰੇਡਿੰਗ ਕੰਪਨੀ, ਕਮਾਸਪੁਰ ਸੜਕ ਨੇੜੇ ਹੁਕ•ਾ ਰਾਈਸ ਮਿੱਲ, ਸਮਾਣਾ, ਪਟਿਆਲਾ (ਜੀ.ਐੱਸ.ਟੀ.ਆਈ.ਐੱਨ. ਨੰਬਰ 03ਏ.ਐਲ.ਪੀ.ਪੀ.ਜੀ0682ਜੀ2ਜ਼ੈੱਡ8) ਦੇ ਮਾਲਕ ਵਰੁਣ ਗੋਇਲ ਪੁੱਤਰ ਸੰਜੇ ਭਾਰਤੀ, ਵਾਰਡ ਨੰਬਰ 13, ਵੜੈਚ ਕਾਲੋਨੀ, ਸਮਾਣਾ ਉੱਤੇ ਲਗਭਗ 3 ਕਰੋੜ 16 ਲੱਖ 91 ਹਜਾਰ 420 ਰੁਪਏ ਦੇ ਟੈਕਸ, ਵਿਆਜ ਤੇ ਜੁਰਮਾਨਾ ਜਮਾ ਨਾ ਕਰਨ ਦਾ ਇਲਜ਼ਾਮ ਹੈ | ਇਹ ਰਕਮ ਵਿੱਤੀ ਸਾਲ 2018-19 ਦੀ ਹੈ | ਡਿਜੀਗਨੇਟਿਡ ਅਫ਼ਸਰ-ਕਮ-ਸਟੇਟ ਟੈਕਸ ਅਫ਼ਸਰ ਵਾਰਡ ਨੰਬਰ 6, ਪਟਿਆਲਾ ਰਾਜਵੰਤ ਸਿੰਘ ਵਲੋਂ ਲਿਖੇ ਗਏ ਪੱਤਰ ਨੰਬਰ 670 ਮਿਤੀ 8 ਮਈ 2026 ਆਧਾਰ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ | ਫ਼ਰਮ ਨੂੰ ਲੱਭਿਆ ਨਹੀਂ ਜਾ ਰਿਹਾ ਸੀ ਅਤੇ ਇਸ ਦਾ ਜੀ.ਐੱਸ.ਟੀ.ਐੱਨ. 2 ਅਪ੍ਰੈਲ 2018 ਨੂੰ ਸਵੈ-ਮੋਟੋ ਰੱਦ ਕੀਤਾ ਜਾ ਚੁੱਕਾ ਸੀ | ਥਾਣਾ ਸ਼ਹਿਰੀ ਦੀ ਪੁਲਿਸ ਵਲੋਂ ਭਾਰਤੀ ਨਿਆ ਸੰਘਿਤਾ (ਬੀ.ਐੱਨ.ਐੱਸ.) ਧਾਰਾ 318(4) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਤਫ਼ਤੀਸ਼ ਸਹਾਇਕ ਥਾਣੇਦਾਰ ਬਲਵੀਰ ਸਿੰਘ ਕਰ ਰਹੇ ਹਨ | ਪੁਲਿਸ ਨੇ ਇਸ ਮਾਮਲੇ ਵਿਚ ਫ਼ਰਮ ਦੇ ਮਾਲਕ ਤੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਤਲਾਸ਼ੀ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਰਕਾਰੀ ਰਕਮ ਵਸੂਲ ਕੀਤੀ ਜਾ ਸਕੇ | ਜੀ.ਐੱਸ.ਟੀ. ਚੋਰੀ ਦਾ ਸ਼ਹਿਰ ਵਿਚ ਇਹ ਦੂਜਾ ਮਾਮਲਾ ਹੈ | ਦੋਵਾਂ ਮਾਮਲਿਆਂ ਦੀ ਕਰ ਚੋਰੀ 6 ਕਰੋੜ ਤੋਂ ਵੀ ਵੱਧ ਬਣਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਰਚੀ ਸਾਜਿਸ਼, ਕੌਮ ਕਦੇ ਵੀ ਭੁਲਾ ਨਹੀਂ ਸਕਦੀ -ਪ੍ਰੋ. ਬਡੂੰਗਰ, ਜਥੇਦ... ਅਗਲੀ ਖ਼ਬਰ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੈਕਿੰਗ ਦੌਰਾਨ ਕੱਟੇ ਚਲਾਨ
Ad Position 24