09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕੱਲ੍ਹ ਪਟਿਆਲਾ ਦਾ ਦੌਰਾ ਕਰਨਗੇ

Ad Position 21
No active advertisement
ਅਜੀਤ ਡੈਸਕ 16-06-2026
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਕਿਸ਼ੋਰ ਰਹਾਟਕਰ, 17 ਜੂਨ ਨੂੰ ਪਟਿਆਲਾ ਦਾ ਅਧਿਕਾਰਤ ਦੌਰਾ ਕਰਨਗੇ, ਜਿੱਥੇ ਉਹ ਔਰਤਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਣ ਵਿਧੀਆਂ ਅਤੇ ਸੰਸਥਾਗਤ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ ਦੀ ਇਕ ਲੜੀ 'ਚ ਹਿੱਸਾ ਲੈਣਗੇ | ਇਸ ਦੌਰੇ ਦੌਰਾਨ, ਚੇਅਰਪਰਸਨ 17 ਜੂਨ ਨੂੰ ਪੁਲਿਸ ਲਾਈਨਜ਼, ਪਟਿਆਲਾ ਵਿਖੇ ਮਹਿਲਾ ਜਨ ਸੁਣਵਾਈ-ਰਾਸ਼ਟਰੀ ਮਹਿਲਾ ਆਯੋਗ ਆਪਕੇ ਦੁਆਰ ਦੀ ਪ੍ਰਧਾਨਗੀ ਕਰਨਗੇ | ਜਿਸ ਨਾਲ ਔਰਤਾਂ ਨੂੰ ਆਪਣੀਆਂ ਸ਼ਿਕਾਇਤਾਂ ਸੁਣਨ ਅਤੇ ਸੰਸਥਾਗਤ ਸਹਾਇਤਾ ਅਤੇ ਸਮੇਂ ਸਿਰ ਨਿਵਾਰਣ ਦੀ ਮੰਗ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕੀਤਾ ਜਾਵੇਗਾ | ਪਹਿਲਾਂ ਤੋਂ ਰਜਿਸਟਰਡ ਮਾਮਲਿਆਂ ਤੋਂ ਇਲਾਵਾ, ਜਨ ਸੁਣਵਾਈ ਦੌਰਾਨ ਔਰਤਾਂ ਦੀਆਂ ਵਾਕ-ਇਨ ਸ਼ਿਕਾਇਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ | ਜਿਸ ਨਾਲ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸ਼ਿਕਾਇਤ ਨਿਵਾਰਣ ਵਿਧੀ ਤੱਕ ਵਿਆਪਕ ਪਹੁੰਚ ਯਕੀਨੀ ਬਣਾਈ ਜਾ ਸਕੇਗੀ | ਇਸ ਤੋਂ ਇਲਾਵਾ ਵਿਜਯਾ ਰਹਾਟਕਰ ਪਟਿਆਲਾ 'ਚ ਸੀਨੀਅਰ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਵੀ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਬਲੱਡ ਡੋਨਰ ਡੇ ਮੌਕੇ ਵਿਕਾਸ ਮਿੱਤਲ ਨੇ 68ਵੀਂ ਵਾਰ ਖ਼ੂਨਦਾਨ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ... ਅਗਲੀ ਖ਼ਬਰ ਤੀਕਸ਼ਣ ਸੂਦ ਦੀ ਅਗਵਾਈ 'ਚ ਅਨੇਕਾਂ ਨੌਜਵਾਨ ਭਾਜਪਾ 'ਚ ਸ਼ਾਮਿਲ <br/>
Ad Position 24