13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੀਵਰੇਜ ਦੇ ਖੁੱਲ੍ਹਾ ਮੇਨਹੋਲ ਦਾ ਖੋਲ੍ਹ ਰਿਹਾ ਪ੍ਰਸ਼ਾਸਨ ਦੇ ਕਾਗਜ਼ੀ ਵਿਕਾਸ ਦੀ ਪੋਲ

Ad Position 21
No active advertisement
ਅਜੀਤ ਡੈਸਕ 18-07-2026
ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਇਥੋਂ ਦੇ ਗਗਨ ਚੌਕ ਦੇ ਨੇੜੇ ਐਨ ਹਾਈਵੇ ’ਤੇ ਕਰੀਬ ਪੰਦਰਾਂ ਫੁੱਟ ਡੂੰਘੇ ਸੀਵਰੇਜ ਦੇ ਹੋਲ ਦੇ ਢੱਕਣ ਖੁੱਲ੍ਹਾ ਪਿਆ ਹੈ। ਇਸ ਕਾਰਨ ਕਿਸੇ ਵੀ ਵਕਤ ਕਿਸੇ ਘਰ ਦਾ ਦੀਵਾ ਗੁੱਲ ਹੋ ਸਕਦਾ ਹੈ ਪਰ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੀ ਅਣਹੋਣੀ ਦੀ ਉਡੀਕ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਦੇ ਟ੍ਰੈਫਿਕ ਦਾ ਦਫਤਰ ਵੀ ਜਮ੍ਹਾਂ ਨੇੜੇ ਹਨ ਪਰ ਇਸ ਪਾਸੇ ਵਲੋਂ ਕੋਈ ਵੀ ਧਿਆਨ ਨਹੀਂ ਦੇ ਰਿਹਾ। ਇਸ ਸੰਬੰਧੀ ਗੁਰਨਾਮ ਸਿੰਘ, ਗੁਲਾਬ ਸਿੰਘ, ਹਰੀ ਸਿੰਘ, ਰਾਮ ਰਤਨ ਸ਼ਰਮਾ, ਅਮਰਜੀਤ ਸਿੰਘ, ਰੇਖਾ, ਸ਼ਾਂਤੀ, ਗੁਰਲੀਨ ਕੌਰ, ਅੰਗਦ ਸਿੰਘ, ਚਾਰੂ, ਨਵਨੀਸ਼ ਕੌਰ, ਲਾਲੀ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਹਰ ਰੋਜ਼ ਪੜ੍ਹਨ ਲਈ ਜਾਂਦੇ ਹਾਂ। ਬੀਤੇ ਕਈ ਦਿਨਾਂ ਤੋਂ ਸੜਕ ਦੇ ਸੀਵਰੇਜ਼ ਦਾ ਢੱਕਣ ਖੁੱਲ੍ਹਾ ਪਿਆ ਹੈ। ਇਸ ਸੜਕ ਤੋਂ ਦਿਨ ਰਾਤ ਆਵਾਜਾਈ ਚਾਲੂ ਰਹਿੰਦੀ ਹੈ। ਇਹ ਸੜਕ ਅੱਧੇ ਪੰਜਾਬ ਨੂੰ ਚੰਡੀਗੜ੍ਹ ਨਾਲ ਜੇੜਦੀ ਹੈ। ਦਿਨੇ ਤਾਂ ਖੈਰ ਇਹ ਟੋਇਆ ਸ਼ਾਇਦ ਰਾਹਗੀਰਾਂ ਨੂੰ ਵਿਖਾਈ ਦੇ ਜਾਂਦਾ ਹੋਵੇ ਪਰ ਰਾਤ ਦੇ ਹਨੇਰੇ ਵਿਚ ਇਹ ਟੋਇਆ ਬਿਲਕੁੱਲ ਵੀ ਵਿਖਾਈ ਨਹੀ ਦਿੰਦਾ। ਇਸ ਲਈ ਕੋਈ ਵੀ ਦੋ ਪਹੀਆ ਵਾਹਨ, ਕਾਰ, ਥਰੀਵੀਲਰ ਤੇ ਹੋਰ ਵਾਹਨਾਂ ਦੇ ਚਾਲਕ ਇਸ ਡੂੰਘੇ ਟੋਏ ਵਿਚ ਡਿਗ ਸਕਦੇ ਹਨ। ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਰਾਤ ਸਮੇਂ ਇਸ ਥਾਂ ’ਤੇ ਲਾਇਟ ਦਾ ਕੋਈ ਵੀ ਬੰਦੋਬਸਤ ਨਹੀਂ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਮੇਨਹੋਲ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ’ਤੇ ਢੱਕਣ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਔਰਤ ਕਿਸਾਨਾਂ ਨੂੰ ਕਾਨੂੰਨੀ ਮਾਨਤਾ ਦੇਣੀ ਚਾਹੀਦੀ ਹੈ–ਡਾ. ਸੰਧੂ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਅਕਾਲੀ ਫੂਲਾ ਸਿੰਘ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24