08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਿਧਾਇਕ ਦੇਵ ਮਾਨ ਨੇ ਡਿਫੈਂਸ ਕਾਲੋਨੀ ਵਿਖੇ ਪਹੁੰਚ ਕੇ ਕਾਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਬਾਬਾ ਜੱਗਾ ਸਿੰਘ ਦੀ ਅਗਵਾਈ ਹੇਠ ਕਾਲੋਨੀ ਵਾਸੀਆਂ ਨੇ ਹਲਕਾ ਵਿਧਾਇਕ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-07-2026
ਨਾਭਾ, 20 ਜੁਲਾਈ (ਵਰਿੰਦਰ ਵਰਮਾ)-ਨਾਭਾ ਦੀ ਡਿਫੈਂਸ ਕਾਲੋਨੀ ਵਿਖੇ ਬਾਬਾ ਜੱਗਾ ਸਿੰਘ ਦੀ ਅਗਵਾਈ ਹੇਠ ਕਾਲੋਨੀ ਵਾਸੀਆਂ ਦਾ ਇਕ ਵੱਡਾ ਇਕੱਠ ਕੀਤਾ ਜਿੱਥੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਾਲੋਨੀ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬਾਬਾ ਜੱਗਾ ਸਿੰਘ ਤੇ ਹੋਰ ਮਹੱਲਾ ਨਿਵਾਸੀਆਂ ਨੇ ਹਲਕਾ ਵਿਧਾਇਕ ਨੂੰ ਮੁਹੱਲੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ| ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬਾਬਾ ਜੱਗਾ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਹੋਏ ਪਵਿੱਤਰ ਸਰੂਪਾਂ ਦੀ ਸੇਵਾ ਨਿਭਾਉਂਦੇ ਹਨ। ਜਿਸ ਲਈ ਦੂਰੋਂ-ਦੂਰੋਂ ਸੰਗਤਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ ਕਰਵਾਉਣ ਲਈ ਆਉਂਦੇ ਹਨ ਪਰ ਜਦੋਂ ਗੁਰੂ ਸਾਹਿਬ ਦੇ ਸਰੂਪ ਲੈ ਕੇ ਸੰਗਤਾਂ ਆਉਂਦੀਆਂ ਹਨ ਤਾਂ ਰਸਤੇ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਹਲਕਾ ਵਿਧਾਇਕ ਦੇਵ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਇੱਥੇ ਆਉਣ ਜਾਣ ਵਾਲੇ ਰਸਤੇ ਨੂੰ ਜਲਦੀ ਪਹਿਲ ਦੇ ਅਧਾਰ ’ਤੇ ਇੰਟਰਲਾਕ ਟਾਈਲ ਲਗਾ ਕੇ ਤਿਆਰ ਕੀਤਾ ਜਾਵ। ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਹਲਕਾ ਵਿਧਾਇਕ ਦੇਵ ਮਾਨ ਨੇ ਬਾਬਾ ਜੱਗਾ ਸਿੰਘ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਜਲਦੀ ਹੀ ਇਸ ਸੜਕ ਨੂੰ ਬਣਾਇਆ ਜਾਵੇਗਾ। ਇਸ ਮੌਕੇ ਮੁਹੱਲਾ ਨਿਵਾਸੀਆਂ ਵਲੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇਜਿੰਦਰ ਸਿੰਘ ਖਹਿਰਾ, ਭੁਪਿੰਦਰ ਸਿੰਘ ਕਲਰ ਮਾਜਰੀ, ਜਸਵੀਰ ਸਿੰਘ ਛਿੰਦਾ ਤੋਂ ਇਲਾਵਾ ਸਤਿਗੁਰ ਸਿੰਘ ਨਰਮਾਣਾ ਪ੍ਰਧਾਨ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਨਾਭਾ, ਨਿਰਮਲ ਸਿੰਘ, ਗੁਰਮੇਲ ਸਿੰਘ, ਸੁਰੇਸ਼ ਕੁਮਾਰ ਸ਼ਰਮਾ, ਕੁਨਾਲ, ਬਹਾਦਰ ਸਿੰਘ, ਮਾਸਟਰ ਸੰਦੀਪ ਸਿੰਘ ਤੇ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਮਿਸਲ ਸਤਲੁਜ’ ਵਲੋਂ ਗੁਰਪ੍ਰਤਾਪ ਸਿੰਘ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਐੱਸ. ਆਰ. ਐੱਸ. ਵਿਦਿਆਪੀਠ ਨੇ ਪ੍ਰਾਚੀ ਗੋਇਲ ਦੀ ਨੀਟ 2026 ਵਿਚ ਸ਼ਾਨਦਾਰ ਸਫਲਤਾ ’ਤੇ ਦਿੱਤੀ ਵਧਾਈ
Ad Position 24