ਪਟਿਆਲਾ, 13 ਜੁਲਾਈ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਵਲੰਟੀਅਰ ਵਲੋਂ ਇਕ ਮੰਚ ’ਤੇ ਇਕੱਠੇ ਹੋ ਕੇ 2027 ਵਿਚ ਦੁਬਾਰਾ ਭਗਵੰਤ ਮਾਨ ਨੂੰ ਮੁਖ ਮੰਤਰੀ ਬਣਾਉਣ ਦਾ ਪ੍ਰਣ ਕੀਤਾ| ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ, ਮੁਖ ਬੁਲਾਰੇ ਬਲਤੇਜ ਸਿੰਘ ਪੰਨੂ, ਪੀ. ਆਰ. ਟੀ. ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਸ਼ਿਰਕਤ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਵਿਕਾਸ ਬਾਰੇ ਚਰਚਾ ਕੀਤੀ| ਇਸ ਮੌਕੇ ਬਲਤੇਜ ਸਿੰਘ ਪਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਾਰਟੀ ਦੀ ਰੀੜ ਦੀ ਹੁੱਡੀ ਹੁੰਦੀ ਹੈ| ਪੰਜਾਬ ਦੇ ਲੋਕਾਂ ਨੇ ਬੜੀ ਮਿਹਨਤ ਕਰਕੇ 2022 ਵਿਚ ਭਗਵੰਤ ਮਾਨ ਦੀ ਸਰਕਾਰ ਬਣਾਈ ਅਤੇ ਹੁਣ 2027 ਵਿਚ ਫੇਰ ਤਿਆਰ ਨੇ| ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਜੋ ਜਜ਼ਬਾਤੀ ਜਨੂੰਨ ਹੈ ਉਸ ਨੂੰ ਦੇਖ ਕੇ ਜਾਪਦਾ ਕੇ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਹਾਲ ਵਿਚ ਬਣਨੀ ਤਹਿ ਹੈ। ਇਸ ਮੌਕੇ ਜਰਨੈਲ ਸਿੰਘ ਮਨੂੰ, ਵੀਰਪਾਲ ਕੌਰ, ਰਾਜਿੰਦਰ ਮੋਹਨ, ਆਰਤੀ ਗੁਪਤਾ, ਸ਼ੁਸੀਲ ਮਿੱਡਾ, ਸੰਦੀਪ ਬੰਧੂ, ਜਸਵਿੰਦਰ ਰਿੰਪਾ, ਕ੍ਰਿਸ਼ਨ, ਰਾਜਵੀਰ ਸਿੰਘ, ਅਮਿਤ ਕੁਮਾਰ , ਸੁਖਜਿੰਦਰ ਸਿੰਘ, ਸੁਖਚੈਨ ਸਿੰਘ, ਮੁਖਤਿਆਰ ਗਿੱਲ, ਰਵੇਲ ਸਿੱਧੂ, ਸੁਰਜਨ ਸਿੰਘ, ਦੀਪ ਮਾਲਾ ਦੁੱਗਲ, ਜੀ. ਐੱਸ. ਓਬਰਾਏ, ਗੁਰਬਖੁਸ਼ ਸਿੰਘ, ਰਾਜੇਸ਼ ਕਨੋਜੀਆਂ, ਹਰਿਕਾਂਤ ਵਾਲੀਆ, ਅਮਰਜੀਤ ਸਿੰਘ, ਅਮਨ ਬਾਂਸਲ ਆਦਿ ਮੌਜੂਦ ਸਨ।
‘ਆਪ’ ਦੇ ਵਲੰਟੀਅਰਾਂ ਨੇ 2027 ’ਚ ਸਰਕਾਰ ਬਣਾਉਣ ਦਾ ਬਿਗਲ ਵਜਾਇਆ-ਬਲਤੇਜ ਪਨੂੰ , ਹਰਪਾਲ ਜੁਨੇਜਾ
ਅਜੀਤ ਡੈਸਕ
15-07-2026