07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੁਰਦੀਪ ਸਿੰਘ ਮਰਦਾਂਪੁਰ ਅਗਵਾਈ ਹੇਠ ਹਲਕਾ ਘਨੌਰ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਵਿਸ਼ਾਲ ਸੰਗਤ ਦਰਸ਼ਨ

Ad Position 21
No active advertisement
ਅਜੀਤ ਡੈਸਕ 20-07-2026
ਘਨੌਰ, 19 ਜੁਲਾਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਇਕ ਵਿਸ਼ਾਲ ਸੰਗਤ ਦਰਸ਼ਨ ਦਾ ਆਯੋਜਨ ਕੀਤਾ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਦੀਪ ਸਿੰਘ ਮਰਦਾਂਪੁਰ ਨੇ ਕੀਤੀ। ਪ੍ਰੋਗਰਾਮ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜਿੱਥੇ ਇਸ ਮੌਕੇ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਮੌਜੂਦ ਰਹੇ ਉੱਥੇ ਹੀ ਵਿਸ਼ੇਸ਼ ਤੌਰ ’ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਪਹੁੰਚੇ। ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ, ਅੱਜ ਦਾ ਇਹ ਇਕੱਠ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ। ਅਸੀਂ ਇਕਜੁੱਟ ਹੋ ਕੇ ਪੰਜਾਬ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਖ਼ਿਲਾਫ਼ ਲੜਨ ਲਈ ਤਿਆਰ ਹਾਂ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਅੱਕ ਚੁੱਕੀ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲਾ ਸਮਾਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਰਕਰਾਂ ਨੂੰ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਮਜ਼ਬੂਤੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। 2027 ਦੀਆਂ ਚੋਣਾਂ ’ਚ ਗੱਠਜੋੜ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਉਨ੍ਹਾਂ ਦਾ ਸੰਗਠਨ ਆਪਣੇ ਪੈਰਾਂ ’ਤੇ ਖੜ੍ਹਾ ਹੈ ਅਤੇ ਲੋਕ ਖੁਦ ਉਨ੍ਹਾਂ ਨਾਲ ਜੁੜ ਰਹੇ ਹਨ, ਜਿਥੋਂ ਤੱਕ ਗੱਠਜੋੜ ਦਾ ਸਵਾਲ ਹੈ, ਉਸ ਬਾਰੇ ਅਗਲੀ ਰਣਨੀਤੀ ਭਵਿੱਖ ’ਚ ਬੈਠ ਕੇ ਵਿਚਾਰੀ ਜਾਵੇਗੀ। ਇਸ ਮੌਕੇ ਹਰਭਜਨ ਸਿੰਘ ਤੁਰ, ਪਰਮਜੀਤ ਸਿੰਘ ਜੋਹਲ, ਗਗਨਦੀਪ ਸਿੰਘ ਗੁਰਾਇਆ, ਕਾਬਲ ਸਿੰਘ ਅਰਜਬਰ ਪਟਿਆਲਾ, ਪ੍ਰੋਫੈਸਰ ਸਤਨਾਮ ਕੌਰ, ਅਮਰਜੀਤ ਸਿੰਘ ਬੰਨਚੜੀ, ਬਾਪੂ ਗੁਰਬਚਨ ਸਿੰਘ ਪਿਤਾ ਜਗਤਾਰ ਸਿੰਘ ਹਵਾਰਾ, ਸੁਖਵੀਰ ਸਿੰਘ ਬਲਬੇੜਾ, ਜਸਵਿੰਦਰ ਸਿੰਘ ਡਰੋਲੀ ਪ੍ਰਧਾਨ ਪਟਿਆਲਾ, ਨਰਿੰਦਰ ਸਿੰਘ ਭਿੰਡਰ ਯੂਥ ਪ੍ਰਧਾਨ ਪਟਿਆਲਾ, ਰਾਜਵੰਤ ਕੌਰ ਘੜਾਮ, ਲਖਵਿੰਦਰ ਸਿੰਘ ਲੋਟ, ਪਰਮਜੀਤ ਸਿੰਘ ਮਹਿਮੂਦਪੁਰ, ਮੱਖਣ ਸਿੰਘ ਪਜੇਟਾ, ਨਿਸਾਨ ਸਿੰਘ ਘਨੌਰ, ਗੁਰਪ੍ਰੀਤ ਸਿੰਘ ਬਾਰਨ, ਬਸੰਤ ਸਿੰਘ ਪੰਜ ਹੱਥਾ, ਭਗਵੰਤ ਸਿੰਘ ਸਤਰਾਣਾ, ਗੁਰਜੀਤ ਸਿੰਘ ਜੋਗੀਪੁਰ, ਗੁਰਮੋਹਨ ਸਿੰਘ ਮੰਡੋਲੀ, ਨਿਰਮੈਲ ਸਿੰਘ ਜੋਲਾਂ, ਬਾਬਾ ਹਰਬੰਸ ਸਿੰਘ ਰਵਾਲੋ ਸਾਹਿਬ, ਬਾਬਾ ਗੁਰਤਾਰ ਸਿੰਘ ਚਪੜ, ਬਾਬਾ ਲਾਲ ਸਿੰਘ ਕਾਰ ਸੇਵਾ ਵਾਲੇ, ਬਾਬਾ ਰਛਪਾਲ ਸਿੰਘ ਮਰਦਾਂਪੁਰ, ਹਰਪ੍ਰੀਤ ਸਿੰਘ ਅਮਲਾਲਾ, ਸਤਨਾਮ ਸਿੰਘ ਪੰਨੂ, ਕੁਲਵੀਰ ਸਿੰਘ ਪਿੱਪਲ ਮੰਗੋਲੀ, ਮਾ. ਕੁਲਜੀਤ ਸਿੰਘ ਅਤੇ ਸਮੂਹ ਸੇਵਾਦਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਘਨੌਰ ਤੇ ਹੋਰ ਪਤਵੰਤੇ ਸੱਜਣਾਂ ਵਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ।
Ad Position 22
No active advertisement
ਪਿਛਲੀ ਖ਼ਬਰ ਵਿੱਕੀ ਘਨੌਰ ਵਲੋਂ ਵੱਖ-ਵੱਖ ਬੋਰਡਾਂ ਦੇ ਚੇਅਰਪਰਸਨਾਂ ਦਾ ਸਨਮਾਨ ਅਗਲੀ ਖ਼ਬਰ ਨਿਗਮ ਹਦੂਦ ਵਿਚਲੇ ਸੀਵਰੇਜ ਦੇ ਹਜ਼ਾਰਾਂ ਮੇਨ ਹੋਲ਼ ਨਾਗਰਿਕਾਂ ਦੇ ਜਾਨ-ਮਾਲ ਲਈ ਬਣ ਰਹੇ ਨੇ ਖ਼ਤਰਾ ਨਾਗਰਿਕਾਂ ਦੀ ਜਾਨ-ਮਾਲ...
Ad Position 24
No active advertisement