15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਚੇਅਰਮੈਨ ਕਾਲੇਕਾ ਨੇ ਬਾਬਾ ਰਣਜੀਤ ਸਿੰਘ ਢੱਡਰੀਵਾਲਿਆਂ ਨੂੰ ਮਿਲ ਕੇ ਪਾਤੜਾਂ 'ਚ ਦੀਵਾਨਾਂ ਸੰਬੰਧੀ ਕੀਤੀ ਬੇਨਤੀ

Ad Position 21
No active advertisement
ਅਜੀਤ ਡੈਸਕ 08-06-2026
ਪਾਤੜਾਂ, 7 ਜੂਨ (ਜਗਦੀਸ਼ ਸਿੰਘ ਕੰਬੋਜ)-ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਨੇ ਬਾਬਾ ਰਣਜੀਤ ਸਿੰਘ ਢੱਡਰੀਵਾਲਾ ਨੂੰ ਮਿਲ ਕੇ ਪਾਤੜਾਂ ਵਿਖੇ ਦੀਵਾਨ ਸਜਾਏ ਜਾਣ ਦੀ ਬੇਨਤੀ ਕੀਤੀ ਅਤੇ ਸੰਤ ਢੱਡਰੀਵਾਲਾ ਨੇ ਕਿਹਾ ਸਰਦ ਰੁੱਤ ਵਿਚ ਪਾਤੜਾਂ ਇਲਾਕੇ ਦੀ ਸੰਗਤਾਂ ਦੀ ਮੰਗ 'ਤੇ ਪਾਤੜਾਂ 'ਚ ਦੀਵਾਨ ਸਜਾਏ ਜਾਣਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਸਿੱਧ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਥੇ ਵਲੋਂ ਵੱਖ-ਵੱਖ ਇਲਾਕਿਆਂ ਵਿਚ ਦੀਵਾਨ ਸਜਾ ਕੇ ਸਿੱਖੀ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਜਿੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਇਨ੍ਹਾਂ ਦੀਵਾਨਾਂ ਵਿਚ ਗੁਰਬਾਣੀ ਦੀ ਮਹਾਨਤਾ ਬਾਰੇ ਜਾਣੂੰ ਕਰਵਾਉਂਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਸੰਗਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਗੁਰਮਤਿ ਸੰਗੀਤ ਰਾਹੀਂ ਗੁਰਬਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ | ਇਸ ਮੌਕੇ ਸੁਖਜੀਤ ਸਿੰਘ ਹੈਪੀ ਕਾਲੇਕਾ ਨਾਲ ਉਨ੍ਹਾਂ ਦੇ ਪੁੱਤਰ ਹਰਜੀਵ ਸਿੰਘ ਕਾਲੇਕਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ-ਸੁਰਜੀਤ ਸਿੰਘ ਰੱਖੜਾ... ਅਗਲੀ ਖ਼ਬਰ ਨਾਭਾ ਦੇ ਪਿੰਡ ਚੱਠੇ ਦੀ ਪੰਚਾਇਤ ਨੇ ਆਪਸੀ ਭਾਈਚਾਰਕ ਸਾਂਝ ਦਾ ਪਾਇਆ ਮਤਾ
Ad Position 24