ਰਾਜਪੁਰਾ, 11 ਜੂਨ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਸ਼ਾਮਦੂ ਕੈਂਪ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਦੀ ਅਗਵਾਈ ਵਿਚ ਦਰਜਨਾਂ ਪਰਿਵਾਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ | ਇਸ ਮੌਕੇ ਜਥੇਦਾਰ ਗੜੀ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਲੋਕ ਆਪ ਮੁਹਾਰੇ ਹੀ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਨਾ ਲੋਹੇ 'ਤੇ ਲਕੀਰ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਮਹਿਲਾਵਾਂ ਬਜੁਰਗ ਅਤੇ ਨੌਜਵਾਨ ਸਮੇਤ ਪੂਰੇ ਦੇ ਪੂਰੇ ਪਰਿਵਾਰ ਅਕਾਲੀ ਦਲ ਨਾਲ ਜੁੜ ਰਹੇ ਹਨ ਉਸ ਤੋਂ ਸਾਫ਼ ਜਾਹਿਰ ਹੈ ਕਿ ਲੋਕ ਤਬਦੀਲੀ ਚਾਹੁੰਦੇ ਹਨ | ਜਥੇਦਾਰ ਗੜੀ ਨੇ ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਹੀ ਇਸ ਪਾਰਟੀ ਨੂੰ ਲੈ ਕੇ ਬੈਠ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸੂਰਜ ਪੂਰੀ ਤਰ੍ਹਾਂ ਨਾਲ ਡੁੱਬ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਬੇੜੀ ਵਿਚੋਂ ਲੋਕੀ ਆਪ ਮੁਹਾਰੇ ਛਾਲਾਂ ਮਾਰ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਵਾਲਿਆਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਵੀ ਲੋਭ ਲਾਲਚ ਦੇ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪਾਰਟੀ ਜਿਥੇ ਵੀ ਡਿਊਟੀ ਲਾਵੇਗੀ ਉਹ ਉਸ 'ਤੇ ਖਰੇ ਉਤਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਘਰ ਘਰ ਲੈ ਕੇ ਜਾਣਗੇ | ਇਸ ਮੌਕੇ ਹੋਰਨਾਂ ਸਮੇਤ ਰਵੀ ਕੁਮਾਰ, ਲੱਖਾ ਰਾਮ, ਭਰਤ ਕੁਮਾਰ, ਕੁਲਵੰਤ ਰਾਏ, ਅਨਿਲ ਕੁਮਾਰ, ਮਹਿੰਦਰ ਲਾਲ, ਅਮਨ ਕੁਮਾਰ, ਤਰਸੇਮ ਲਾਲ, ਵਿਕਰਮ ਕੁਮਾਰ, ਨਸੀਬ ਚੰਦ, ਵਿਕੀ ਕੁਮਾਰ, ਅਨਿਲ ਰਾਏ | ਬਿੱਟੂ ਰਾਮ, ਵਜੀਰ ਚੰਦ, ਅਸ਼ੋਕ, ੍ਰਪੀ੍ਰਤਮ ਦਾਸ, ਕਾਲੀ ਬਾਈ, ਸੈਤੀ ਬਾਈ, ਸੀਤਾ ਰਾਣੀ, ਨੀਤੂ, ਮੰਜੂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ ਹੈ |