07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਟਾਸ ਵਲੋਂ ਇੰਜ. ਮਾਲਵਿੰਦਰ ਸਿੰਘ ਅਤੇ ਡਾ. ਵਿਕਾਸ ਗੋਇਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 12-06-2026
ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦਮਪਤੀ ਪਦਮਾਸ੍ਰੀ ਸ੍ਰੀ ਪ੍ਰਾਣ ਸੱਭਰਵਾਲ-ਸਟੇਟ ਅਵਾਰਡੀ ਸੁਨੀਤਾ ਸਭਰਵਾਲ ਨੇ ਵਿਸ਼ਵ ਪਰੋਪਕਾਰੀ ਸਮਾਜਿਕ ਸ਼ਖ਼ਸੀਅਤ ਡਾ. ਐੱਸ.ਪੀ. ਸਿੰਘ ਓਬਰਾਏ (ਦੁਬਈ) ਸੰਸਥਾਪਕ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਆਪਣਾ 286ਵਾਂ ਸਫਲ ਮਾਸਿਕ ਗਾਰਡਨ ਨਾਟਕ ਮੇਲਾ ਕਰਵਾਇਆ ਗਿਆ | ਇਸ ਬਹੂ ਦਰਸ਼ਕ ''ਵਿਸ਼ਵ ਪਰਿਆਵਰਣ ਦਿਵਸ ਨੂੰ ਸਮਰਪਿਤ ਨਾਟਕ ਮੇਲੇ ਦਾ ਉਦਘਾਟਨ'' ਰਾਜ ਦੀਆਂ ਪ੍ਰਸਿੱਧ ਸਮਾਜਿਕ ਸ਼ਖ਼ਸੀਅਤਾਂ ਮੁੱਖ ਮਹਿਮਾਨ ਇੰਜ. ਮਾਲਵਿੰਦਰ ਸਿੰਘ ਸਾਬਕਾ ਮੈਂਬਰ-ਸੈਕਟਰੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੁੱਤਰੀ ਮਨ ਮਹਿਕ ਕੌਰ, ਵਿਸ਼ੇਸ਼ ਮਹਿਮਾਨ ਡਾ. ਵਿਕਾਸ ਗੋਇਲ ਮੈਡੀਕਲ ਸੁਪਰਡੈਂਟ (ਐਮ.ਐਸ.) ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ, ਸੰਤੋਖ ਸਿੰਘ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੋਂ ਬਿਨਾਂ ਨਟਾਸ ਪ੍ਰਧਾਨ ਜੀ.ਐੱਸ. ਕੱਕੜ, ਡਾਇਰੈਕਟਰ ਪਦਮਸ੍ਰੀ ਅਵਾਰਡੀ ਪ੍ਰਾਣ ਸਭਰਵਾਲ, ਐਡਵਾਈਜ਼ਰ ਐਮ.ਐਸ. ਜੱਗੀ ਆਦਿ ਨੇ ਸ਼ਲੋਕਾਂ ਦੇ ਉਚਾਰਣ ਦੌਰਾਨ ਭਗਵਾਨ ਨਟਰਾਜ ਨੂੰ ਪੁਸ਼ਪਾਂਜਲੀ ਭੇਂਟ ਕਰਕੇ ਕੀਤਾ | ਡਾ. ਨਟਾਸ ਵਲੋਂ ਪ੍ਰਧਾਨ ਕੱਕੜ-ਡਾਇਰੈਕਟਰ ਸਭਰਵਾਲ ਨੇ ਮਹਿਮਾਨ ਸ਼ਖ਼ਸੀਅਤਾਂ ਨੂੰ ਅਵਾਰਡ ਆਫ ਆਨਰ, ਸ਼ਾਲ, ਬੁੱਕੇ ਅਤੇ ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸਾਰੇ ਕਲਾਕਾਰਾਂ ਨੂੰ ਕੈਸ਼ ਅਵਾਰਡ ਚੈੱਕ ਵੰਡੇ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਸੁਭਾਸ਼ ਭਗਤ, ਪਰਮਜੀਤ ਕੌਰ, ਸਿਮਰਨ ਸਰਨਾ, ਖੁਸ਼ਦੀਪ ਕੌਰ, ਅੰਮਿ੍ਤਪਾਲ ਸਿੰਘ, ਬਲਜੀਤ ਚੰਦ, ਸੰਜੀਵ ਕੁਮਾਰ, ਹਰਪਾਲ ਮਾਨ, ਅਕਸ਼ਤ ਖੰਨਾ ਤੋਂ ਬਿਨਾਂ ਗਾਇਕ ਪਰਮਿੰਦਰ ਸਿੰਘ, ਦਿਲਜੋਤ, ਦੀਪ, ਮੈਡਮ ਪੂਜਾ, ਪ੍ਰਬੰਧਕੀ ਅਤੇ ਟੈਕਨੀਕਲ ਟੀਮਾਂ, ਸਮਾਗਮ ਦੇ ਪ੍ਰਧਾਨ ਕੱਕੜ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ | ਉਨ੍ਹਾਂ ਅਤੇ ਸ੍ਰੀ ਸਭਰਵਾਲ ਨੇ ਪਰਿਆਵਰਣ ਸੰਭਾਲ ਲਈ ਪ੍ਰੇਰਿਆ ਅਤੇ ਮਿਲੇ ਸਹਿਯੋਗ ਅਤੇ ਰਹਿਨੁਮਾਈ ਲਈ ਡੀ.ਸੀ. ਪਟਿਆਲਾ ਹਿਮਾਂਸ਼ੂ ਅਗਰਵਾਲ ਆਈ.ਏ.ਐੱਸ., ਜਗਤ ਪ੍ਰੋਪਕਾਰੀ ਡਾ. ਐੱਸ.ਪੀ. ਸਿੰਘ ਓਬਰਾਏ (ਦੁਬਈ), ਜਸਬੀਰ ਸਿੰਘ ਓਬਰਾਏ, ਸੁਰਿੰਦਰ ਸਿੰਘ ਆਨੰਦ, ਡਾ. ਜੀ.ਐੱਸ. ਆਨੰਦ ਅਤੇ ਸਿਰਮੌਰ ਪੰਜਾਬੀ ਡਾਇਰੈਕਟਰ ਭਾਸ਼ਾਵਾਂ ਪੰਜਾਬ ਜਸਵੰਤ ਸਿੰਘ ਜ਼ਫ਼ਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵਲੋਂ ਤਨਖ਼ਾਹ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਝੰਡੀ ਦੇ ਕੇ ਨਵੇਂ ਰੂਟ ਲਈ ਬੱਸ ਨੂੰ ਕੀਤਾ ਰਵਾਨਾ
Ad Position 24
No active advertisement