ਵੱਖ-ਵੱਖ ਆਗੂਆਂ ਨੇ ਅੰਗਰੇਜ਼ ਸਿੰਘ ਲਾਲਵਾ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ ਪੰਥਕ ਆਗੂਆਂ ਦੇ ਚਲੇ ਜਾਣ ਨਾਲ ਪੰਥ ਨੂੰ ਪੈ ਰਿਹਾ ਹੈ ਵੱਡਾ ਘਾਟਾ-ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
21-06-2026
ਉਕਤ ਆਗੂਆਂ ਨੇ ਕਿਹਾ ਕਿ ਜਥੇਦਾਰ ਅੰਗਰੇਜ਼ ਸਿੰਘ ਲਾਲਵਾ ਨੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਖਾਤਰ ਲੱਗੇ ਮੋਰਚਿਆਂ ਵਿੱਚ ਵੱਧ ਚੜਕੀ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੰਥ ਪ੍ਰਸਤ ਲੋਕਾਂ ਦੇ ਚਲੇ ਜਾਣ ਦਾ ਘਾਟਾ ਹਮੇਸ਼ਾ ਪੰਥ ਨੂੰ ਰੜਕਦਾ ਰਹੇਗਾ ਅਤੇ ਉਹਨਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕੇਗੀ। ਇਸ ਮੌਕੇ ਇੱਥੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ,ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਖਾਲਸਾ, ਬਾਬੂ ਕਬੀਰ ਦਾਸ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇਨਚਾਰਜ ਨਰਾਇਣ ਸਿੰਘ ਨਰਸੋਤ, ਅਮਰਜੀਤ ਸਿੰਘ ਪੰਜਰਥ, ਤਰਲੋਚਨ ਸਿੰਘ ਸ਼ੇਰਗੜ੍ਹ, ਨੰਬਰਦਾਰ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ, ਗੋਬਿੰਦ ਸਿੰਘ ਵਿਰਦੀ, ਸੁਖਵਿੰਦਰ ਸਿੰਘ ਬਰਾਸ ,ਗੁਰਦੀਪ ਸਿੰਘ ਖਾਂਗ, ਅਕਾਲੀ ਆਗੂ ਨਰਿੰਦਰ ਸਿੰਘ ਬਜਾਜ, ਰਸਪਾਲ ਸਿੰਘ ਬਰਾਸ, ਮੰਗਤ ਸ਼ਰਮਾ ਬਰਸ, ਗੁਰੂਬਚਨ ਸਿੰਘ ਮੌਲਵੀਵਾਲਾ, ਜੋਗਿੰਦਰ ਸਿੰਘ ਬਾਵਾ, ਸੇਵਾ ਮੁਕਤ ਤਹਿਸੀਲਦਾਰ ਦਰਸ਼ਨ ਸਿੰਘ ,ਕੁਲਦੀਪ ਸਿੰਘ ਢਿੱਲੋਂ ਘੱਗਾ, ਨਰਿੰਦਰ ਸਿੰਘ ਬਜਾਜ ,ਪਰਮਿੰਦਰ ਸਿੰਘ ਘੱਗਾ, ਧਰਮਪਾਲ ਬਰਾਸ,ਬਲਰਾਜ ਸਿੰਘ ਸਿਣਾ ਕਾਠ, ਦਵਿੰਦਰ ਸਿੰਘ ਗੋਗੀ, ਗੁਰਦਰਸ਼ਨ ਸਿੰਘ ਨੰਬਰਦਾਰ ਗਲੌਲੀ, ਨਿਸ਼ਾਨ ਸਿੰਘ ਅਤਾਲਾਂ, ਕਾਕਾ ਉਗੋਕੇ, ਅਮਰਜੀਤ ਸਿੰਘ ਪੰਜਰੱਥ, ਤਰਲੋਚਨ ਸਿੰਘ ਸ਼ੇਰਗੜ੍ਹ ,ਕਰਨੈਲ ਸਿੰਘ ਸ਼ਤਰਾਨਾ, ਜਸਵਿੰਦਰ ਸਿੰਘ ਡਰੋਲੀ, ਜਗਜੀਤ ਸਿੰਘ ਕੋਹਲੀ, ਰਣਜੀਤ ਸਿੰਘ ਡਰੋਲੀ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।