ਸਨੌਰ, 29 ਜੂਨ (ਸੋਖਲ)-ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਅਰਸ਼ਦੀਪ ਸਿੰਘ ਮੱਲ ,ਪ੍ਰਭਜੋਤ ਸਿੰਘ ਜਨਰਲ ਸੈਕਟਰੀ, ਗੁਰਿੰਦਰ ਸਿੰਘ ਢੋਟ ਵਿਧਾਨ ਸਭਾ ਹਲਕਾ ਸਨੌਰ ਦੇ ਯੂਥ ਪ੍ਰਧਾਨ,ਅਮ੍ਰਿਤਪਾਲ ਸਿੰਘ ਬਲਾਕ ਭੁੰਨਰਹੇੜੀ ਪ੍ਰਧਾਨ, ਅਰਸ਼ਦੀਪ ਸਿੱਧੂ ਬਲਾਕ ਸਨੌਰ ਦੇ ਯੂਥ ਵਾਈਸ ਪ੍ਰਧਾਨ ਵੱਲੋਂ ਅੱਜ ਹਲਕਾ ਸਨੌਰ ਵਿੱਚ ਧੰਨਵਾਦ ਯਾਤਰਾ ਕੱਢੀ ਗਈ। ਇਹ ਯਾਤਰਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਇਲਾਕਿਆਂ ਤੋਂ ਹੁੰਦੀ ਹੋਈ ਸਨੌਰ ਬੱਸ ਸਟੈਂਡ ਵਿਖੇ ਪੁੱਜੀ, ਜਿੱਥੇ ਯੂਥ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲਿਹਾਰ ਸਿੰਘ ਸਮਸ਼ਪੁਰਾ ਹਲਕਾ ਸਨੌਰ ਨੇ ਕਿਹਾ ਕਿ ਧੰਨਵਾਦ ਯਾਤਰਾ ਦਾ ਉਦੇਸ਼ ਪਾਰਟੀ ਵਰਕਰਾਂ, ਸਮਰਥਕਾਂ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨਾ ਹੈ, ਜਿਨ੍ਹਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਨੂੰ ਆਪਣਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਉਠਾਉਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਹਿੱਤਾਂ ਲਈ ਸੰਘਰਸ਼ ਜਾਰੀ ਰਹੇਗਾ। ਅਰਸ਼ਦੀਪ ਸਿੰਘ ਸਮਸ਼ਪੁਰਾ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਘਰ-ਘਰ ਤੱਕ ਕਾਂਗਰਸ ਦੀਆਂ ਨੀਤੀਆਂ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ। ਇਸ ਮੌਕੇ ਹਰਦੀਪ ਸਿੰਘ ਜੋਸ਼ਨ,ਵਿਕਰਮ ਬਹਾਦਰਗੜ੍ਹ, ਪ੍ਰੇਮ ਚੋਧਰੀ, ਕਰਮਜੀਤ ਸਿੰਘ, ਸੁਰਜੀਤ ਸਿੰਘ, ਹੈਪੀ ਰਿਟ ਖੇੜੀ ਤੇ ਹੋਰ ਯੂਥ ਕਾਂਗਰਸੀ ਆਗੂ ਤੇ ਸਰਪੰਚ, ਪੰਚ ਵੱਡੀ ਗਿਣਤੀ ਚ ਮੌਜੂਦ ਹਨ।