29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਡੇਢ ਦਰਜਨ ਨਾਮਜ਼ਦ

Ad Position 21
No active advertisement
ਅਜੀਤ ਡੈਸਕ 11-06-2026
ਰਾਜਪੁਰਾ, 10 ਜੂਨ (ਜੀ.ਪੀ. ਸਿੰਘ)-ਆਪਣੇ ਖੋਖੇ 'ਚ ਬੈਠ ਕੇ ਪਾਰਟੀ ਕਰਦਿਆਂ 'ਤੇ ਪੁਰਾਣੀ ਰੰਜ਼ਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸਾਰਿਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਸ਼ਹਿਰੀ ਦੀ ਪੁਲਿਸ ਨੇ 8 ਨਾਮਜ਼ਦ ਅਤੇ 10 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਅਮਨ ਕੁਮਾਰ ਪੁੱਤਰ ਮੰਗਾ ਰਾਮ ਵਾਸੀ ਭੱਠਾ ਲਛਮਣ ਦਾਸ ਕਾਲੋਨੀ ਰਾਜਪੁਰਾ ਨੇ ਸ਼ਹਿਰੀ ਥਾਣੇ 'ਚ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨੀਂ ਉਹ ਆਪਣੇ ਪਿਤਾ ਮੰਗਾ ਰਾਮ ਅਤੇ ਜਸਪਾਲ ਸਿੰਘ, ਰੋਕੀ ਵਾਸੀਆਨ ਸਨੌਰ, ਬਲਕਾਰ ਨਾਥ ਪੁੱਤਰ ਗੁਰਦੇਵ ਨਾਥ ਵਾਸੀ ਮਹਿੰਦਰਗੰਜ ਰਾਜਪੁਰਾ, ਲੱਕੀ ਵਾਸੀ ਜਵਾਹਰਪੁਰ ਉਸ ਦੇ ਖੋਖੇ ਨੇੜੇ ਜਨਤਾ ਸਕੂਲ ਵਿਚ ਬੈਠ ਕੇ ਪਾਰਟੀ ਕਰ ਰਹੇ ਸਨ ਤਾਂ ਰਾਤ 8 ਵਜੇ ਪਰ 2 ਗੱਡੀਆਂ ਅਤੇ 2-3 ਮੋਟਰਸਾਈਕਲਾਂ ਤੇ ਕਰੀਬ ਡੇਢ ਦਰਜਨ ਦੇ ਕਰੀਬ ਵਿਅਕਤੀ ਆਏ ਜਿਨ੍ਹਾ ਦੇ ਹੱਥਾਂ ਵਿਚ ਲੋਹੇ ਦੀ ਰਾਡਾਂ, ਡੰਡੇ, ਕਿਰਪਾਨਾਂ ਫੜ੍ਹੀਆਂ ਹੋਈਆ ਸਨ | ਜਿਨ੍ਹਾਂ ਨੇ ਖੋਖੇ 'ਚ ਉਸ ਸਮੇਤ ਬੈਠੇ 6-7 ਵਿਅਕਤੀਆਂ 'ਤੇ ਹਮਲਾ ਕਰ ਦਿੱਤਾ | ਜੋ ਮੁਲਜ਼ਮ ਹਨੀ ਨੇ ਜਸਪਾਲ ਸਿੰਘ ਨੂੰ ਗਲ ਤੋਂ ਫੜ੍ਹ ਕੇ ਜਾਨੋ ਮਾਰਨ ਦੀ ਨੀਅਤ ਨਾਲ ਉਸ ਦਾ ਗਲਾ ਘੁੱਟ ਦਿੱਤਾ, ਜਦੋਂ ਉਹ ਜਸਪਾਲ ਸਿੰਘ ਨੂੰ ਛੁਡਾ ਕੇ ਮੌਕੇ ਤੋਂ ਭੱਜਣ ਲੱਗੇ ਤਾਂ ਉਕਤ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਵਿਕਾਸ ਕੁਮਾਰ ਨੇ ਆਪਣੇ ਹੱਥ ਵਿਚ ਫੜ੍ਹੀ ਰਾਡ ਜਸਪਾਲ ਸਿੰਘ ਦੀ ਖੱਬੀ ਲੱਤ 'ਤੇ ਮਾਰੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਤੇ ਫੇਰ ਉਸ ਦੀ ਬਾਂਹ ਵੀ ਤੋੜ ਦਿੱਤੀ | ਜਿਸ ਕਾਰਨ ਜਸਪਾਲ ਸਿੰਘ ਡਿਗ ਪਿਆ ਅਤੇ ਡਿੱਗੇ ਹੋਏ ਦੇ ਮੁਲਜ਼ਮ ਕੁਲਵੀਰ ਨੇ ਆਪਣੇ ਹੱਥ ਵਿਚ ਫੜ੍ਹੀ ਕਿਰਪਾਨ ਦਾ ਵਾਰ ਜਾਨੋ ਮਾਰਨ ਦੀ ਨਿਯਤ ਨਾਲ ਉਸ ਦੇ ਸਿਰ 'ਤੇ ਕੀਤਾ, ਜੋ ਜਸਪਾਲ ਸਿੰਘ ਨੇ ਆਪਣਾ ਹੱਥ ਅੱਗੇ ਕਰ ਲਿਆ, ਜੋ ਫਿਰ ਮੁਲਜ਼ਮ ਨਿੰਮਾ ਨੇ ਜਸਪਾਲ ਸਿੰਘ ਦੇ ਸਿਰ ਪਰ ਜਾਨੋ ਮਾਰਨ ਦੀ ਨੀਅਤ ਨਾਲ ਕਿਰਪਾਨ ਦੇ ਵਾਰ ਕੀਤੇ | ਜਦੋਂ ਉਸ ਦੇ ਪਿਤਾ ਤੇ ਸੰਨੀ ਦੋਵੇ, ਜਸਪਾਲ ਸਿੰਘ ਨੂੰ ਚੁੱਕ ਕੇ ਖੋਖੇ ਅੰਦਰ ਲੈ ਕੇ ਜਾਣ ਲੱਗੇ ਤਾਂ ਮੁਲਜ਼ਮ ਵਿਕਾਸ ਕੁਮਾਰ ਨੇ ਜਸਪਾਲ ਸਿੰਘ ਪਰ ਵਾਰ ਕੀਤੇ ਜਦੋਂ ਉਹ ਜਸਪਾਲ ਸਿੰਘ ਨੂੰ ਬਚਾ ਰਹੇ ਸਨ ਤਾਂ ਸਾਬੋ ਅਤੇ ਬੇਅੰਤ ਸਿੰਘ ਨੇ ਵੀ ਉਨ੍ਹਾਂ ਦੀ ਡੰਡੇ ਨਾਲ ਕੁੱਟਮਾਰ ਕਰਦੇ ਰਹੇ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਇਸ ਕੁੱਟਮਾਰ 'ਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਹੁਣ ਸਿਵਲ ਹਸਪਤਾਲ 'ਚ ਸ਼ਾਮਲ ਹੈ ਤੇ ਜਸਪਾਲ ਸਿੰਘ ਸੈਕਟਰ-32 ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੰਜਾਬ 'ਚ ਸਰਕਾਰ ਬਣਾਉਣ ਦੇ ਸਮਰੱਥ-ਗੋਪਾਲ ਸ਼ਰਮਾ ਅਗਲੀ ਖ਼ਬਰ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 'ਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਗਮਾ ਜਿੱਤਿਆ
Ad Position 24