09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਮਨਾਇਆ ਵਣ ਮਹਾਂ ਉਤਸਵ

Ad Position 21
No active advertisement
ਅਜੀਤ ਡੈਸਕ 21-07-2026
ਨਾਭਾ, 20 ਜੁਲਾਈ (ਜਗਨਾਰ ਸਿੰਘ ਦੁਲੱਦੀ)-ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਸਥਾਨਕ ਡੇ ਕੇਅਰ ਸੈਂਟਰ ਕੈਂਟ ਰੋਡ ਵਿਖੇ ਵਣ ਮਹਾਂ ਉਤਸਵ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ, ਫਾਊਂਡਰ ਮੈਂਬਰ ਪ੍ਰਿੰਸੀਪਲ ਅਮਰਜੀਤ ਵਰਮਾ ਤੇ ਡੀ. ਸੀ. ਮੁਖੇਜਾ ਦੀ ਅਗਵਾਈ ਵਿਚ ਮਨਾਇਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈੱਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਸੰਸਥਾ ਵਲੋਂ ਵਣ ਮਹਾਂ ਉਤਸਵ ਮਨਾਉਂਦੇ ਹੋਏ 100 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਸੰਸਥਾ ਦੇ ਸਰਪ੍ਰਸਤ ਡੀ. ਸੀ. ਮੁਖੇਜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਅਸੀਂ ਗਲੋਬਲ 12ਵੀਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤੇ ਇਨ੍ਹਾਂ ਦੀ ਪਹਿਲ ਦੇ ਅਧਾਰ ’ਤੇ ਦੇਖਭਾਲ ਵੀ ਕਰਨੀ ਜ਼ਰੂਰੀ ਹੈ। ਪ੍ਰਧਾਨ ਚਰਨਜੀਤ ਸਿੰਘ ਵਿਰਕ ਵਲੋਂ ਆਏ ਮਹਿਮਾਨਾਂ ਤੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਅਮਲ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ, ਨਰੇਸ਼ ਕੁਮਾਰ ਸਾਲਦੀ, ਦਰਸ਼ਨ ਸਿੰਘ ਹਰਜਾਈ, ਛੱਜੂ ਰਾਮ ਸਿੰਘੀ, ਗੁਰਜਿੰਦਰ ਸਿੰਘ, ਸੁਖਪਿੰਦਰ ਸਿੰਘ, ਘੁੰਮਣ ਸਿੰਘ, ਵੇਦ ਪ੍ਰਕਾਸ਼ ਪੁਰੀ, ਗੁਰਬਖਸ਼ ਲਾਲ, ਰਵਿੰਦਰ ਸਿੰਘ,ਬਲਵਿੰਦਰ ਸਿੰਘ, ਧਰਮਪਾਲ ਸ਼ਰਮਾ ਸ਼ਾਸਤਰੀ, ਜਗਜੀਤ ਸਿੰਘ, ਸੋਮਨਾਥ ਸ਼ਰਮਾ, ਮਲਕੀਤ ਸਿੰਘ, ਉਜਲ ਸਿੰਘ ਕਪੂਰ, ਸੁਰਮੁਖ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘੱਗਰ ਕੰਢੇ ਵੱਸਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਟਿਊਬਵੈੱਲ ਦੇ ਅਸਥਾਈ ਬਿਜਲੀ ਕਨੈਕਸ਼ਨ ਦਿੱਤੇ ਜਾਣ ਦੀ ਮੰਗ ਅਗਲੀ ਖ਼ਬਰ ਬਰਸਾਤ ਦੇ ਮੌਸਮ ’ਚ ਧਰਤੀ ਨੂੰ ਹਰਾ ਭਰਾ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ-ਥਾਣੇਦਾਰ ਨਰਿੰਦਰ
Ad Position 24