15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਾਭਾ ਦੇ ਪਿੰਡ ਚੱਠੇ ਦੀ ਪੰਚਾਇਤ ਨੇ ਆਪਸੀ ਭਾਈਚਾਰਕ ਸਾਂਝ ਦਾ ਪਾਇਆ ਮਤਾ

Ad Position 21
No active advertisement
ਅਜੀਤ ਡੈਸਕ 08-06-2026
ਨਾਭਾ, 7 ਜੂਨ (ਵਰਿੰਦਰ ਵਰਮਾ)-ਨਾਭਾ ਦੇ ਪਿੰਡ ਚੱਠੇ ਵਿਖੇ ਪਿੰਡ ਦੀ ਪੰਚਾਇਤ ਵਲੋਂ ਮਹਿਲਾ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਚਾਇਤ ਮੈਂਬਰ ਜਗਦੀਪ ਸਿੰਘ, ਕੁਲਵਿੰਦਰ ਸਿੰਘ, ਸੁਖਜੀਤ ਕੌਰ ਅਤੇ ਸੁਖਵਿੰਦਰ ਕੌਰ ਨਾਲ ਸੁਰਜੀਤ ਸਿੰਘ (ਨੰਬਰਦਾਰ), ਆਤਮਾ ਸਿੰਘ (ਨੰਬਰਦਾਰ), ਪਿਆਰਾ ਸਿੰਘ, ਬੱਗਾ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ, ਸਤਿਗੁਰ ਸਿੰਘ, ਅਮਰੀਕ ਸਿੰਘ, ਜਗਰੂਪ ਸਿੰਘ, ਗੁਰਮਤ ਸਿੰਘ, ਜਸਵੰਤ ਸਿੰਘ, ਬੇਅੰਤ ਸਿੰਘ, ਹਰਜਿੰਦਰ ਸਿੰਘ, ਨਛੱਤਰ ਸਿੰਘ, ਬਚਿੱਤਰ ਸਿੰਘ, ਗੁਰਬਚਨ ਸਿੰਘ ਅਤੇ ਨਿਰਭੈ ਸਿੰਘ ਆਦਿ ਜਰਨਲ ਅਤੇ ਰਿਜ਼ਰਵ ਵਰਗਾਂ ਵਲੋਂ ਸਾਂਝੇ ਤੌਰ 'ਤੇ ਹਿੱਸਾ ਲਿਆ ਗਿਆ | ਪਿੰਡ ਦੀ ਪੰਚਾਇਤ ਵਲੋਂ ਪਿਛਲੇ ਦਿਨੀਂ ਕੁੱਝ ਸਿਆਸੀ ਆਗੂਆਂ ਵਲੋਂ ਪਿੰਡ ਦੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਇਕ ਵਿਸ਼ੇਸ਼ ਮਤਾ ਪਾਇਆ ਗਿਆ | ਮਤੇ ਅਨੁਸਾਰ ਪਿੰਡ ਦੇ ਜਰਨਲ ਵਰਗ ਅਤੇ ਐਸ.ਸੀ. ਪਰਿਵਾਰਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਨਿੱਘਾ ਅਤੇ ਮਜ਼ਬੂਤ ਦੱਸਦਿਆਂ ਕਿਹਾ ਗਿਆ ਕਿ ਪਿਛਲੇ ਦਿਨੀਂ ਕੁੱਝ ਸਿਆਸੀ ਆਗੂਆਂ ਵਲੋਂ ਦਲਿਤ ਪਰਿਵਾਰਾਂ ਦੇ ਬਾਈਕਾਟ ਸੰਬੰਧੀ ਝੂਠੀਆਂ ਅਤੇ ਆਧਾਰਹੀਣ ਖ਼ਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ ਜਦਕਿ ਦੂਜੇ ਪਾਸੇ ਦੀ ਜ਼ਮੀਨੀ ਤੌਰ 'ਤੇ ਸਥਿਤੀ ਅਨੁਸਾਰ ਦੋਨੋਂ ਵਰਗ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਸਾਂਝ ਪਾਉਂਦੇ ਹਨ | ਇਸ ਮੌਕੇ ਹਾਜ਼ਰ ਰਹੇ ਐਸ.ਸੀ. ਵਰਗ ਦੇ ਪੰਚਾਇਤ ਮੈਂਬਰ ਸੁਖਵਿੰਦਰ ਕੌਰ, ਅਮਰੀਕ ਸਿੰਘ, ਗੁਰਬਚਨ ਸਿੰਘ, ਸੁਰਜੀਤ ਸਿੰਘ ਅਤੇ ਨਿਰਭੈ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਪਿੰਡ ਵਿਚ ਕਿਸੇ ਦਲਿਤ ਪਰਿਵਾਰ ਦਾ ਕੋਈ ਬਾਈਕਾਟ ਨਹੀਂ ਹੈ |
ਸਾਡੀ ਆਪਸੀ ਭਾਈਚਾਰਕ ਵਿਚ ਪਿਆਰ ਕਾਫ਼ੀ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਸਾਡਾ ਜੱਟਾਂ ਬਿਨਾਂ ਨਹੀਂ ਸਰਦਾ ਅਤੇ ਜੱਟਾਂ ਦਾ ਸਾਡੇ ਬਿਨਾਂ ਨਹੀਂ ਸਰਦਾ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਅਤੇ ਬਾਕੀ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਡੇ ਪਿੰਡ ਦਾ ਮਾਹੌਲ ਕਾਫ਼ੀ ਸੁਖਾਵਾਂ ਅਤੇ ਵਿਕਾਸਸ਼ੀਲ ਹੈ ਜੋ ਕਿ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ | ਇਸ ਕਾਰਨ ਵਿਰੋਧੀ ਬੇਅਰਥੀਆਂ ਅਤੇ ਅਜਿਹੀਆਂ ਭੜਕਾਊ ਖ਼ਬਰਾਂ ਲਗਵਾ ਰਹੇ ਹਨ ਜੋ ਕਿ ਸਚਾਈ ਤੋਂ ਕੋਹਾਂ ਦੂਰ ਹਨ | ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਮਾਹੌਲ ਕਾਫ਼ੀ ਖ਼ੁਸ਼ਨੁਮਾ ਹੈ ਅਤੇ ਪਿੰਡ ਦੇ ਕਿਸੇ ਵੀ ਦਲਿਤ ਪਰਿਵਾਰ ਦਾ ਕਿਸੇ ਵੀ ਕਿਸਮ ਦਾ ਕੋਈ ਬਾਈਕਾਟ ਨਹੀਂ ਹੈ | ਸਾਰੇ ਵਰਗਾਂ ਦਾ ਆਪਸੀ ਮਿਲਵਰਤਨ ਹਰ ਦੁੱਖ ਸੁੱਖ ਵਿੱਚ ਸਾਂਝ
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਕਾਲੇਕਾ ਨੇ ਬਾਬਾ ਰਣਜੀਤ ਸਿੰਘ ਢੱਡਰੀਵਾਲਿਆਂ ਨੂੰ ਮਿਲ ਕੇ ਪਾਤੜਾਂ 'ਚ ਦੀਵਾਨਾਂ ਸੰਬੰਧੀ ਕੀਤੀ ਬੇਨਤੀ ਅਗਲੀ ਖ਼ਬਰ ਮੁਲਾਜ਼ਮ-ਮੁਕਤ ਪੰਜਾਬ' ਬਣਾਉਣ 'ਤੇ ਤੁਲੀ ਸਰਕਾਰ - ਕਿ੍ਸ਼ਨ ਸਿੰਘ ਸਨੌਰ
Ad Position 24