ਭਾਦਸੋਂ, 17 ਜੁਲਾਈ (ਗੁਰਬਖਸ ਸਿੰਘ ਵੜੈਚ)-ਭਾਰਤੀ ਜਨਤਾ ਪਾਰਟੀ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ ਵਿਚ ਚਾਸਵਾਲ ਦੇ ਸਮਸ਼ਾਨਘਾਟ ਵਿਖੇ ਸਫ਼ਾਈ ਕੀਤੀ ਗਈ। ਇਸ ਮੌਕੇ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਨਿਤਿਨ ਨਵੀਨ, ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਮੰਡਲ ਪ੍ਰਧਾਨ ਵਲੋਂ ਆਪਣੇ-ਆਪਣੇ ਸਰਕਲ ਵਿਚ ਸਫ਼ਾਈ ਮੁਹਿੰਮ ਚਲਾਉਣ ਦਾ ਟੀਚਾ ਦਿੱਤਾ ਗਿਆ ਹੈ ਜਿਸ ਤਹਿਤ ਚਾਸਵਾਲ, ਜਿੰਦਲਪੁਰ, ਡਕੋਂਦਾ, ਛੰਨਾ ਨੱਥੂ ਵਾਲੀਆ ਤੇ ਦਿੱਤੂਪੁਰ ਵਿਖੇ ਸਮਸ਼ਾਨਘਾਟ ਦੀ ਸਫ਼ਾਈ ਕੀਤੀ ਗਈ। ਗੋਗੀ ਟਿਵਾਣਾ ਨੇ ਕਿਹਾ ਕਿ ਨਾਭਾ ਹਲਕੇ ਦੇ ਸਮੁੱਚੇ ਬੂਥਾਂ ਵਿਚ ਇਹ ਸਫ਼ਾਈ ਮੁਹਿੰਮ ਜਾਰੀ ਹੈ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਹਲਕੇ ਦੇ ਹਰ ਪਿੰਡ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਸੀਂ ਬੂਟੇ ਲਗਾਉਣ ਦੀ ਮੁਹਿੰਮ ਵੀ ਆਰੰਭਾਂਗੇ ਤਾਂ ਜੋ ਵਾਤਾਵਰਨ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਮੌਕੇ ਚਾਸਵਾਲ ਦੇ ਸਰਪੰਚ ਅੰਗਰੇਜ ਸਿੰਘ, ਨੰਬਰਦਾਰ ਪ੍ਰੇਮ ਲਾਲਕਾ ਨੇ ਇਸ ਕਾਰਜ ਲਈ ਗੋਗੀ ਟਿਵਾਣਾ ਤੇ ਸਮੁੱਚੇ ਆਗੂਆ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਸਿੰਘ ਟਿਵਾਣਾ, ਤਰਲੋਚਨ ਸਿੰਘ ਟਿਵਾਣਾ, ਮਨੀਸ਼ ਕੌੜਾ, ਬਲਵੀਰ ਸਿੰਘ ਰਿੰਪਾ ਪ੍ਰਧਾਨ ਐਸ.ਸੀ ਮੋਰਚਾ, ਸੁਨੀਲ ਕੌੜਾ, ਬਲਰਾਮ ਦਾਸ, ਹਰਫੂਲ ਪਾਠਕ, ਹਰੀਸ਼ਰਨ ਪਾਠਕ, ਵਿਜੈ ਠਾਕੁਰ, ਰਵੀ ਭਾਦਸੋਂ, ਸੁਖਦੀਪ ਸਿੰਘ ਤੋਚੀ ਭੜੀ, ਜੱਸੀ ਭਾਦਸੋਂ, ਅਮਨ ਭਾਦਸੋਂ ਵੀ ਹਾਜ਼ਰ ਸਨ।