ਸਾਧੂ ਸਿੰਘ ਧਰਮਸੋਤ ਦੀ ਅਗਵਾਈ ’ਚ ਸੰਦੀਪ ਸਿੰਘ ਹਲੋਤਾਲੀ ਕਾਂਗਰਸ ’ਚ ਹੋਏ ਸ਼ਾਮਿਲ
ਭਾਦਸੋਂ, 10 ਅਗਸਤ (ਗੁਰਬਖਸ ਸਿੰਘ ਵੜੈਚ)-ਕਾਂਗਰਸ ਪਾਰਟੀ ਦੇ ਸਰਕਲ ਭਾਦਸੋਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਹਲਕੇ ਵਿਚ ਪਾਰਟੀ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ।
ਭਾਦਸੋਂ, 10 ਅਗਸਤ (ਗੁਰਬਖਸ ਸਿੰਘ ਵੜੈਚ)-ਕਾਂਗਰਸ ਪਾਰਟੀ ਦੇ ਸਰਕਲ ਭਾਦਸੋਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਹਲਕੇ ਵਿਚ ਪਾਰਟੀ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪਿੰਡ ਹਲੋਤਾਲੀ ਦੇ ਸੰਦੀਪ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੱਲਬਾਤ ਕਰਦੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਲਕੇ ਨਾਭੇ ਵਿਚ ਵੱਡੀ ਗਿਣਤੀ ਵਿਚ ਕਈ ਆਗੂ ‘ਆਪ’ ਛੱਡ ਕੇ ਕਾਂਗਰਸ ਸ਼ਾਮਿਲ ਹੋਣਗੇ ਕਿਉਕਿ ਅੱਜ ਸੂਬਾ ਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਕੱਲਰਮਾਜਰੀ, ਸੁਖਜਿੰਦਰ ਸਿੰਘ ਬਿੱਲਾ ਖੱਟੜਾ ਚਾਸਵਾਲ, ਦਿਲਬਰ ਸਿੰਘ ਕਨਸੂਹਾ ਕਲਾਂ, ਗੁਰਬਚਨ ਖਾਂ, ਅਜਮੀਲ ਖਾਂ, ਬਿੱਲੂ ਸਕਰਾਲੀ, ਸ਼ਿੰਦਾ ਮਾਂਗੇਵਾਲ, ਜੱਸਾ ਮਗੇਵਾਲ, ਗੁਰਜੰਟ ਸਿੰਘ, ਸੰਦੀਪ ਬਾਵਾ ਹਾਲੋਤਾਲੀ, ਸਮਸ਼ੇਰ ਸਿੰਘ ਵੀ ਹਾਜ਼ਰ ਸਨ।