ਨਾਭਾ, 20 ਜੂਨ (ਜਗਨਾਰ ਸਿੰਘ ਦੁਲੱਦੀ)–ਰਿਆਸਤੀ ਸ਼ਹਿਰ ਵਿਖੇ ਸੰਸਕ੍ਰਿਤ ਭਾਰਤੀ ਵਲੋਂ ਕਰਵਾਏ ਗਏ ਇਕ ਸਮਾਗਮ ਵਿਚ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਰਨ ਤਾਰਨ ਸਾਹਿਬ ਵਿਖੇ ਬੀਐਸਐਫ ਦੇ ਜਵਾਨਾਂ ਵਲੋਂ ਜਿਹੜੇ ਕਿ ਕਰੀਬ 25 ਪਿਸਤੋਲ, ਏ.ਕੇ.-47 ਬਰਾਮਦ ਕੀਤੇ ਗਏ ਹਨ, ਉਹ ਬੀਐਸਐਫ ਦਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਦੇ ਆਹਮਣੇ ਸਾਹਮਣੇ ਹਨ ਦੇ ਬਾਵਜੂਦ ਪਾਕਿਸਤਾਨ ਦੇਸ਼ ਵਲੋਂ ਸਾਨੂੰ ਯੁੱਧ ਵਿਚ ਹਰਾਉਣਾ ਅਸੰਭਵ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪਾਕਿਸਤਾਨ ਵੱਖ-ਵੱਖ ਤਰੀਕਿਆਂ ਨਾਲ ਸਾਡੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਪਰ ਬਾਰਡਰ ਏਰੀਏ ਵਿਚ ਤਾਇਨਾਤ ਜੋ ਸਾਡੀ ਭਾਰਤੀ ਸੈਨਾ, ਬੀ.ਐਸ.ਐਫ. ਲੋਕਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਸਭ ਦੇ ਸਹਿਯੋਗ ਨਾਲ ਬਾਰਡਰ ਏਰੀਆ ਤੇ ਹੋ ਰਹੀਆਂ ਘਟਨਾਵਾਂ ਨੂੰ ਅਸੀਂ ਕਾਬੂ ਕਰ ਰਹੇ ਹਾਂ। ਪੱਤਰਕਾਰ ਨੇ ਸਵਾਲ ਕੀਤਾ ਕਿ ਬੀਐਸਐਫ ਨੂੰ ਤਾਂ ਲਗਾਤਾਰ ਕਾਮਯਾਬੀ ਮਿਲ ਰਹੀ ਹੈ ਦੇ ਬਾਵਜੂਦ ਹਥਿਆਰ ਆਉਣਾ ਬੰਦ ਨਹੀਂ ਹੋ ਰਹੇ। ਇਸ ਸਵਾਲ ਦਾ ਜਵਾਬ ਦਿੰਦੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਵੀ ਦੇਸ਼ ਦੀ ਸੁਰੱਖਿਆ ਵਿਚ ਬਹੁਤ ਵੱਡਾ ਰੋਲ ਹੈ ਕਿਉਂ ਜੋ ਸਾਡੇ ਬਾਰਡਰ ਏਰੀਆ ਵਿਚ ਲੱਗੇ ਭਾਰਤੀ ਸੈਨਾ ਦੀ ਉਹਨਾਂ ਲੋਕਾਂ ਵਲੋਂ ਹਥਿਆਰਾਂ ਨੂੰ ਫੜਵਾਉਣ ਲਈ ਬਹੁਤ ਮਦਦ ਕੀਤੀ ਜਾਂਦੀ ਹੈ।