10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਸਰਕਾਰ ਵਲੋਂ ਗਊ ਸੈੱਸ ਲੈਣ ਤੋਂ ਬਾਅਦ ਵੀ ਹੋ ਰਹੀ ਹੈ ਗਊ ਮਾਤਾ ਦੀ ਦੁਰਦਸ਼ਾ-ਗੁਰਵਿੰਦਰ ਕਾਂਸਲ

Ad Position 21
No active advertisement
ਅਜੀਤ ਡੈਸਕ 17-07-2026
ਪਟਿਆਲਾ, 16 ਜੁਲਾਈ (ਅ. ਸ. ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ ਪੰਜਾਬ ਦੀ ਜਨਤਾ ਤੋਂ ਵੱਖ-ਵੱਖ ਸਕੀਮਾਂ ਰਾਹੀਂ ਅਨੇਕਾਂ ਪ੍ਰਕਾਰ ਦੇ ਟੈਕਸ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਗਊ ਸੈਸ ਦੇ ਨਾਂਅ ’ਤੇ ਵੀ ਪੰਜਾਬ ਦੀ ਜਨਤਾ ਤੋਂ ਗਊ ਮਾਤਾ ਦੀ ਰੱਖਿਆ, ਰਹਿਣ ਸਹਿਣ, ਪਾਲਣ ਪੋਸ਼ਣ ਤੇ ਭੋਜਨ ਲਈ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀ. ਆਗੂ ਡਾ. ਗੁਰਵਿੰਦਰ ਕਾਂਸਲ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਊ ਸੈਸ ਦੇ ਨਾਂਅ ’ਤੇ ਪੰਜਾਬ ਦੇ ਲੋਕਾਂ ਤੋਂ ਟੈਕਸ ਵਸੂਲਣ ਤੋਂ ਬਾਅਦ ਵੀ ਗਊ ਮਤਾ ਦੀ ਦੁਰਦਸ਼ਾ ਹੋ ਰਹੀ ਹੈ। ਅੱਜ ਵੀ ਪੰਜਾਬ ਦੀਆਂ ਸੜਕਾਂ ਤੇ ਬਾਜ਼ਾਰਾਂ ਵਿਚ ਬੇਸਹਾਰਾ ਗਊਆਂ ਘੁੰਮ ਰਹੀਆਂ ਹਨ। ਜਿਨ੍ਹਾਂ ਦੇ ਰਹਿਣ ਤੇ ਭੋਜਨ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ। ਇਨ੍ਹਾਂ ਬੇਸਹਾਰਾ ਗਊ ਵੰਸ਼ ਕਰਕੇ ਅਨੇਕਾ ਪ੍ਰਕਾਰ ਦੇ ਹੀ ਸੜਕ ਹਾਦਸੇ ਵੀ ਰੋਜ਼ਾਨਾ ਪੰਜਾਬ ਦੀਆਂ ਸੜਕਾਂ ’ਤੇ ਵਾਪਰਦੇ ਹਨ। ਜਿਸ ਨਾਲ ਲੋਕਾਂ ਦੀ ਜਾਨ ਤੇ ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਖਾਸ ਸਮੱਸਿਆ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਸੜਕਾਂ ’ਤੇ ਹੋ ਰਹੀ ਗਊ ਮਾਤਾ ਦੀ ਦੂਰ ਦਸ਼ਾ ਨੂੰ ਹਰ ਹਾਲਤ ਵਿਚ ਰੋਕਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ֹ‘ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ ਦਿਵਿਆ ਸਪਰਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਖੰਨਾ ’ਚ ਮਨਰੇਗਾ ਮਜ਼ਦੂਰਾਂ ’ਤੇ ਪੁਲਿਸ ਦਾ ਤਸ਼ੱਦਦ ਨਿੰਦਣਯੋਗ-ਬੀਬੀ ਛੀਨਾ
Ad Position 24