ਪਟਿਆਲਾ, 28 ਜੂਨ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮਾਧਵ ਸਿੰਗਲਾ ਨੇ ਕਿਹਾ ਕਿ ਹਲਕਾ ਪਟਿਆਲਾ ਦਿਹਾਤੀ ਵਿਚ ਯੂਥ ਕਾਂਗਰਸ ਚੋਣਾਂ ਦੌਰਾਨ ਸੰਜੀਵ ਸ਼ਰਮਾ ਕਾਲੂ ਧੜੇ ਦੀ ਇਕਤਰਫ਼ਾ ਜਿੱਤ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਸੰਜੀਵ ਸ਼ਰਮਾ ਕਾਲੂ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵੱਧ ਰਹੀ ਹੈ ਅਤੇ ਨੌਜਵਾਨਾਂ ਦਾ ਭਰੋਸਾ ਉਨ੍ਹਾਂ ਦੀ ਅਗਵਾਈ ’ਤੇ ਮਜ਼ਬੂਤ ਹੋਇਆ ਹੈ। ਮਾਧਵ ਸਿੰਗਲਾ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਹਲਕੇ ਦੇ ਨੌਜਵਾਨ ਵਿਕਾਸ, ਲੋਕ ਸੇਵਾ ਅਤੇ ਜ਼ਮੀਨੀ ਲੀਡਰਸ਼ਿਪ ਦੇ ਨਾਲ ਖੜ੍ਹੇ ਹਨ। ਸੰਜੀਵ ਸ਼ਰਮਾ ਕਾਲੂ ਨੇ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਸੰਗਠਨ ਵਿਚ ਬਣਦਾ ਮਾਣ-ਸਨਮਾਨ ਦੇਣ ਲਈ ਕੰਮ ਕੀਤਾ ਹੈ, ਜਿਸ ਦਾ ਨਤੀਜਾ ਅੱਜ ਚੋਣਾਂ ਵਿਚ ਸਪਸ਼ਟ ਤੌਰ ’ਤੇ ਸਾਹਮਣੇ ਆਇਆ ਹੈ। ਉਨ੍ਹਾਂ ਸਮੂਹ ਜੇਤੂ ਨੌਜਵਾਨ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਵਿਸ਼ਵਾਸ ਅਤੇ ਨੌਜਵਾਨਾਂ ਦੀ ਮਿਹਨਤ ਦੀ ਜਿੱਤ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨਵੀਂ ਚੁਣੀ ਗਈ ਟੀਮ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਹਲਕੇ ਦੇ ਵਿਕਾਸ ਅਤੇ ਜਨਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਇਸ ਮੌਕੇ ਸਾਬਕਾ ਕੌਂਸਲਰ ਐਡਵੋਕੇਟ ਸੇਵਕ ਸਿੰਘ ਝਿੱਲ , ਯੂਥ ਕਾਂਗਰਸ ਮੀਤ ਪ੍ਰਧਾਨ ਮਾਧਵ ਸਿੰਗਲਾ, ਹਲਕਾ ਪ੍ਰਧਾਨ ਰਿਦਮ ਸ਼ਰਮਾ, ਬਲਾਕ ਪ੍ਰਧਾਨ ਹੇਮੰਤ ਪਾਠਕ, ਪਰਵੀਨ ਰਾਵਤ, ਜਰਨੈਲ ਸੈਕਟਰੀ ਰੋਹਿਤ ਗਰਗ, ਰਵੀ ਮੱਟੂ, ਸੁੱਚਾ ਸਿੰਘ, ਮਾਲਵਿੰਦਰ ਸਿੰਘ ਅਤੇ ਕ੍ਰਿਸ਼ਨ ਸਿੰਗਲਾ, ਕਰਮਜੀਤ ਲਚਕਾਣੀ, ਸਿਮਰਨ ਗਾਂਧੀ, ਹਰਮਨ ਕੋਹਲੀ, ਮਨੂ ਧਾਲੀਵਾਲ ਆਦਿ ਹਾਜ਼ਰ ਰਹੇ।