29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਲਕਾ ਸਨੌਰ ਅਕਾਲੀ ਦਲ ਦੇ ਇੰਚਾਰਜ ਤੋਂ ਸੱਖਣਾ-ਵਰਕਰ ਨਿਰਾਸ਼

Ad Position 21
No active advertisement
ਤੇਜਿੰਦਰਪਾਲ ਸਿੰਘ ਸੰਧੂ, ਕ੍ਰਿਸ਼ਨ ਸਿੰਘ ਸਨੌਰ, ਰਜਿੰਦਰ ਸਿੰਘ ਵਿਰਕ <br/> 11-06-2026
ਅਕਾਲੀ ਦਲ ਵਲੋਂ ਪੰਚਾਇਤ ਸੰਮਤੀ ਚੋਣਾਂ ਤੋਂ ਪਹਿਲਾਂ ਹਲਕੇ ਵਿਚ ਇਕ ਟੀਮ ਬਣਾਈ ਗਈ ਸੀ, ਜਿਸ ਵਿਚ ਰਜਿੰਦਰ ਸਿੰਘ ਵਿਰਕ ਅਤੇ ਕਿ੍ਸ਼ਨ ਸਿੰਘ ਸਨੌਰ, ਫੌਜਇੰਦਰ ਸਿੰਘ ਮੁਖਮੇਲਪੁਰ ਨਾਮ ਸ਼ਾਮਲ ਸਨ | ਇਹ ਟੀਮ ਵਰਕਰਾਂ ਨਾਲ ਰਾਬਤਾ ਬਣਾਉਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੀ | ਪਰ ਸ੍ਰੋਮਣੀ ਅਕਾਲੀ ਦਲ ਵਲੋਂ ਪੁਰਣੇ ਸਮੇਂ ਇੰਚਾਰਜ ਤੌਰ 'ਤੇ 2017 ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵੀ ਇਲਾਕੇ ਅੰਦਰ ਆਪਣੀ ਸਮਾਜਿਕ ਸਾਂਝ ਤੌਰ 'ਤੇ ਹਾਜਰੀ ਭਰਦੇ ਰਹਿੰਦੇ ਹਨ | ਪਰ ਕਿਸੇ ਇੱਕ ਆਗੂ ਨੂੰ ਜੁਮੇਵਾਰੀ ਨਾ ਮਿਲਣ ਵਰਕਰਾਂ ਅੰਦਰ ਫਿਲਹਾਲ ਆਮ ਵਰਕਰ ਚੁੱਪ ਹਨ |


ਅਕਾਲੀ ਖੇਮੇ ਦੇ ਵੱਡੀ ਗਿਣਤੀ ਵਰਕਰ ਚੰਦੂਮਾਜਰਾ ਪਰਿਵਾਰ ਨਾਲ ਇਸ ਕਰਕੇ ਜੁੜੇ ਹੋਏ ਹਨ ਕਿ ਅਕਾਲੀ ਦਲ ਬਾਦਲ ਵਿਚ ਘਰ ਵਾਪਸੀ ਹੋ ਸਕਦੀ ਹਨ | ਬਾਦਲ ਵਲੋਂ ਹਲਕੇ ਦਾ ਇੰਚਾਰਜ ਨਾ ਥਾਪੇ ਜਾਣ ਦਾ ਕਾਰਨ ਇਹ ਵੀ ਮੰਨ ਰਹੇ ਹਨ | ਅਕਾਲੀ ਦਲ ਬਾਦਲ ਵੱਲੋਂ ਹਲਕਾ ਸਨੌਰ ਦਾ ਕਮਾਂਡਰ ਨਾ ਹੋਣਾ ਵਰਕਰਾਂ ਦਾ ਮਨੋਬਲ ਡਿੱਗ ਰਿਹਾ ਹੈ |


ਧਨਵੰਤ ਸਿੰਘ
ਭੁੱਨਰਹੇੜੀ, 10 ਜੂਨ-ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਘਨੌਰ ਅਤੇ ਸਮਾਣਾ ਅਤੇ ਰਾਜਪੁਰਾ ਹਲਕਿਆਂ ਵਿਚ ਸੰਗਠਣ ਨੂੰ ਮਜ਼ਬੂਤ ਕਰਨ ਲਈ ਨਵੇਂ ਇੰਚਾਰਜ ਲਗਾਉਣ ਤੋਂ ਬਾਅਦ ਉਥੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ | ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਸਮਾਣਾ ਹਲਕੇ ਵਿਚ ਜਗਮੀਤ ਸਿੰਘ ਹਰਿਆਓ ਵਲੋਂ ਕਰਵਾਏ ਗਏ, ਹਲਕਾ ਪਧੱਰ ਦੇ ਪ੍ਰੋਗਰਾਮਾਂ ਵਿਚ ਦੋ ਵਾਰ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ | ਜਿਸ ਨਾਲ ਵਰਕਰ ਲਾਮਬੰਦ ਹੋ ਗਏ ਹਨ | ਇਸੇ ਤਰ੍ਹਾਂ ਘਨੌਰ ਹਲਕੇ ਵਿਚ ਵੀ ਯੂਥ ਪ੍ਰਧਾਨ ਸਰਬਜੀਤ ਸਿੰਘ ਝੀਜਰ ਵਲੋ ਬੋਲੇਗਾ ਘਨੌਰ, ਬਦਲੇਗਾ ਦੌਰ ਮੁਹਿੰਮ ਖਿੱਚ ਦਾ ਕੇਂਦਰ ਬਣ ਰਹੀ ਹੈ | ਜਿਸ ਨਾਲ ਠੰਢੇ ਬੈਠੇ ਅਕਾਲੀ ਵਰਕਰ ਉਤਸ਼ਾਹਿਤ ਹੋ ਰਹੇ ਹਨ | ਇਸੇ ਤਰਾਂ ਸੁਰਜੀਤ ਸਿੰਘ ਗੜੀ ਵੀ ਰਾਜਪੁਰਾ ਵਿਚ ਬਿਤੌਰ ਇੰਚਾਰਜ ਲੱਗਣ ਤੋ ਬਾਅਦ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਿਚ ਸਫਲ ਹੋ ਚੁੱਕੇ ਹਨ | ਪਰ ਇਸ ਦੇ ਉਲਟ ਗੁਆਢੀ ਹਲਕਾ ਸਨੌਰ ਵਿੱਚ ਸਥਿਤੀ ਕੁਝ ਵੱਖਰੀ ਬਣੀ ਹੋਈ ਹੈ | ਇੱਥੇ ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਕੀਤੇ ਜਾਣ ਕਾਰਨ ਵਰਕਰ ਆਪਣੇ ਆਪ ਨੂੰ ਆਗੂ ਹੀਣ ਮਹਿਸੂਸ ਕਰ ਰਹੇ ਹਨ | ਬਾਦਲ ਦਲ ਵਲੋਂ ਇਸ ਹਲਕੇ ਅੰਦਰ ਭਾਵੇਂ ਇੱਕ ਕਮੇਟੀ ਗਠਿਤ ਕਰਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ | ਪਰ ਅਕਾਲੀ ਵਰਕਰਾਂ ਨੂੰ ਇੱਕ ਮੰਚ ਹੇਠ ਇਕੱਠਾ ਕਰਨ ਚ ਸਫਲਤਾ ਨਹੀਂ ਮਿਲੀ, ਹਾਈਕਾਂਡ ਵਲੋ ਪੂਰੀ ਪਾਵਰ ਨਾ ਮਿਲਣ ਕਾਰਨ ਇਹ ਟੀਮ ਵੀ ਪੂਰੇ ਰੰਗ ਨਹੀਂ ਦਿਖਾ ਸਕੀ | ਪਿਛਲੇ ਸਮੇਂ ਦੌਰਾਨ ਇਸ ਹਲਕੇ ਦੀ ਪ੍ਰਤੀਨਿਧਤਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਕਰਦੇ ਸਨ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਪੰਜਾਬ ਅੰਦਰ ਬਦਲੇ ਸਿਆਸੀ ਹਾਲਾਤਾਂ ਤੋਂ ਬਾਅਦ ਚੰਦੂਮਾਜਰਾ ਪਰਿਵਾਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਲਕਾ ਮੁਖੀ ਵਜੋਂ ਵਿਚਰ ਰਹੇ ਹਨ | ਇਸ ਦੌਰਾਨ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਪੱਖੋਂ ਪੱਕੀ ਲੀਡਰਸ਼ਿਪ ਦੀ ਘਾਟ ਸਪਸ਼ਟ ਤੌਰ 'ਤੇ ਮਹਿਸੂਸ ਕੀਤੀ ਜਾ ਰਹੀ ਹੈ | ਹਲਕੇ ਦੇ ਅਕਾਲੀ ਆਗੂ ਅਤੇ ਵਰਕਰ ਦੱਸਦੇ ਹਨ ਕਿ ਘਨੌਰ ਅਤੇ ਸਮਾਣਾ ਵਰਗੇ ਹਲਕਿਆਂ ਵਿੱਚ ਜਿੱਥੇ ਨਵੇਂ ਇੰਚਾਰਜ ਲੱਗਣ ਤੋਂ ਬਾਅਦ ਜਥੇਬੰਦਕ ਢਾਂਚਾ ਮਜਬੂਰ ਹੋ ਰਿਹਾ ਹੈ | ਇੰਚਾਰਜ ਤਾਲਮੇਲ ਮੀਟਿੰਗਾਂ, ਸੋਸ਼ਲ ਮੀਡੀਆ ਗਤੀਵਿੱਧੀਆਂ ਤੋ ਇਲਾਵਾ ਜਨ ਸੰਪਰਕ ਮੁਹਿੰਮ ਆਮ ਵਰਕਰਾਂ ਦਾ ਹੌਸਲਾ ਵੱਧ ਰਿਹਾ ਦੇਖਿਆ ਜਾਂਦਾ ਹੈ ਉੱਥੇ ਸਨੌਰ ਅੰਦਰ ਬਾਦਲ ਪੱਖੀ ਅਕਾਲੀ ਵਰਕਰ ਦੂਜੇ ਹਲਕਿਆਂ ਨੂੰ ਵੇਖ ਕੇ ਆਪਣੇ ਆਪ ਨੂੰ ਪਛੜੇ ਹੋਏ ਮਹਿਸੂਸ ਕਰ ਰਹੇ ਹਨ ਅਤੇ ਪਾਰਟੀ ਹਾਈਕਮਾਂਡ ਵੱਲੋਂ ਨਵੇਂ ਇੰਚਾਰਜ ਦੀ ਉਡੀਕ 'ਚ ਹਨ | ਹਲਕਾ ਸਨੌਰ ਅੰਦਰ ਸ਼੍ਰੋਮਣੀ ਅਕਾਲੀ ਦਲ ਵਲੋਂ ਕਮਾਂਡਰ ਨਾ ਲਗਾਉਣ ਦਾ ਆਉਣ ਵਾਲੇ ਸਮੇਂ ਵਿਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂ ਅਕਾਲੀ ਵਰਕਰ ਦੁਬਿਧਾ ਵਿਚ ਫਸੇ ਹਨ | ਸਨੌਰ ਹਲਕੇ ਲਈ ਬਾਦਲ ਵਲੋਂ ਨਿਯੁਕਤ ਕੀਤਾ ਨਵਾਂ ਇੰਚਾਰਜ ਲੱਗਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਉਹ ਲੋਕਾਂ ਵਿਚ ਜੋਸ਼ ਭਰੇ ਸਕੇਗਾਂ ਜਾ ਨਹੀਂ, ਪਰ ਫਿਲਹਾਲ ਵਰਕਰ ਹਲਕੇ ਅੰਦਰ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਵਾਲੇ ਦੀ ਉਡੀਕ ਵਿੱਚ ਹਨ |
Ad Position 22
No active advertisement
ਪਿਛਲੀ ਖ਼ਬਰ ਨਰੇਸ਼ ਕੁਮਾਰ ਗਰਗ ਬਣੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਨਾਭਾ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਬਿੱਟੂ ਚੱਠਾ ਦੀ ਅਗਵਾਈ ਹੇਠ ਕਾਂਗਰਸ ਤੇ 'ਆਪ' ਦੇ ਆਗੂ ਅਕਾਲੀ ਦਲ 'ਚ ਸ਼ਾਮਿਲ
Ad Position 24