29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਘਨੌਰ ਵਿਖੇ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜਨ ਲਈ ਮੁਫ਼ਤ ਕਬੱਡੀ ਟ੍ਰੇਨਿੰਗ ਕੈਂਪ ਸ਼ੁਰੂ

Ad Position 21
No active advertisement
ਖੇਡ ਗਰਾਊਾਡ ਸਨੌਲੀਆਂ ਵਿਖੇ ਮੁਫ਼ਤ ਕਬੱਡੀ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਮੌਕੇ ਨੌਜਵਾਨਾਂ ਨਾਲ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ | ਅਜੀਤ ਤਸਵੀਰ <br/> 11-06-2026
ਘਨੌਰ, 10 ਜੂਨ (ਸਰਦਾਰਾ ਸਿੰਘ ਲਾਛੜੂ)-ਨੌਜਵਾਨੀ ਨੂੰ ਨਸ਼ਿਆਂ ਦੀ ਭੈੜੀ ਅੱਲਤ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਹਿਰ ਨੇੜੇ ਸਥਿਤ ਖੇਡ ਗਰਾਊਾਡ ਸਨੌਲੀਆਂ (ਘਨੌਰ) ਵਿਖੇ ਸਾਲਾਨਾ ਕਬੱਡੀ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ 8 ਜੂਨ ਤੋਂ ਹੋ ਗਈ ਹੈ | ਇਹ ਕੈਂਪ ਪਿਛਲੇ 17 ਸਾਲਾਂ ਤੋਂ ਨਿਰੰਤਰ ਬਿਨਾਂ ਕਿਸੇ ਸੁਆਰਥ ਤੋਂ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ, ਜਿਸ ਵਿਚ ਨੌਜਵਾਨਾਂ ਨੂੰ ਕਬੱਡੀ ਦੀਆਂ ਬਾਰੀਕੀਆਂ ਦੀ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ | ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਦੇ ਸੂਬਾ ਪ੍ਰਧਾਨ ਤੇ ਸਪੋਰਟਸ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਅਤੇ ਟਿੰਕੂ ਘਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦਾ ਸਮਾਂ ਹਰ ਰੋਜ਼ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਹੋਵੇਗਾ | ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਘਨੌਰ ਅਤੇ ਆਸ-ਪਾਸ ਦੇ ਇਲਾਕੇ ਦੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬੱਚਾ ਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ, ਤਾਂ ਜੋ ਉਹ ਸਰੀਰਕ ਤੌਰ 'ਤੇ ਤੰਦਰੁਸਤ ਹੋ ਕੇ ਅੱਗੇ ਵਧਣ ਅਤੇ ਆਪਣੇ ਜੀਵਨ ਵਿਚ ਕਾਮਯਾਬੀ ਹਾਸਲ ਕਰ ਸਕਣ | ਉਨ੍ਹਾਂ ਇਲਾਕੇ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਕੈਂਪ ਵਿਚ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਕੈਂਪ ਦੀ ਸ਼ੁਰੂਆਤ ਦੇ ਇਸ ਵਿਸ਼ੇਸ਼ ਮੌਕੇ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਲ ਸਿੰਘ ਹਰਪਾਲਪੁਰ, ਅੰਤਰਰਾਸ਼ਟਰੀ ਕਬੱਡੀ ਬੁਲਾਰਾ ਅਮਰੀਕ ਸਿੰਘ ਘੂਮਾਣਾ, ਕਬੱਡੀ ਬੁਲਾਰਾ ਰਜ਼ਾਕ ਖਾਨ, ਜੱਸਾ ਕੌਲੇ ਮਾਜ਼ਰਾ, ਕਬੱਡੀ ਖਿਡਾਰੀ ਮਨਵੀਰ ਸਿੰਘ ਸਰਵਾਰਾ, ਸ਼ੰਮੀ ਘਨੌਰ, ਜੱਗੀ ਭੰਗੂ ਹਰਪਾਲਪੁਰ ਅਤੇ ਹੋਰ ਕਈ ਪ੍ਰਮੁੱਖ ਕਬੱਡੀ ਖਿਡਾਰੀ ਤੇ ਖੇਡ ਪ੍ਰੇਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਨੇ ਪ੍ਰਬੰਧਕਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਅਜਾਪਾਲ ਸਿੰਘ ਦੀ ਸਾਲਾਨਾ ਯਾਦ 'ਚ ਗੁਰਮਤਿ ਸਮਾਗਮ 12 ਤੇ 13 ਨੂੰ -ਜਥੇਦਾਰ ਖੋਖ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੈਧੋਚੱਕ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ <br/>
Ad Position 24