11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਨਾਭਾ ਫੋਟੋਗਰਾਫਰ ਐਸੋਸੀਏਸ਼ਨ ਨਾਭਾ ਦੀ ਹੋਈ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 21-06-2026
ਨਾਭਾ, 20 ਜੂਨ (ਵਰਿੰਦਰ ਵਰਮਾ)-ਨਾਭਾ ਫੋਟੋਗਰਾਫਰ ਐਸੋਸੀਏਸ਼ਨ ਨਾਭਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਹੋਈ। ਜਿਸ ਵਿਚ ਉਨਾਂ ਨੇ ਆਪਣੇ ਮੈਂਬਰਾਂ ਨੂੰ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਦੇ ਸਰਟੀਫਿਕੇਟ ਅਤੇ ਆਈ ਕਾਰਡ ਦਿੱਤੇ ਗਏ। ਜਿਸ ਵਿਚ ਸੂਬਾ, ਜੋਨ ਅਤੇ ਜਿਲ੍ਹਾ ਮੈਂਬਰ ਹਾਜ਼ਰ ਸਨ, ਜਿਨਾਂ ਨੇ ਫੋਟੋਗ੍ਰਾਫੀ ਕਿੱਤੇ ਨੂੰ ਵਧੀਆ ਢੰਗ ਨਾਲ ਲੋਕਾਂ ਮੂਹਰੇ ਰੱਖਣ ਦੀ ਪ੍ਰੇਰਨਾ ਦਿੱਤੀ ਅਤੇ ਫੋਟੋਗਰਾਫੀ ਮੇਲਾ ਕਰਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ਵਿਚ ਵੱਡੀਆਂ-ਵੱਡੀਆਂ ਕੰਪਨੀਆਂ ਭਾਗ ਲੈ ਰਹੀਆਂ ਹਨ। ਮੀਟਿੰਗ ਵਿਚ ਪੁੱਜੇ ਮੈਂਬਰ ਸੂਬਾ ਜੁਆਂਇੰਟ ਸਕੱਤਰ ਲਖਵੀਰ ਸਿੰਘ ਸੋਨੀ, ਬੀ.ਐਲ.ਯਾਦਵ ਪੀ.ਸੀ ਮੈਂਬਰ, ਹਰਜੀਤ ਗਿਰ ਜੋਨ ਪ੍ਰਧਾਨ, ਇੰਦਰਜੀਤ ਸਿੰਘ ਜੋਨ ਸਕੱਤਰ, ਜਸਵਿੰਦਰ ਸਿੰਘ ਜੋਨ ਮੀਤ ਪ੍ਰਧਾਨ, ਨਿਰਭੈ ਸਿੰਘ ਭਾਦਸੋਂ ਜੋਨ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜੋਆਂਇੰਟ ਸਕੱਤਰ, ਚਰਨਜੀਤ ਸਿੰਘ ਖੁਰਾਣਾ ਜਿਲ੍ਹਾ ਸਕੱਤਰ, ਬੇਅੰਤ ਸਿੰਘ ਜਿਲ੍ਹਾ ਸੀਨੀ. ਮੀਤ ਪ੍ਰਧਾਨ, ਪੁਨੀਤ ਕੁਮਾਰ ਪੀ.ਆਰ.ਓ. ਨੇ ਨਾਭਾ ਇਕਾਈ ਦੁਆਰਾ ਰੱਖੇ ਸਮਾਗਮ ਵਿਚ ਹਾਜ਼ਰੀ ਲਗਵਾਈ। ਸਮਾਗਮ ਵਿਚ ਇਲਾਕੇ ਦੇ ਫੋਟੋਗ੍ਰਾਫਰਜ ਨੇ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਵਲੋ ਫੋਟੋ ਮੇਲੇ ਦਾ ਪੋਸਟਰ ਰਿਲੀਜ ਕੀਤਾ। ਇਨ੍ਹਾਂ ਤੋਂ ਇਲਾਵਾ ਨਾਭਾ ਇਕਾਈ ਦੇ ਪ੍ਰਧਾਨ ਰਾਕੇਸ਼ ਕੁਮਾਰ, ਸਕੱਤਰ ਪੁਨੀਤ ਕੁਮਾਰ, ਖਜਾਨਚੀ ਸੁਨੀਲ ਦੱਤ, ਪੂਰਨ ਚੰਦ, ਧਰਮਿੰਦਰ ਕੁਮਾਰ, ਹਰਪਾਲ ਬਠੇਜਾ, ਯਸ਼ਪਾਲ, ਸੰਦੀਪ ਮਾਲਿਕ, ਮਨਜੀਤ ਸਿੰਘ, ਹਰਮਿੰਦਰ ਗੋਲੂ, ਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਪ੍ਰਵੀਨ ਸਿੰਘੀ, ਗੁਰਮੁਖ ਸਿੰਘ, ਗੁਰਮੀਤ ਸਿੰਘ, ਪਰਵੇਜ, ਅਮਰੀਕ ਸਿੰਘ, ਭਗਵਾਨ ਸਿੰਘ, ਰਵੀ ਕੁਮਾਰ, ਸ਼ਮਸ਼ੇਰ ਸਿੰਘ ਅਤੇ ਵਿਸ਼ਾਲ ਮਦਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਡੀ ਬਾਰਾਂਦਰੀ ’ਚ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ 21 ਨੂੰ ਮਨਾਇਆ ਜਾਏਗਾ
Ad Position 24