26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਡੇਰਾ ਬਾਬਾ ਭਵੂਤ ਗਿਰ ਪਿੰਡ ਚਪਰਾੜ ਵਿਖੇ ਨਤਮਸਤਕ ਹੋਏ ਨਿਰਮਲ ਸਿੰਘ ਭੱਟੀਆਂ

Ad Position 21
No active advertisement
ਪਿੰਡ ਚਪਰਾਹੜ ਸਥਿਤ ਡੇਰਾ ਬਾਬਾ ਭਵੂਤ ਗਿਰ ਵਿਖੇ ਮੱਥਾ ਟੇਕਣ ਜਾਂਦੇ ਚÏਧਰੀ ਨਿਰਮਲ ਭੱਟੀਆ¢ ਅਜੀਤ ਤਸਵੀਰ <br/> 14-06-2026
ਦੇਵੀਗੜ੍ਹ, 13 ਜੂਨ (ਰਾਜਿੰਦਰ ਸਿੰਘ ਮÏਜੀ)-ਸਾਬਕਾ ਚੇਅਰਮੈਨ ਬੈਂਕਫਿਕੋ ਪੰਜਾਬ ਅਤੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਨੇ ਅੱਜ ਹਲਕਾ ਸਨੌਰ ਦੇ ਪਿੰਡ ਚਪਰਾੜ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਭਵੂਤ ਗਿਰ ਦੇ ਦਰਬਾਰ 'ਚ ਨਤਮਸਤਕ ਹੋ ਕੇ ਇਲਾਕੇ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ¢ ਇਸ ਮÏਕੇ ਸਰਧਾਲੂਆਂ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੰਤਾਂ-ਮਹਾਂਪੁਰਖਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਤੇ ਸੱਚਾਈ ਦਾ ਰਾਹ ਦਿਖਾਇਆ¢ ਉਨ੍ਹਾਂ ਕਿਹਾ, ਅਜਿਹੇ ਧਾਰਮਿਕ ਅਸਥਾਨ ਨÏਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ¢ ਅੱਜ ਦੇ ਦÏਰ ਵਿਚ ਸਮਾਜ ਨੂੰ ਏਕਤਾ, ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਸਭ ਤੋਂ ਵੱਧ ਲੋੜ ਹੈ¢ ਭੱਟੀਆਂ ਨੇ ਡੇਰਾ ਬਾਬਾ ਭਵੂਤ ਗਿਰ ਵਿਖੇ ਚੱਲ ਰਹੀਆਂ ਧਾਰਮਿਕ ਅਤੇ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਦੇ ਹਨ¢ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹਲਕਾ ਸਨÏਰ ਦੇ ਵਿਕਾਸ, ਨÏਜਵਾਨਾਂ ਦੇ ਸੁਨਹਿਰੇ ਭਵਿੱਖ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਉਹ ਹਮੇਸ਼ਾ ਤਤਪਰ ਹਨ ਅਤੇ ਅਜਿਹੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ¢ ਇਸ ਮÏਕੇ ਡੇਰਾ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਨਿਰਮਲ ਸਿੰਘ ਭੱਟੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ¢ ਭੱਟੀਆਂ ਨੇ ਸੰਗਤ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ¢ ਇਸ ਮੌਕੇ ਕੁਲਦੀਪ ਕਾਲਾ ਸਾਬਕਾ ਪ੍ਰਧਾਨ ਨਗਰ ਕÏਾਸਲ ਸਨÏਰ, ਗੁਰਮੇਲ ਚਪਰਾੜ, ਦਰਸ਼ਨ ਸਿੰਘ, ਹਰਭਜਨ ਸਿੰਘ ਆੜਤੀ, ਮੁਲਖ ਰਾਜ, ਜੈਮਲ ਚਪਰਾੜ, ਰਘਵੀਰ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ ਬਾਵਾ ਅਤੇ ਪਿੰਡ ਚਪਰਾੜ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਥਾਣਾ ਸਨੌਰ ਦੇ 'ਨੱਕ ਹੇਠ' ਨਸ਼ੇ ਦਾ ਖੁੱਲ੍ਹੀ ਖੇਡ ਸਿਨੇਮਾ ਕਾਲੋਨੀ ਦੀ ਧਰਮਸ਼ਾਲਾ ਬਣੀ ਸਮੈਕੀਆਂ ਦਾ ਅੱਡਾ ਅਗਲੀ ਖ਼ਬਰ ਲਾਹੌਰੀ ਗੇਟ ਤੋਂ ਹਨੂਮਾਨ ਮੰਦਰ ਤੱਕ ਨਾਲੇ ਦੀ ਸਫ਼ਾਈ ਮੁਹਿੰਮ ਤੇਜ਼
Ad Position 24