ਪਟਿਆਲਾ, 9 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਕੌਮੀ ਮੀਤ ਪ੍ਰਧਾਨ ਹਰਦਿਆਲ ਸਿੰਘ ਭੱਟੀ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਬੂਥ ਪੱਧਰੀ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਪੋਲਿੰਗ ਸਟੇਸ਼ਨ ਸਰਕਾਰੀ ਮਲਟੀਪਰਪਜ਼ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੇ ਬੂਥ ਨੰਬਰ 22, 23, 24 ਅਤੇ 25 ਲਈ ਬੂਥ ਟੀਮਾਂ ਦਾ ਗਠਨ ਕੀਤਾ ਗਿਆ | ਇਨ੍ਹਾਂ ਬੂਥਾਂ ਅਧੀਨ ਮਾਡਲ ਟਾਊਨ ਬਲਾਕ ਏ, ਬੀ, ਸੀ, ਐਫ, ਜੀ. ਐਸ.ਸੀ.ਐਫ. ਫਲੈਟ, ਬਚਿੱਤਰ ਨਗਰ ਅਤੇ ਮਾਡਲ ਟਾਊਨ ਬਲਾਕ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਇਸੇ ਤਰ੍ਹਾਂ ਪੋਲਿੰਗ ਸਟੇਸ਼ਨ ਦਸਮੇਸ਼ ਪਬਲਿਕ ਸਕੂਲ, ਮਾਡਲ ਟਾਊਨ ਦੇ ਬੂਥ ਨੰਬਰ 26, 27, 28 ਅਤੇ 29 ਲਈ ਵੀ ਟੀਮਾਂ ਦਾ ਗਠਨ ਕੀਤਾ ਗਿਆ | ਇਨ੍ਹਾਂ ਬੂਥਾਂ ਅਧੀਨ ਪਾਵਰ ਕਾਲੋਨੀ, ਮਾਡਲ ਟਾਊਨ, ਏਕਤਾ ਵਿਹਾਰ, ਭੁਪਿੰਦਰਾ ਰੋਡ, ਸਿਵਲ ਲਾਈਨ, ਪੈਪਸੂ ਭਾਖੜਾ ਕਾਲੋਨੀ, ਬਾਰਾਂ ਕੰੂਆਂ, ਗੋਬਿੰਦ ਨਗਰ, ਰਘਬੀਰ ਮਾਰਗ (ਭਾਗ-1), ਮਾਡਲ ਟਾਊਨ (ਭਾਗ-2), ਵੜੈਚ ਕਾਲੋਨੀ, ਢਿੱਲੋਂ ਮਾਰਗ, ਪ੍ਰੀਤ ਐਵੇਨਿਊ, ਰਘਬੀਰ ਨਗਰ, ਸਿਟੀ ਸੈਂਟਰ ਅਪਾਰਟਮੈਂਟਸ, ਪੁਲਿਸ ਕੁਆਰਟਰ, ਰਣਬੀਰ ਮਾਰਗ, ਵਿਕਾਸ ਵਿਹਾਰ ਅਤੇ ਹੋਰ ਸੰਬੰਧਿਤ ਇਲਾਕਿਆਂ ਦੇ ਵੋਟਰ ਆਪਣੀਆਂ ਵੋਟਾਂ ਪਾਉਣਗੇ | ਹਰਦਿਆਲ ਸਿੰਘ ਭੱਟੀ ਨੇ ਕਿਹਾ ਕਿ ਬੂਥ ਪੱਧਰ 'ਤੇ ਮਜ਼ਬੂਤ ਸੰਗਠਨ ਹੀ ਪਾਰਟੀ ਦੀ ਤਾਕਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸਰਗਰਮ ਭੂਮਿਕਾ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਹਿਤੈਸ਼ੀ ਪ੍ਰੋਗਰਾਮਾਂ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਅਤੇ ਇਲਾਕੇ ਦੇ ਮੁੱਦਿਆਂ ਨੂੰ ਪਾਰਟੀ ਫੋਰਮਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿਣ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਜ਼ਬੂਤ ਬੂਥ ਢਾਂਚੇ ਅਤੇ ਸਮਰਪਿਤ ਵਰਕਰਾਂ ਦੀ ਮਿਹਨਤ ਸਦਕਾ ਸ਼ੋ੍ਰਮਣੀ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ 'ਚ ਵੱਡੀ ਸਫਲਤਾ ਪ੍ਰਾਪਤ ਹੋਵੇਗੀ |