09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਟੇਲਾਂ ਤੱਕ ਪਾਣੀ ਪਹੁੰਚਾਉਣ ਵਾਲੇ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ

Ad Position 21
No active advertisement
ਅਜੀਤ ਡੈਸਕ 30-06-2026
ਰਾਜਪੁਰਾ, 29 ਜੂਨ (ਰਣਜੀਤ ਸਿੰਘ, ਜੀ.ਪੀ. ਸਿੰਘ)-ਰਾਜਪੁਰਾ ਨੇੜਲੇ ਦਰਜਨਾਂ ਹੀ ਪਿੰਡਾਂ ਵਿਚ ਸਰਕਾਰ ਦੇ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੇਣ ਅਤੇ ਟੇਲਾਂ ਤੱਕ ਪਾਣੀ ਲੈ ਕੇ ਜਾਣ ਦੇ ਦਾਅਵਿਆਂ ਅਤੇ ਦਮਗਜਿਆਂ ਦੀ ਜਮੀਨੀ ਹਕੀਕਤ ਬਿਲਕੁੱਲ ਉਲਟ ਵਿਖਾਈ ਦੇ ਰਹੀ ਹੈ। ਹਲਕੇ ਦੇ ਦਰਜਨਾਂ ਹੀ ਪਿੰਡਾਂ ਦੇ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਹਲਕੇ ਦੇ ਪਿੰਡਾਂ ਦੇ ਕਈ ਕਿਸਾਨ ਆਪਣੇ ਹੱਥੀ ਲਾਇਆ ਹੋਇਆ ਝੋਨਾ ਵਾਹੁਣ ਲਈ ਮਜਬੂਰ ਹੋਏ ਪਏ ਹਨ।ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਕਾਗਜੀ ਬਿਆਨ ਦਾਗਣ ਵਾਲੀ ਸਰਕਾਰ ਦੇ ਰਾਜ ਵਿਚ ਸੂਇਆਂ ਵਿਚ ਪਾਣੀ ਦੀ ਬੂੰਦ ਤੱਕ ਨਹੀ ਹੈ।ਕਿਸਾਨ ਕੁਦਰਤ ਦੀ ਮਾਰ ਨਾਲੋਂ ਸਰਕਾਰੀ ਦੀ ਬੇਰੁੱਖੀ ਤੋਂ ਜਿਆਦਾ ਤੰਗ ਹਨ।ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਹਜਾਰਾਂ ਰੁਪਏ ਖਰਚ ਕੇ ਲਾਏ ਹੋਏ ਝੋਨੇ ਨੂੰ ਵਾਹੁਣ ਵਾਲੀ ਹਕੀਕਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਕਿਸਾਨ ਖੇਤਾਂ ਵਿਚ ਸੜ ਰਿਹਾ ਹੈ ਜਦ ਕਿ ਅਫਸਰ ਏ.ਸੀ. ਕਮਰਿਆਂ ਵਿਚ ਬੈਠ ਕੇ ਬਿਆਨਬਾਜੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਨੇੜਲੇ ਪਿੰਡ ਉਕਸੀ ਸੈਣੀਆਂ, ਉਗਾਣੀ, ਬਖਸ਼ੀਵਾਲਾ, ਹਰਿਆਉ, ਚੰਦੂਆਂ, ਸੁਰਲ ਕਲਾਂ, ਸੌਟੀ, ਮੰਡਵਾਲ, ਅਲੀਪੁਰ, ਜੈਨਗਰ ਅਤੇ ਹੋਰਨਾਂ ਪਿੰਡਾਂ ਦੇ ਦਰਜਨਾਂ ਹੀ ਕਿਸਾਨਾਂ ਗੁਰਪ੍ਰੀਤ ਸਿੰਘ ਉਕਸੀ, ਜਗੀਰ ਸਿੰਘ, ਭਗਵਾਨ ਸਿੰਘ, ਮਨਜੀਤ ਸਿੰਘ, ਗੁਰਬਚਨ ਸਿੰਘ, ਜਸ਼ਨ ਸਿੰਘ, ਪ੍ਰੇਮ ਸਿੰਘ, ਹੈਪੀ, ਮੋਹਨ ਸਿੰਘ ਅਤੇ ਹੋਰਨਾਂ ਨੇ ਬਹੁਤ ਹੀ ਦੁੱਖ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਨਗਾਵਾਂ ਤੋਂ ਵੀ ਪਿਛੋ ਸੂਏ ’ਚ ਪਾਣੀ ਆਂਉਦਾ ਹੈ। ਇਹੀ ਪਾਣੀ ਥਰਮਲ ਨੂੰ ਜਾਂਦਾ ਹੈ ਅਤੇ ਅੱਗੇ ਉਨ੍ਹਾਂ ਦੇ ਖੇਤਾਂ ਵਿਚੋਂ ਦੀ ਲੰਘਦਾ ਹੈ। ਉਨ੍ਹਾਂ ਨੇ ਪੂਰੇ ਭਰੇ ਮਨ ਨਾਲ ਦੱਸਿਆ ਕਿ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਬਿਆਨ ਦਾਗਣ ਵਾਲੀ ਸਰਕਾਰ ਦੇ ਬਿਆਨਾਂ ਕਾਗਜਾਂ ਤੱਕ ਹੀ ਸੀਮਤ ਹਨ। ਉਨ੍ਹਾਂ ਦੇ ਖੇਤਾਂ ਵਿਚੋਂ ਦੀ ਲੰਘਦਾ ਸੂਆ ਸੁੱਕਾ ਪਿਆ ਹੈ ।ਕਿਸਾਨਾਂ ਨੇ ਦੱਸਿਆ ਕਿ ਬਿਜਲੀ ਤਿਨ ਚਾਰ ਘੰਟੇ ਆਂਉਦੀ ਹੈ ਉਸ ਵਿਚ ਹੀ ਕੱਟ ਵੀ ਲੱਗ ਜਾਂਦੇ ਹਨ।ਕਿਸਾਨਾਂ ਨੇ ਦੱਸਿਆ ਕਿ ਹਜਾਰਾਂ ਰੁਪਏ ਖਰਚ ਕੇ ਝੋਨਾ ਲਾਇਆ ਸੀ ਪਰ ਪਾਣੀ ਅਤੇ ਬਿਜਲੀ ਦੀ ਘਾਟ ਕਾਰਨ ਝੋਨਾ ਖੇਤਾਂ ਵਿਚ ਹੀ ਸੁੱਕ ਗਿਆ ਹੈ ਜਿਸ ਕਾਰਨ ਕਈ ਕਿਸਾਨਾਂ ਨੇ ਖੇਤਾਂ ਵਿਚ ਹੀ ਝੋਨਾ ਵਾਹ ਦਿਤਾ ਹੈ।ਕਿਸਾਨਾਂ ਮੁਤਾਬਕ ਮਹਿੰਗੇ ਭਾਅ ਦੀ ਲਵਾਈ, ਤੇਲ ਖਾਦ ਦਾ ਖਰਚਾ ਸਾਰਾ ਹੀ ਡੁੱਬ ਗਿਆ ਹੈ। ਸਰਕਾਰੀ ਦਾਅਵਿਆਂ ਦੀ ਨਿਕਲੀ ਫੂੱਕ ਫੋਟੋਆਂ ਬੋਲ ਰਹੀਆਂ ਨੇ ਸੱਚ ਹਲਕੇ ਵਿਚ ਸਰਕਾਰੀ ਦਾਅਵਿਆਂ ਦੀ ਫੂਕ ਨਿਕਲੀ ਪਈ ਹੈ ਅਤੇ ਫੋਟੋਆਂ ਸੱਚ ਬੋਲ ਰਹੀਆਂ ਹਨ,।ਸਰਕਾਰ ਦੇ ਫੋਕੇ ਬਿਆਨਾਂ ਦੇ ਮੂੰਹ ਤੋ ਘੁੰਡ ਫੋਟੋ ਵਿਚ ਚੁਕਿਆਂ ਵਿਖਾਈ ਦੇ ਰਿਹਾ ਹੈ।ਸੂਟੇ/ਕੱਸੀ ਵਿਚ ਪਾਣੀ ਦੀ ਬੂੰਦ ਤੱਕ ਨਹੀ ਹੇੈ।ਸੁੱਕੀ ਧੂੜ ਉਡ ਰਹੀ ਹੈ।ਸਰਕਾਰ ਦੇ ਕਿਸਾਨ ਹਿਤੈਸੀ ਹੋਣ ਦਾ ਮਖੋਟਾ ਇਕ ਤਰ੍ਹਾਂ ਨਾਲ ਸੁੱਕੇ ਸੂਏ ਨੇ ਲਾਹ ਕੇ ਰੱਖ ਦਿਤਾ ਹੈ।
Ad Position 22
No active advertisement
ਪਿਛਲੀ ਖ਼ਬਰ ਖੇਤੀ ਮੋਟਰਾਂ ਲਈ ਫੌਰੀ ਤੌਰ ’ਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ-ਪ੍ਰਧਾਨ ਪਰਮਜੀਤ ਸਿੰਘ ਸਹੋਲੀ ਅਕਾਲੀ ਦਲ... ਅਗਲੀ ਖ਼ਬਰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ
Ad Position 24