10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਰਾਲਾ ਵਾਸੀਆਂ ਨੇ ਐਸ. ਡੀ. ਐਮ. ਬਨੂੜ ਨੂੰ ਸੌਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 17-07-2026
ਕਰਾਲਾ ਵਿਖੇ ਗੇਟ ਲਗਾਉਣ ਦਾ ਮਾਮਲਾ ਭਖਿਆ
ਬਨੂੜ, 16 ਜੁਲਾਈ (ਭੁਪਿੰਦਰ ਸਿੰਘ)-ਪਿੰਡ ਕਰਾਲਾ ਦੇ ਇਕ ਵਿਅਕਤੀ ਵਲੋਂ ਗੇਟ ਲਗਾਉਣ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪਿੰਡ ਕਰਾਲਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ, ਨੰਬਰਦਾਰ ਲੱਖੀ ਤੇ ਹੋਰ ਪਿੰਡ ਵਾਸੀਆਂ ਵਲੋਂ ਰਮਨਦੀਪ ਕੌਰ ਐਸ. ਡੀ. ਐਮ. ਬਨੂੜ ਨੂੰ ਮੰਗ ਪੱਤਰ ਦਿੱਤਾ ਗਿਆ। ਉਪਰੰਤ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪਿੰਡ ਕਰਾਲਾ ਦੇ ਵਸਨੀਕਾਂ ਨੇ ਦਿੱਤੇ ਮੰਗ ਪੱਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਰਾਲਾ ਦੀ ਧਰਮਸ਼ਾਲਾ ਦੇ ਨਜ਼ਦੀਕ ਸਥਿਤ ਸਰਕਾਰੀ ਅਤੇ ਜਨਤਕ ਰਸਤੇ ’ਤੇ ਪਿੰਡ ਦੇ ਵਸਨੀਕ ਗਗਨਜੋਤ ਸਿੰਘ ਪੁੱਤਰ ਬਚਿੱਤਰ ਸਿੰਘ ਵਲੋਂ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਹੈ। ਉਕਤ ਵਿਅਕਤੀ ਨੇ ਸਰਕਾਰੀ ਗਲੀ ਵਿਚ ਗੈਰ ਕਾਨੂੰਨੀ ਤੌਰ ’ਤੇ ਇੰਟਰਲਾਕ ਟਾਈਲਾਂ ਵਿਛਾ ਦਿੱਤੀਆਂ ਹਨ, ਗੇਟ ਲਗਾ ਦਿੱਤਾ ਹੈ ਤੇ ਜਨਤਕ ਗਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਜਿਸ ਕਾਰਨ ਪਿੰਡ ਵਾਸੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗੈਰ ਕਾਨੂੰਨੀ ਕਬਜ਼ੇ ਦਾ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਕਈ ਵਾਰ ਵਿਰੋਧ ਕੀਤਾ, ਪਰ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਜਦੋਂ ਪਿੰਡ ਵਾਸੀਆਂ ਤੇ ਪੰਚਾਂ ਨੇ ਸ਼ਾਂਤਮਈ ਢੰਗ ਨਾਲ ਇਸ ਦਾ ਵਿਰੋਧ ਕੀਤਾ ਤਾਂ ਥਾਣਾ ਮੁਖੀ ਬਨੂੜ ਵਲੋਂ ਕਬਜ਼ਾ ਕਰਨ ਵਾਲੀ ਧਿਰ ਦਾ ਪੱਖ ਪੂਰਦਿਆਂ ਪਿੰਡ ਦੀਆਂ ਔਰਤਾਂ ਨਾਲ ਦੂਰ ਵਿਹਾਰ ਅਤੇ ਧੱਕਾਮੁਕੀ ਕੀਤੀ ਅਤੇ ਪਿੰਡ ਵਾਸੀਆਂ ਨੂੰ ਝੂਠੇ ਮੁਕੱਦਮੇ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਲਕਾ ਰਾਜਪੁਰਾ ਦੀ ਵਿਧਾਇਕਾ ਵਲੋਂ ਇਸ ਗੈਰ ਕਾਨੂੰਨੀ ਕਬਜ਼ੇ ਨੂੰ ਸਹਿਯੋਗ ਦਿੱਤਾ ਜਾ ਰਿਹਾ, ਜਿਸ ਕਾਰਨ ਨਿਰਪੱਖ ਕਾਰਵਾਈ ਨਹੀਂ ਹੋ ਰਹੀ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪਿੰਡ ਦੀਆਂ ਔਰਤਾਂ ਨਾਲ ਕੀਤੇ ਥਾਣਾ ਮੁਖੀ ਬਨੂੜ ਵਲੋਂ ਦੁਰਵਿਹਾਰ ਅਤੇ ਧੱਕੇਸ਼ਾਹੀ ਦੇ ਮਾਮਲੇ ਨੂੰ ਉਹ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਣਗੇ। ਇਸ ਮੌਕੇ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਮਾਣਕਪੁਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨੀਰਜ ਜੈਨ, ਜਗਤਾਰ ਸਿੰਘ ਕੰਬੋਜ ਸਾਬਕਾ ਪ੍ਰਧਾਨ ਕੌਂਸਲ ਬਨੂੜ, ਕੁਲਵਿੰਦਰ ਸਿੰਘ ਭੋਲਾ, ਹਰਪ੍ਰੀਤ ਸਿੰਘ ਸੋਨਿਕ, ਹਰਵਿੰਦਰ ਸਿੰਘ ਬਿੱਲਾ, ਸੋਨੂ ਜੈਨ, ਬੀਰ ਚੰਦ, ਮਲਕੀਤ ਸਿੰਘ ਉਪਲਹੇੜੀ, ਬਲਦੀਪ ਸਿੰਘ ਬੱਲੂ, ਗੁਰਮੇਲ ਸਿੰਘ ਸਾਬਕਾ ਕੌਂਸਲਰ, ਦੀਦਾਰ ਸਿੰਘ, ਸੋਨੀ ਸੰਧੂ, ਜਸਵੀਰ ਸਿੰਘ ਪੱਪੀ, ਰਕੇਸ਼ ਕੇਸੀ, ਮੋਹਨ ਸਿੰਘ ਫੌਜੀ ਤੋਂ ਇਲਾਵਾ ਪਿੰਡ ਕਰਾਲਾ ਦੇ ਵਸਨੀਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ’ਚ ਮਨਰੇਗਾ ਮਜ਼ਦੂਰਾਂ ’ਤੇ ਪੁਲਿਸ ਦਾ ਤਸ਼ੱਦਦ ਨਿੰਦਣਯੋਗ-ਬੀਬੀ ਛੀਨਾ ਅਗਲੀ ਖ਼ਬਰ ਬੋਰਡ ’ਚ ਕਲਰਕ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 20 ਲੱਖ ਫ਼ਰਜ਼ੀ ਨਿਯੁਕਤੀ ਪੱਤਰ ਤੇ ਆਈ. ਡੀ. ਕਾਰਡ ਵੀ ਦਿੱਤਾ
Ad Position 24