02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਹਲਕਾ ਘਨੌਰ ’ਚ ਪਾਣੀ ਦਾ ਦੋਹਰਾ ਸੰਕਟ, ਹੜ੍ਹਾਂ ਦੀ ਮਾਰ ਹੇਠ ਪਿੰਡ ਤੇ ਫਸਲਾਂ ਧਰਤੀ ਹੇਠਲਾ ਪਾਣੀ ਹੋਇਆ ਜ਼ਹਿਰੀਲਾ

Ad Position 21
No active advertisement
ਅਜੀਤ ਡੈਸਕ 11-07-2026
ਰਾਜਪੁਰਾ, 10 ਜੁਲਾਈ (ਰਣਜੀਤ ਸਿੰਘ)-ਸਬ ਡਵੀਜਨ ਰਾਜਪੁਰਾ ਵਿਚੋਂ ਗੁਜਰਦਾ ਘੱਗਰ ਦਰਿਆ ਇਥੋਂ ਦੇ ਵਸਨੀਕਾਂ ਲਈ ਹਰ ਸਾਲ ਵਰਦਾਨ ਦੀ ਥਾਂ ਸਰਾਪ ਸਾਬਤ ਹੁੰਦਾ ਹੈ। ਮੌਨਸੂਨ ਦੇ ਦਿਨਾਂ ਵਿਚ ਇਸ ਘੱਗਰ ਦਰਿਆ ਵਿਚ ਹੜ੍ਹ ਆਉਣਾ ਹੁਣ ਕੋਈ ਕੁਦਰਤੀ ਆਫਤ ਨਹੀਂ ਸਗੋਂ ਪ੍ਰਸ਼ਾਸਨਿਕ ਨਾਕਾਮੀ ਵੱਲ ਵੀ ਇਸ਼ਾਰਾ ਕਰਦਾ ਹੈ। ਹਰ ਸਾਲ ਹੜ੍ਹ ਦੇ ਪਾਣੀ ਨਾਲ ਜਿਥੇ ਸੈਂਕੜੇ ਏਕੜ ਫਸਲ ਖਰਾਬ ਹੋ ਜਾਂਦੀ ਹੈ ਉਥੇ ਹੀ ਘੱਗਰ ਦਰਿਆ ਦੇ ਨੇੜੇ ਤੇੜੇ ਤੇ ਪਿੰਡਾਂ ਵਿਚ ਪਾਣੀ ਵੜ ਜਾਂਦਾ ਹੈ ਤੇ ਜਿੰਦਗੀ ਦੀ ਗੱਡੀ ਲੀਹ ਤੋਂ ਲਹਿ ਜਾਂਦੀ ਹੈ ਪਰ ਇਹ ਆਫਤ ਜ਼ਿਆਦਾਤਰ ਰਾਜਨੀਤਕ ਆਗੂਆਂ ਲਈ ਫੋਟੋ ਸ਼ੂਟ ਦਾ ਜਰੀਆ ਬਣ ਜਾਂਦੀ ਹੈ। ਇਸ ਦੇ ਨਾਲ ਹੀ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਜਹਿਰੀਲਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਹਲਕਾ ਭਿਆਨਕ ਬਿਮਾਰੀਆਂ ਦੀ ਮਾਰ ਹੇਠ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਹਰ ਸਾਲ ਮੌਨਸੂਨ ਦੇ ਮਹੀਨੇ ਵਿਚ ਘੱਗਰ ਦਰਿਆ ਵਿਚ ਹੜ੍ਹਾਂ ਦਾ ਆਉਣਾ ਕੁਦਰਤੀ ਵਰਤਰਾ ਹੈ। ਇਸੇ ਕਾਰਨ ਬੀਤੀ ਰਾਤ ਪਈ ਬਾਰਿਸ਼ ਨੇ ਘੱਗਰ ਦਰਿਆ ਦੇ ਨੇੜੇ ਤੇੜੇ ਵਸੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਜਿਹਾ ਪੈਂਦਾ ਕਰ ਦਿੱਤਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਅਸਥਾਈ ਫੰਡਾਂ ਦੀ ਬਜਾਏ ਇਸ ਦੇ ਠੋਸ ਤੇ ਸਥਾਈ ਹੱਲ ਵੱਲ ਡਿੱਗ ਪੱਟਣ ਦੀ ਲੋੜ ਹੈ। ਹਰ ਸਾਲ ਬਰਸਾਤਾਂ ਤੋਂ ਪਹਿਲਾਂ ਘੱਗਰ ਦਰਿਆ ਦੀ ਜੰਗਲੀ ਬੂਟੀ ਦੀ ਸਫਾਈ ਤੇ ਡੂੰਘਾਈ (ਡੀਸਿਲਟਿੰਗ) ਕਰਨੀ ਲਾਜ਼ਮੀ ਹੈ। ਇਸ ਦੇ ਨਾਲ ਹੀ ਸੰਵੇਦਨਸ਼ੀਲ ਇਲਾਕਿਆਂ ਤੇ ਪਿੰਡਾਂ ਦੇ ਕਿਨਾਰਿਆਂ ’ਤੇ ਪੱਕੇ ਅਤੇ ਉਚੇ ਬੰਨ੍ਹ ਬਣਾਏ ਜਾਣੇ ਚਾਹੀਦੇ ਹਨ। ਇਸ ਦੇ ਨਾਲ ਕਈ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਘੱਗਰ ਦਰਿਆ ਨੂੰ ਪੂਰੀ ਤਰ੍ਹਾਂ ਨਾਲ ਚੈਨਲਾਇਜ ਕਰਕੇ ਇਸ ਦਾ ਵਾਧੂ ਪਾਣੀ ਹੋਰਨਾਂ ਨਹਿਰਾਂ ਵਿਚ ਜਾਂ ਰੀਚਾਰਜਿੰਗ ਖੂਹਾਂ ਵੱਲ ਮੋੜਨ ਦਾ ਪ੍ਰਬੰਧ ਹੋਵੇ। ਇਸ ਦੇ ਨਾਲ ਹੀ ਕਈਆਂ ਥਾਵਾਂ ’ਤੇ ਮੋਘੇ ਹਨ ਉਨ੍ਹਾਂ ਨੂੰ ਪੱਕੀ ਤਰ੍ਹਾਂ ਨਾਲ ਬੰਦ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਹਲਕਾ ਘਨੌਰ ਦਰਜਨਾਂ ਹੀ ਛੋਟੀਆਂ ਵੱਡੀਆਂ ਫੈਕਟਰੀਆਂ ਦਾ ਹੱਬ ਗਿਆ ਹੈ। ਇਨ੍ਹਾਂ ਵਿਚੋਂ ਜਿਆਦਾਤਰ ਫੈਕਟਰੀਆਂ ਅਤੇ ਉਦਯੋਗਾਂ ਵਾਲਿਆਂ ਵਲੋਂ ਕਾਨੂੰਨਾਂ ਦੀਆਂ ਧਜੀਆਂ ਉਡਾ ਕੇ ਕੈਮੀਕਲ ਯੁਕਤ ਗੰਦਾ ਪਾਣੀ ਬਿਨਾਂ ਟਰੀਟਮੈਂਟ ਕੀਤੇ ਸਿੱਧਾ ਬੋਰਵੈਲਾਂ ਰਾਹੀਂ ਹੇਠਾਂ ਧਰਤੀ ਸੁਟਿਆ ਜਾ ਰਿਹਾ ਹੈ। ਇਸ ਕਾਰਨ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਹਲਕੇ ਦੇ ਲੋਕ ਇਸ ਪਾਣੀ ਨੂੰ ਪੀਣ ਲਈ ਹੀ ਮਜਬੂਰ ਹਨ. ਜਿਸ ਕਾਰਨ ਕਈ ਥਾਵਾਂ ’ਤੇ ਲੋਕਾਂ ਨੂੰ ਕਾਲਾ ਪੀਲੀਆ, ਚਮੜੀ ਤੇ ਹੋਰ ਭਿਆਨਕ ਰੋਗ ਹੋ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਘੱਗਰ ਦਰਿਆ ਕਾਰਨ ਹੜ੍ਹਾਂ ਦੀ ਮਾਰ ਹੀ ਨਹੀਂ ਝੱਲ ਰਹੇ ਸਗੋਂ ਹੌਲੀ ਹੌਲੀ ਜਹਿਰ ਦਾ ਵੀ ਸ਼ਿਕਾਰ ਹੋ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਕੋਈ ਬਹੁਤੀ ਕਾਰਵਾਈ ਅਮਲ ਵਿਚ ਨਹੀਂ ਲਿਆ ਰਿਹਾ। ਬੋਰਡ ਦੀ ਕਥਿਤ ਚੁਪੀ ਕਾਰਨ ਕਈ ਫੈਕਟਰੀ ਮਾਲਕਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਅਕਸਰ ਹੀ ਇਹ ਗੱਲ ਵੇਖਣ ਵਿਚ ਆਉਂਦੀ ਹੈ ਕਿ ਜਦੋਂ ਪਾਣੀ ਦੀ ਮਾਰ ਪੈਦੀ ਹੈ ਤਾਂ ਵਿਰੋਧੀ ਧਿਰ ਦੇ ਆਗੂ ਪਾਣੀ ਦੀ ਮਾਰ ਹੇਠ ਲੋਕਾਂ ਕੋਲ ਜਾ ਕੇ ਸਿਰਫ ਤੇ ਸਿਰਫ ਫੋਟੋਸ਼ੂਟ ਕਰਦੇ ਹਨ ਅਤੇ ਪਾਣੀ ਨੂੰ ਇਕ ਜਰੀਆ ਬਣਾ ਲੈਂਦੇ ਹਨ ਅਤੇ ਜਦੋਂ ਪਾਣੀ ਉਤਰ ਜਾਂਦਾ ਹੈ ਤਾਂ ਵਿਰੋਧੀ ਧਿਰ ਦੇ ਆਗੂਆਂ ਦਾ ਗੁੱਸਾ ਵੀ ਉਤਰ ਜਾਂਦਾ ਹੈ। ਕਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘੱਗਰ ਦਰਿਆ ਦੇ ਪਾਣੀ ਕਾਰਨ ਰਾਜਨੀਤੀ ਕਰਨ ਦੀ ਬਜਾਏ ਇਸ ਦੇ ਸਹੀ ਅਤੇ ਠੋਸ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਏ. ਡੀ. ਸੀ. ਨੇ 30 ਜੁਲਾਈ ਤੋਂ ਕਰਵਾਈ ਜਾਣ ਵਾਲੀ ਅਗਨੀਵੀਰ ਰੈਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪ੍ਰੀਤੀ ਜੈਨ ਨੇ ਨਗਰ ਕੌਂਸਲ ਪਾਤੜਾਂ ਦੇ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
Ad Position 24
No active advertisement