29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਹਾਈਕਿੰਗ-ਟ੍ਰੈਕਿੰਗ ਕੈਂਪ 'ਚ ਦਿਖਾਇਆ ਉਤਸ਼ਾਹ

Ad Position 21
No active advertisement
ਅਜੀਤ ਡੈਸਕ 11-06-2026
ਦੇਵੀਗੜ੍ਹ, 10 ਜੂਨ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਦੇ ਵਿਦਿਆਰਥੀਆਂ ਨੇ ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਖੇ ਕਰਵਾਏ ਇਕ ਰੋਮਾਂਚਕ ਅਤੇ ਸਿੱਖਿਆਦਾਇਕ 'ਹਾਈਕਿੰਗ-ਟ੍ਰੈਕਿੰਗ ਕੈਂਪ' 'ਚ ਭਾਗ ਲਿਆ | 5 ਤੋਂ 8 ਜੂਨ ਤੱਕ ਚੱਲੇ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਕੁਦਰਤ ਦਾ ਅਨੰਦ ਮਾਣਿਆ, ਸਗੋਂ ਜੀਵਨ ਦੇ ਅਹਿਮ ਸਬਕ ਵੀ ਸਿੱਖੇ | ਇਸ ਕੈਂਪ 'ਚ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਨੇ ਰਾਜ ਸੰਗਠਕ ਕਮਿਸ਼ਨਰ ਪੰਜਾਬ, ਓਾਕਾਰ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ | ਸਕੂਲ ਦੇ ਸਕਾਊਟ ਮਾਸਟਰ ਹਰਦੀਪ ਕੁਮਾਰ ਦੀ ਦੇਖ-ਰੇਖ 'ਚ ਵਿਦਿਆਰਥੀਆਂ ਨੇ ਕਈ ਚੁਣੌਤੀਪੂਰਨ ਗਤੀਵਿਧੀਆਂ 'ਚ ਹਿੱਸਾ ਲਿਆ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਪਹਾੜਾਂ 'ਤੇ ਚੜ੍ਹਨ, ਟੀਮ ਵਰਕ, ਅਨੁਸ਼ਾਸਨ, ਅਤੇ ਕੁਦਰਤ ਨਾਲ ਜੁੜਨ ਦਾ ਅਨੁਭਵ ਕਰਵਾਇਆ ਗਿਆ | ਇਸ ਤੋਂ ਇਲਾਵਾ, ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਇਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਗੁਣ ਵੀ ਸਿਖਾਏ ਗਏ | ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਇਸ ਤਜਰਬੇ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਹਾਈਕਿੰਗ ਅਤੇ ਟਰੈਕਿੰਗ ਸਿਰਫ਼ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਬੱਚਿਆਂ 'ਚ ਆਤਮ-ਵਿਸ਼ਵਾਸ, ਸਾਹਸ ਅਤੇ ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਵਿਦਿਆਰਥੀਆਂ ਨੇ ਬਹੁਤ ਹੀ ਅਨੁਸ਼ਾਸਿਤ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ | ਕੈਂਪ ਦੇ ਆਖ਼ਰੀ ਦਿਨ, ਰਾਜ ਸੰਗਠਕ ਓਾਕਾਰ ਸਿੰਘ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪੂਨਮ ਧੀਮਾਨ, ਡਾਇਰੈਕਟਰ ਤੇਜਿੰਦਰ ਕੌਰ, ਮੈਡਮ ਜੋਤ ਕੌਰ ਡੀ.ਏ.ਜੀ., ਨਿਰਮਲ ਕੌਰ ਡੀ.ਜੀ.ਜੀ., ਮੈਡਮ ਮਨਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਦੇ ਹੌਸਲੇ ਵਧਾਏ | ਵਿਦਿਆਰਥੀਆਂ ਨੇ ਵੀ ਇਸ ਕੈਂਪ ਨੂੰ ਆਪਣੀ ਜ਼ਿੰਦਗੀ ਦਾ ਇਕ ਯਾਦਗਾਰੀ ਤਜਰਬਾ ਦੱਸਿਆ | ਇਸ ਕੈਂਪ ਨੇ ਵਿਦਿਆਰਥੀਆਂ ਨੂੰ ਇਕ ਨਵੀਂ ਊਰਜਾ ਅਤੇ ਦਿ੍ਸ਼ਟੀਕੋਣ ਦਿੱਤਾ ਹੈ, ਜਿਸ ਨਾਲ ਉਹ ਆਪਣੇ ਆਉਣ ਵਾਲੇ ਜੀਵਨ 'ਚ ਵਧੇਰੇ ਬਿਹਤਰ ਤਰੀਕੇ ਨਾਲ ਅੱਗੇ ਵਧ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਸਾਬਕਾ ਸਰਪੰਚ ਅਕਾਲੀ ਦਲ ਛੱਡ ਕੇ 'ਆਪ' 'ਚ ਹੋਈ ਸ਼ਾਮਿਲ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੰਜਾਬ 'ਚ ਸਰਕਾਰ ਬਣਾਉਣ ਦੇ ਸਮਰੱਥ-ਗੋਪਾਲ ਸ਼ਰਮਾ
Ad Position 24