02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪ੍ਰਧਾਨ ਬਾਂਸਲ ਦਾ ਲਾਈਨਜ਼ ਕਲੱਬ ਸਮਾਣਾ ਰਾਇਲ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 29-06-2026
ਸਮਾਣਾ, 28 ਜੂਨ (ਸਾਹਿਬ ਸਿੰਘ)-ਲਾਈਨਜ਼ ਕਲੱਬ ਸਮਾਣਾ ਰਾਇਲ ਦੀ ਕੈਬਨਿਟ ਬੈਠਕ ਦੌਰਾਨ ਸਰਬਸੰਮਤੀ ਨਾਲ ਜੀਵਨ ਗਰਗ ਨੂੰ ਲਗਾਤਾਰ ਤੀਜੀ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਅਜੇ ਕੁਮਾਰ ਨੂੰ ਸਕੱਤਰ, ਅਸ਼ਵਨੀ ਗਰਗ ਨੂੰ ਖ਼ਜ਼ਾਨਚੀ ਅਤੇ ਰੋਹਿਤ ਗਰਗ ਨੂੰ ਪੀ.ਆਰ.ਓ. ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਟੀਮ ਦੇ ਗਠਨ ਮੌਕੇ ਕਲੱਬ ਮੈਂਬਰਾਂ ਨੇ ਜੀਵਨ ਗਰਗ ਅਤੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਜੀਵਨ ਗਰਗ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣਗੇ ਅਤੇ ਕਲੱਬ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਵਚਨਬੱਧ ਹਨ। ਕਲੱਬ ਨੇ ਨਗਰ ਕੌਂਸਲ ਸਮਾਣਾ ਦੇ ਨਵੇਂ ਬਣੇ ਪ੍ਰਧਾਨ ਕਪੂਰ ਚੰਦ ਬਾਂਸਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਬਾਂਸਲ ਨਗਰ ਕੌਂਸਲ ਦੇ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ ਰਾਜੇਸ਼ ਬਾਂਸਲ, ਮਨੋਜ ਕਾਂਸਲ, ਸੰਜੇ ਗੋਇਲ, ਜਵਾਹਰ ਗੋਇਲ, ਪੁਨੀਤ ਸਿੰਗਲਾ, ਲਲਿਤ ਸਿੰਗਲਾ, ਸਿਕੰਦਬੀਰ ਜਿੰਦਲ, ਗਗਨ ਮਿੱਤਲ, ਡਾ. ਸੰਦੀਪ ਮਿੱਤਲ, ਵਿਕਾਸ ਵਰਮਾ, ਰੋਹਿਤ ਗਰਗ, ਹੈਪੀ ਮਿੱਤਲ, ਮਨੀਸ਼ ਗਰਗ, ਰਾਜੇਸ਼ ਮਿੱਤਲ, ਮਨੂ ਅਗਰਵਾਲ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਖੰਡਾ ਚੌਕ ਤੋਂ ਫਲਾਈਓਵਰ ਤੱਕ ਸੜਕ ਦਾ ਵਿਧਾਇਕ ਕੋਹਲੀ ਵਲੋਂ ਉਦਘਾਟਨ ਅਗਲੀ ਖ਼ਬਰ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੇ 51ਵੇਂ ਰਾਸ਼ਨ ਵੰਡ ਸਮਾਰੋਹ ਵਿਚ ਗੁਰਜੀਤ ਸਿੰਘ ਕੋਹਲੀ ਨੇ ਕੀਤੀ ਸੇਵਾ 60 ਲੋੜਵੰਦ ਪ...
Ad Position 24
No active advertisement