29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵਲੋਂ ਪੁਰਸਕਾਰਾਂ ਲਈ ਕਿਤਾਬਾਂ ਦੀ ਮੰਗ

Ad Position 21
No active advertisement
ਅਜੀਤ ਡੈਸਕ 11-06-2026
ਪਟਿਆਲਾ, 10 ਜੂਨ (ਧਰਮਿੰਦਰ ਸਿੰਘ ਸਿੱਧੂ)-ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵਲੋਂ ਪੁਰਸਕਾਰ ਦੇਣ ਲਈ 'ਦਲਿਤ ਸਾਹਿਤ' ਦੀਆਂ ਕਿਤਾਬਾਂ ਦੀ ਮੰਗ ਕੀਤੀ ਹੈ, ਮੰਚ ਵਲੋਂ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪੰਜਾਬੀ ਵਿਚ ਦਲਿਤ ਸਾਹਿਤ ਦੀਆਂ ਛਪ ਰਹੀਆਂ ਕਿਤਾਬਾਂ ਤੇ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਮੰਚ ਦੇ ਮੁੱਖ ਸਰਪ੍ਰਸਤ ਜੀ.ਐਮ. ਬਲਵਿੰਦਰ ਸਿੰਘ ਜਾਤੀਵਾਲ, ਮੰਚ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਮੰਚ ਤੇ ਸੀਨੀਅਰ ਮੀਤ ਪ੍ਰਧਾਨ ਡਾ. ਗੁਰਮੀਤ ਸਿੰਘ ਕੱਲਰਮਾਜਰੀ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਪ੍ਰੋ. ਲਾਲ ਬਹਾਦਰ ਭਾਟੀਆ ਜਲੰਧਰ, ਫਤਿਹਜੰਗ ਸਿੰਘ ਚੰਡੀਗੜ੍ਹ, ਕੁਲਦੀਪ ਚੰਦ ਨੰਗਲ, ਜੀ.ਐਮ. ਡਾ. ਸੁਰਜੀਤ ਸਿੰਘ ਭਦੌੜ, ਵਿਦਵਾਨ ਡਾ. ਸੰਤੋਖ ਸਿੰਘ ਸੁੱਖੀ ਆਦਿ ਆਗੂ ਹਾਜ਼ਰ ਹੋਏ | ਇਸ ਤਹਿਤ ਫ਼ੈਸਲਾ ਕੀਤਾ ਗਿਆ ਕਿ ਵਾਰਤਕ ਵਿਚ ਗਿਆਨੀ ਦਿੱਤ ਸਿੰਘ ਐਵਾਰਡ, ਪੱਤਰਕਾਰਤਾ ਲਈ ਸੁੰਦਰ ਸਿੰਘ ਲਾਇਲਪੁਰੀ ਐਵਾਰਡ, ਕਵਿਤਾ ਲਈ ਲਾਲ ਸਿੰਘ ਦਿਲ ਐਵਾਰਡ, ਕਹਾਣੀ ਲਈ ਪ੍ਰੇਮ ਗੋਰਖੀ ਐਵਾਰਡ, ਨਾਟਕ ਲਈ ਡਾ. ਚਰਨ ਦਾਸ ਸਿੱਧੂ ਐਵਾਰਡ, ਨਾਵਲ ਲਈ ਡਾ. ਗੁਰਚਰਨ ਸਿੰਘ ਰਾਓ ਐਵਾਰਡ, ਗੀਤਕਾਰ ਤੇ ਕਿੱਸਾ ਕਾਵਿ ਲਈ ਦਿਆ ਸਿੰਘ ਆਰਿਫ਼ ਐਵਾਰਡ, ਪੇਂਡੂ ਸਭਿਆਚਾਰ ਲਈ ਛੱਜੂ ਸਿੰਘ ਦੰਦਰਾਲਾ ਐਵਾਰਡ, ਇਸ ਤੋਂ ਇਲਾਵਾ ਸਵੈ ਜੀਵਨ ਐਵਾਰਡ ਦਿੱਤੇ ਜਾਣਗੇ | ਇਹ ਐਵਾਰਡ 1 ਅਪ੍ਰੈਲ 2022 ਤੋਂ 31 ਮਾਰਚ 2026 ਤੱਕ ਛਪੀਆਂ ਕਿਤਾਬਾਂ ਨੂੰ ਦਿੱਤੇ ਜਾਣਗੇ | ਸੰਬੰਧਿਤ ਲੇਖਕ ਆਪਣੀਆਂ ਕਿਤਾਬਾਂ 31 ਜੁਲਾਈ ਤੱਕ 49 ਐੱਫ ਰਣਜੀਤ ਨਗਰ ਸਿਊਣਾ ਰੋਡ ਪਟਿਆਲਾ ਦੇ ਪਤੇ 'ਤੇ ਭੇਜ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨਾਭਾ ਵਲੋਂ ਹਟਾਏ ਸ਼ਹਿਰ 'ਚ ਨਾਜਾਇਜ਼ ਕਬਜ਼ੇ ਅਗਲੀ ਖ਼ਬਰ ਨਾਭਾ 'ਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ
Ad Position 24