07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਬਰਾਂਚ ਨਾਭਾ ਦੇ ਅਹੁਦੇਦਾਰ ਮੰਗਾਂ ਨੂੰ ਲੈ ਕੇ ਅਮਰਦੀਪ ਸਿੰਘ ਖੰਨਾ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 08-07-2026
ਨਾਭਾ, 7 ਜੁਲਾਈ (ਵਰਿੰਦਰ ਵਰਮਾ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ (1680) ਵਲੋਂ ਪ੍ਰਧਾਨ ਦੀਪ ਚੰਦ ਹੰਸ, ਚੇਅਰਮੈਨ ਵੇਦ ਪ੍ਰਕਾਸ਼ ਕਾਲੀ, ਵਾਈਸ ਪ੍ਰਧਾਨ ਅਜੇ ਕੁਮਾਰ, ਜਰਨਲ ਸਕੱਤਰ ਬਲਵਿੰਦਰ ਸਿੰਘ, ਪੀ. ਐਸ. ਐਸ. ਐਫ. ਦੇ ਪ੍ਰਧਾਨ ਲਖਵਿੰਦਰ ਲੱਕੀ, ਟਰੇਡ ਕੌਂਸਲ ਦੇ ਪ੍ਰਧਾਨ ਸੋਹਣ ਸਿੰਘ ਸਿੱਧੂ ਦੀ ਅਗਵਾਈ ਵਿਚ ਨਗਰ ਕੌਸਲ ਨਾਭਾ ਦੇ ਕਰਮਚਾਰੀਆਂ ਜਿਵੇਂ ਕਿ ਸਫਾਈ ਸੇਵਕ, ਸੀਵਰਮੈਨ, ਪੰਪ ਓਪਰੇਟਰ ਆਦਿ ਸਮੂਹ ਦਰਜਾਚਾਰ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਧਾਨ ਨਗਰ ਕੌਸਲ ਨਾਭਾ ਜਸਦੀਪ ਸਿੰਘ ਖੰਨਾ ਪੁੱਤਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸੱਟ ਤੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਨੂੰ ਸਥਾਨਕ ਸਰਕਾਰ ਦਾ ਪੱਤਰ ਨਾਲ ਨੱਥੀ ਕਰਕੇ ਮੰਗ-ਪੱਤਰ ਦਿੱਤਾ ਗਿਆ। ਉਪਰੰਤ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਪਰੋਕਤ ਕਰਮਚਾਰੀ ਪਿਛਲੇ ਤਕਰੀਬਨ 15-20 ਸਾਲਾਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਹਨ, ਇਸ ਲਈ ਇਨ੍ਹਾਂ ਦਾ ਬਾਇਓਡਾਟਾ ਅਪਡੇਟ ਕਰਕੇ ਸਥਾਨਕ ਸਰਕਾਰ ਪੰਜਾਬ ਨੂੰ ਭੇਜਿਆ ਜਾਵੇ ਤਾਂ ਜੋ ਇਨ੍ਹਾਂ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਜਲਦ ਹੱਲ ਹੋ ਸਕੇ। ਇਸ ਮੌਕੇ ਲਖਵੀਰ ਸਿੰਘ ਕਾਲਜ, ਹਰਦੀਪ ਸਿੰਘ, ਸੁਨੀਲ ਕੁਮਾਰ (ਚੀਨੂੰ), ਗੁਰਜੰਟ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ‘ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ’ ਸਕੀਮ ਦਾ ਉਦਘਾਟਨ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ’ਚ ਅਸਮਰਥ-ਜਥੇਦਾਰ ਲਾਲਕਾ
Ad Position 24
No active advertisement