14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਜਾਬ ਨੂੰ ਹਰਿਆ-ਭਰਿਆ ਅਤੇ ਖ਼ੁਸ਼ਹਾਲ ਬਣਾਉਣ ਲਈ ਵਾਤਾਵਰਨ ਯੋਧੇ ਬਣਨਾ ਸਮੇਂ ਦੀ ਮੰਗ-ਡਾ. ਸੰਧੂ

Ad Position 21
No active advertisement
ਅਜੀਤ ਡੈਸਕ 08-06-2026
ਸਮਾਣਾ, 7 ਜੂਨ (ਸਾਹਿਬ ਸਿੰਘ)-ਸਰਬੱਤ ਦਾ ਭਲਾ ਸੰਸਥਾ ਸਮਾਣਾ ਅਤੇ ਇੰਟੀਗ੍ਰੇਟਿਡ ਰਿਸਰਚ ਐਂਡ ਡਿਵੈਲਪਮੈਂਟ ਫਾਊਾਡੇਸ਼ਨ (ਆਈ.ਆਰ.ਡੀ.ਐੱਫ.) ਚੰਡੀਗੜ੍ਹ ਵਲੋਂ ਕਾਹਨਗੜ੍ਹ ਸੜਕ ਸਮਾਣਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਖੇਤੀਬਾੜੀ ਵਿਭਾਗ ਦੇ ਸਾਬਕਾ ਉਪ-ਨਿਰਦੇਸ਼ਕ ਡਾ. ਇੰਦਰਪਾਲ ਸਿੰਘ ਸੰਧੂ ਨੇ ਸਰਬੱਤ ਦਾ ਭਲਾ ਫਾਊਾਡੇਸ਼ਨ ਅਤੇ ਆਈ.ਆਰ.ਡੀ.ਐੱਫ. ਦੇ ਸਹਿਯੋਗ ਨਾਲ ਹਰਦੀਪ ਸਿੰਘ ਪੁੱਤਰ ਨਰਾਇਣ ਸਿੰਘ ਵੜੈਚ ਦੀ 2 ਕਨਾਲ ਜ਼ਮੀਨ ਵਿਚ 500 ਬੂਟੇ ਲਗਾ ਕੇ ਛੋਟਾ ਜੰਗਲ ਤਿਆਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ | ਵਾਤਾਵਰਨ ਦੀ ਰੱਖਿਆ ਲਈ ਡਾ. ਸੰਧੂ ਨੇ ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਯੋਧੇ ਬਣਨ ਅਤੇ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਇਹ ਬੂਟੇ ਖੁਦ-ਨਿਰਭਰ ਹੋ ਸਕਣ | ਉਨ੍ਹਾਂ ਨੇ ਦੱਸਿਆ ਕਿ ਰੁੱਖ ਲਗਾਉਣ ਨਾਲ ਪਾਣੀ ਦੀ ਸੰਭਾਲ ਹੁੰਦੀ ਹੈ ਕਿਉਂਕਿ ਰੁੱਖਾਂ ਦੀਆਂ ਜੜ੍ਹਾਂ ਰਾਹੀਂ ਪਾਣੀ ਧਰਤੀ ਵਿਚ ਸਮਾ ਜਾਂਦਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਦਾ ਹੈ | ਉਨ੍ਹਾਂ ਕਿਹਾ ਕਿ ਧਰਤੀ ਦਾ ਵਾਤਾਵਰਨ ਜੈਵਿਕ ਵਿਭਿੰਨਤਾ ਦਾ ਇਕ ਸੰਯੁਕਤ ਰੂਪ ਹੈ, ਜਿਸ ਦਾ ਹਰ ਹਿੱਸਾ ਇਕ-ਦੂਜੇ ਨਾਲ ਗੂੜ੍ਹੇ ਤੌਰ 'ਤੇ ਜੁੜਿਆ ਹੋਇਆ ਹੈ | ਕਿਸੇ ਇਕ ਹਿੱਸੇ ਵਿਚ ਸੁਧਾਰ ਹੋਣ ਨਾਲ ਵਾਤਾਵਰਨ ਦੇ ਹੋਰ ਹਿੱਸਿਆਂ ਵਿਚ ਵੀ ਸਕਾਰਾਤਮਿਕ ਪ੍ਰਭਾਵ ਪੈਂਦਾ ਹੈ | ਡਾ. ਸੰਧੂ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਵਿਚ ਦੇਸ਼ ਦੇ ਸਭ ਤੋਂ ਘੱਟ ਜੰਗਲੀ ਖੇਤਰ ਹਨ ਅਤੇ ਇਸ ਲਈ ਹਰ ਵਿਅਕਤੀ ਲਈ ਘੱਟੋ-ਘੱਟ ਇਕ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ | ਡਾ. ਰਣਜੋਧ ਸਿੰਘ ਬੈਂਸ, ਪ੍ਰਸ਼ਾਸਨਿਕ ਅਧਿਕਾਰੀ-ਕਮ-ਸਕੱਤਰ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ, ਪੰਜਾਬ ਨੇ ਰਾਜ ਦੇ ਭੂਗਰਭੀ ਜਲ ਸਰੋਤਾਂ 'ਤੇ ਵੱਧ ਰਹੇ ਵਾਤਾਵਰਨਕ ਦਬਾਅ ਤੋਂ ਨਿਜਾਤ ਪਾਉਣ ਲਈ ਖੇਤੀ ਵਿਚ ਵਿਭਿੰਨਤਾ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੀ ਹਕੀਕਤ ਨੂੰ ਧਿਆਨ ਵਿਚ ਰੱਖਦਿਆਂ ਟਿਕਾਊ ਖੇਤੀ ਪ੍ਰਣਾਲੀਆਂ ਅਪਣਾਉਣ ਅਤੇ ਖ਼ਾਸ ਕਰਕੇ ਪੰਜਾਬ ਦੀਆਂ ਦੇਸੀ ਕਿਸਮਾਂ ਦੇ ਰੁੱਖ ਲਗਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਰੋਮਨਪ੍ਰੀਤ ਸਿੰਘ, ਸੈਕੰਡ ਟੀਮ ਲੀਡ, ਰਾਊਾਡ ਗਲਾਸ ਫਾਊਾਡੇਸ਼ਨ ਨੇ ਰਾਜ ਵਿਚ ਹਰਿਆਲੀ ਵਧਾਉਣ ਅਤੇ ਰੁੱਖ ਲਗਾਉਣ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਬੰਜਰ ਜ਼ਮੀਨਾਂ ਨੂੰ ਦੁਬਾਰਾ ਜੀਵੰਤ ਕਰਨ ਲਈ ਖ਼ਾਸ ਕਰਕੇ ਦੇਸੀ ਕਿਸਮਾਂ ਦੇ ਰੁੱਖ ਲਗਾਉਣ ਬਹੁਤ ਜ਼ਰੂਰੀ ਹਨ | ਡਾ. ਸੁਖਵਿੰਦਰ ਸਿੰਘ, ਕਾਰਜਕਾਰੀ ਡਾਇਰੈਕਟਰ, ਆਈ.ਆਰ.ਡੀ.ਐੱਫ. ਨੇ ਪੰਜਾਬ ਵਿਚ ਵਾਤਾਵਰਨ ਸੰਭਾਲ ਅਤੇ ਪਿੰਡਾਂ ਦੇ ਪੁਨਰਜਾਗਰਣ ਲਈ ਸੰਸਥਾ ਦੇ ਮਿਸ਼ਨ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਸਮਾਗਮ ਵਿਚ ਪਹੁੰਚੇ ਲੋਕਾਂ ਨੂੰ ਪੌਦੇ ਵੀ ਵੰਡੇ ਗਏ ਅਤੇ ਹਰ ਇਕ ਨੇ ਵਾਤਾਵਰਨ ਯੋਧੇ ਵਜੋਂ ਪੌਦਿਆਂ ਅਤੇ ਵਾਤਾਵਰਨ ਦੀ ਰੱਖਿਆ ਕਰਨ ਦੀ ਸਹੁੰ ਚੁੱਕੀ | ਇਸ ਸਮਾਗਮ ਵਿਚ ਹਰਪ੍ਰੀਤ ਸਿੰਘ ਕੂਕਾ ਐਮ.ਸੀ., ਕਮਲਦੀਪ ਸਿੰਘ ਕਾਮਾਸਪੁਰ ਨੰਬਰਦਾਰ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਸਮਾਣਾ, ਭਰਪੂਰ ਸਿੰਘ ਸਰਪੰਚ, ਬਲਬੀਰ ਸਿੰਘ ਤਤਲਾ, ਭਗਵਾਨ ਸਿੰਘ ਭੁੱਲਰ, ਰਮਨਦੀਪ ਸਿੰਘ, ਅੰਗਰੇਜ਼ ਸਿੰਘ ਰਤਨਹੇੜੀ, ਗੁਰਮੀਤ ਸਿੰਘ ਮੋਤੀ ਫਾਰਮ, ਰਣਧੀਰ ਸਿੰਘ ਫ਼ਤਿਹਪੁਰ, ਹਰਬੰਸ ਸਿੰਘ ਥਿੰਦ, ਲਖਵੀਰ ਸਿੰਘ ਅਸਰਪੁਰ, ਦਲਜੀਤ ਸਿੰਘ ਚੱਕ ਅੰਮਿ੍ਤਸਰ, ਪ੍ਰਭਜੀਤ ਗਜੇਵਾਸ, ਯਾਦਵਿੰਦਰ ਸਿੰਘ ਬੰਮਣਾ, ਗੁਰਬਾਜ਼ ਸਿੰਘ ਕੁਤਬਨਪੁਰ ਅਤੇ ਸਤਵਿੰਦਰ ਸਿੰਘ ਕੁਤਬਨਪੁਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਭਾ 'ਚ ਕਾਂਗਰਸ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਅਗਲੀ ਖ਼ਬਰ ਕਾਂਗਰਸ ਦੀ ਮਹਿਲਾ ਕੌਂਸਲਰ ਰੇਨੂ ਸੇਠ ਦਾ ਸੂਬਾ ਜਨਰਲ ਸਕੱਤਰ ਸੁੱਖੇਵਾਲ ਵਲੋਂ ਕੀਤਾ ਸਨਮਾਨ
Ad Position 24