07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਟਾਵਰ ’ਤੇ ਬੈਠੇ ਅਪ੍ਰੈਂਟਸ਼ਿਪ ਯੂਨੀਅਨ ਦੇ ਨੌਜਵਾਨਾਂ ਨੂੰ 10 ਦਿਨ ਬੀਤੇ

Ad Position 21
No active advertisement
ਅਜੀਤ ਡੈਸਕ 19-06-2026
ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ)-2600 ਅਪ੍ਰੈਂਟਸ਼ਿਪ ਯੂਨੀਅਨ ਨੂੰ ਅੱਜ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅਤੇ ਪਟਿਆਲਾ-ਸੰਗਰੂਰ ਸੜਕ ’ਤੇ ਬਿਜਲੀ ਟਾਵਰ ’ਤੇ ਧਰਨਾ ਦਿੰਦਿਆਂ ਨੂੰ ਅੱਜ 10 ਦਿਨ ਬੀਤ ਗਏ ਹਨ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਗੱਲਬਾਤ ਅਤੇ ਮੀਟਿੰਗਾਂ ਦਾ ਦੌਰ ਬੀਤਣ ਮਗਰੋਂ ਵੀ ਹਾਲਾਤ ਜਿਉਂ ਦੇ ਤਿਉਂ ਹਨ। ਬੇਸ਼ੱਕ ਲੰਘੇ ਦਿਨੀਂ ਗਰਮੀ ਕਾਰਨ ਟਾਵਰ ’ਤੇ ਚੜੇ ਦੋ ਨੌਜਵਾਨਾਂ ਨੂੰ ਹੇਠਾਂ ਉਤਾਰ ਲਿਆ ਗਿਆ ਸੀ ਪਰੰਤੂ ਹਾਲੇ ਵੀ 6 ਨੌਜਵਾਨ ਟਾਵਰ ’ਤੇ ਚੜੇ ਹੋਏ ਹਨ। ਜਦੋਂ ਕਿ ਟਾਵਰ ਦੇ ਹੇਠਾਂ ਤਕਰੀਬਨ 50 ਤੋਂ 80 ਨੌਜਵਾਨਾਂ ਵਲੋਂ ਆਪਣਾ ਧਰਨਾ ਜਾਰੀ ਰੱਖਿਆ ਗਿਆ ਹੈ। ਇਨਾਂ ਨੌਜਵਾਨਾਂ ਤਕ ਖਾਣ ਪੀਣ ਦੀਆਂ ਵਸਤਾਂ ’ਤੇ ਪਾਣੀ ਪਹੁੰਚਾਉਣ ਲਈ ਬਾਲਟੀ ਅਤੇ ਰੱਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉੱਥੇ ਹੀ ਬਾਥਰੂਮ ਜਾਣ ਲਈ ਦੇਰ ਸ਼ਾਮ ਇਕ-ਇਕ ਨੌਜਵਾਨ ਵਾਰੀ ਸਿਰ ਹੇਠਾਂ ਆ ਕੇ ਦੁਬਾਰਾ ਟਾਵਰ ’ਤੇ ਬੈਠ ਜਾਂਦਾ ਹੈ। ਅਪ੍ਰੈਂਟਸ਼ਿਪ ਯੂਨੀਅਨ ਵਲੋਂ ਆਪਣੇ ਹੌਸਲੇ ਬੁਲੰਦ ਰੱਖਣ ਲਈ ਸ਼ਾਮ ਸਮੇਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਉੱਥੇ ਹੀ ਖੁੱਲੇ ਅਸਮਾਨ ਥੱਲੇ ਸ਼ਾਮ ਨੂੰ ਆਪਣੇ ਡੇਰੇ ਜਿਉਂ ਦੇ ਤਿਉਂ ਲਗਾਏ ਜਾਂਦੇ ਹਨ। ਅਪ੍ਰੈਂਟਸ਼ਿਪ ਯੂਨੀਅਨ ਦੀ ਮੀਟਿੰਗ ਬੇਸ਼ੱਕ ਬਿਜਲੀ ਮੰਤਰੀ ਨਾਲ ਹੋ ਚੁੱਕੀ ਹੈ ਅਤੇ ਬਿਜਲੀ ਨਿਗਮ ਦੇ ਸੀ.ਐਮ.ਡੀ. ਵਲੋਂ ਆਉਣ ਵਾਲੇ ਕੱਝ ਦਿਨਾਂ ’ਚ ਨਵੀਆਂ ਅਸਾਮੀਆਂ ਕੱਢਣ ਦੀ ਗੱਲ ਆਖੀ ਗਈ ਹੈ ਪਰੰਤੂ ਯੂਨੀਅਨ ਆਪਣੀਆਂ ਮੰਗਾਂ ਮਨਾ ਕੇ ਹੀ ਧਰਨਾ ਸਮਾਪਤ ਕਰਨਾ ਚਾਹੁੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦਹੇਜ ਲਈ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ’ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗੁਰੂ ਸਾਹਿਬ ਨੇ ਮਨੁੱਖੀ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਅਦੁੱਤੀ ਕੁਰਬਾਨੀ-ਇੰਦਰਜੀਤ ਸਿੰਘ, ਅਮਰਜੀਤ ਸਿੰਘ
Ad Position 24
No active advertisement