11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਅਚਾਨਕ ਘਰੋਂ ਗੁੰਮ ਹੋਏ ਵਿਅਕਤੀ ਦਾ ਤਿੰਨ ਦਿਨ ਬੀਤ ਜਾਣ ’ਤੇ ਵੀ ਨਹੀਂ ਲੱਗਿਆ ਕੋਈ ਸੁਰਾਗ

Ad Position 21
No active advertisement
ਅਜੀਤ ਡੈਸਕ 21-06-2026
ਅਰਨੋਂ, 20 ਜੂਨ (ਦਰਸ਼ਨ ਸਿੰਘ ਪਰਮਾਰ)-ਨਜ਼ਦੀਕੀ ਪਿੰਡ ਸੇਰਗੜ ਵਿਖੇ ਬੀਤੇ ਤਿੰਨ ਦੀਨਾਂ ਤੋਂ ਅਚਾਨਕ ਘਰੋਂ ਗਾਇਬ ਹੋਏ ਵਿਅਕਤੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸ ਸੰਬੰਧ ਵਿਚ ਲਾਪਤਾ ਵਿਅਕਤੀ ਸੁਰੇਸ਼ ਕੁਮਾਰ (52) ਦੀ ਪਤਨੀ ਸੀਮਾ ਰਾਣੀ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਮੇਰਾ ਪਤੀ ਸੁਰੇਸ਼ ਕੁਮਾਰ ਜੋ ਕਿ ਖਨੋਰੀ ਟਰੱਕ ਮਾਰਕਿਟ ਵਿਚ ਮਿਹਨਤ ਮਜ਼ਦੂਰੀ ਦਾ ਕਮ ਕਰਦਾ ਸੀ ਜਿਸ ਨਾਲ ਸਾਡੇ ਘਰ ਦਾ ਗੁਜਾਰਾ ਚਲ ਰਿਹਾ ਸੀ ਦੋ ਦਿਨ ਪਹਿਲਾਂ ਉਹ ਸਵੇਰੇ ਜਲਦੀ ਹੀ ਕੰਮ ਕਾਰ ’ਤੇ ਖਨੋਰੀ ਚਲਾ ਗਿਆ ਅਤੇ ਕੋਈ ਇਕ ਦੋ ਵਜੇ ਦੇ ਕਰੀਬ ਕੰਮ ਤੋਂ ਵਾਪਿਸ ਘਰੇ ਆ ਗਿਆ ਅਤੇ ਸਾਨੂੰ ਕੋਈ ਪਰੇਸ਼ਾਨੀ ਵਾਲੀ ਗੱਲ ਉਨ੍ਹਾਂ ਵਿਚ ਦੇਖਣ ਨੂੰ ਨਹੀਯ ਮਿਲੀ ਪਰ ਰਾਤ ਸਮੇਂ ਸਾਰੇ ਪਰਿਵਾਰ ਦੇ ਸੋਣ ਮਗਰੋਂ ਉਹ ਅਚਾਨਕ ਘਰੋਂ ਗਾਇਬ ਹੋ ਗਿਆ। ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਪਰਿਵਾਰਕ ਮੈਂਬਰਾਂ ਦੀ ਪੜਤਾਲ ਕਰਨ ’ਤੇ ਪਿੰਡ ਵਿਚ ਲਗੇ ਕਿਸੀ ਸੀ.ਸੀ.ਟੀ.ਵੀ. ਕੈਮਰੇ ਦੀ ਇਕ ਰਿਕਾਰਡਿੰਗ ਵਿਚ ਉਨ੍ਹਾਂ ਦੀ ਆਵਾਜ ਤਾਂ ਆ ਰਹੀ ਹੈ ਪਰ ਉਨ੍ਹਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਪਰਿਵਾਰਕ ਲੋਕਾਂ ਵਲੋਂ ਘਰ ਦੇ ਨਾਲ ਹੀ ਲਗਦੇ ਪਾਣੀ ਵਾਲੇ ਛੱਪੜ ਵਿਚ ਗੋਤਾਖੋਰਾਂ ਦੀ ਮਦਦ ਨਾਲ ਵੀ ਛਾਣਬੀਨ ਕੀਤੀ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਇਸ ਸੰਬੰਧ ਵਿਚ ਪੁਲਿਸ ਚੌਕੀ ਠਰੂਆ ਵਿਖੇ ਰਿਪੋਰਟ ਵੀ ਕਰਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਗੁਰਦੁਆਰਾ ਸਾਹਿਬ... ਅਗਲੀ ਖ਼ਬਰ ਪਾਕਿਸਤਾਨ ਸਾਡੇ ਸੂਬੇ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ-ਰਾਜਪਾਲ ਗੁਲਾਬ ਚੰਦ ਕਟਾਰੀਆ
Ad Position 24