08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

‘ਮਿਸਲ ਸਤਲੁਜ’ ਵਲੋਂ ਗੁਰਪ੍ਰਤਾਪ ਸਿੰਘ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 21-07-2026
ਦੇਵੀਗੜ੍ਹ, 20 ਜੁਲਾਈ (ਰਾਜਿੰਦਰ ਸਿੰਘ ਮੌਜੀ)-ਪੰਥ ਤੇ ਪੰਜਾਬ ਦੀ ਬਿਹਤਰੀ ਲਈ ਸਰਗਰਮ ਜਥੇਬੰਦੀ ‘ਮਿਸਲ ਸਤਲੁਜ’ ਵਲੋਂ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਜਾਣਕਾਰੀ ਅਨੁਸਾਰ, ਗੁਰਪ੍ਰਤਾਪ ਸਿੰਘ ਨੂੰ ‘ਮਿਸਲ ਸਤਲੁਜ’ ਦਾ ਐਸ. ਸੀ. ਵਿੰਗ, ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਇਲਾਕੇ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਹਲਕਾ ਇੰਚਾਰਜ ਨੇ ਨਵ ਨਿਯੁਕਤ ਗੁਰਪ੍ਰਤਾਪ ਸਿੰਘ ਤੇ ਕਰਨਵੀਰ ਸਿੰਘ ਜਨਰਲ ਸਕੱਤਰ ਐਸ. ਸੀ. ਵਿੰਗ ਹਲਕਾ ਘਨੌਰ ਦੀ ਇਸ ਨਵੀਂ ਜ਼ਿੰਮੇਵਾਰੀ ֹ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰਤਾਪ ਸਿੰਘ ਵਰਗੇ ਮਿਹਨਤੀ ਅਤੇ ਊਰਜਾਵਾਨ ਨੌਜਵਾਨਾਂ ਨੂੰ ਅੱਗੇ ਲਿਆਉਣ ਨਾਲ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਜ਼ਿਆਦਾ ਬਲ ਮਿਲੇਗਾ। ਬੀਬੀ ਛੀਨਾ ਨੇ ਆਸ ਪ੍ਰਗਟਾਈ ਕਿ ਗੁਰਪ੍ਰਤਾਪ ਸਿੰਘ ਤੇ ਕਰਨਵੀਰ ਸਿੰਘ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਆਪਣੀ ਨਿਯੁਕਤੀ ਤੋਂ ਬਾਅਦ ਗੁਰਪ੍ਰਤਾਪ ਸਿੰਘ ਨੇ ‘ਮਿਸਲ ਸਤਲੁਜֹ’ ਦੇ ਉੱਚ ਅਹੁਦੇਦਾਰਾਂ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਉਨ੍ਹਾਂ ਨੂੰ ਜਿਹੜਾ ਵੱਡਾ ਭਰੋਸਾ ਦੇ ਕੇ ਜ਼ਿਲ੍ਹਾ ਪਟਿਆਲਾ ਦੇ ਐਸ. ਸੀ. ਵਿੰਗ ਦੀ ਪ੍ਰਧਾਨਗੀ ਦੀ ਸੇਵਾ ਸੌਂਪੀ ਹੈ, ਉਹ ਇਸ ਨੂੰ ਪੂਰੀ ਨਿਮਰਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਇਸ ਮੌਕੇ ਅਮਰਿੰਦਰ ਸਿੰਘ ਤੁੜ, ਜਥੇਦਾਰ ਹਰਨਾਥ ਸਿੰਘ, ਬੀਬੀ ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਗੁਰਜੋਤ ਸਿੰਘ ਥੂਹਾ, ਸੁਖਵਿੰਦਰ ਸਿੰਘ, ਲਵਲੀ ਖੈਰਪੁਰ, ਪੰਮਾ ਮੁਰਾਦਪੁਰ, ਸ਼ਵੀ ਸਰਪੰਚ, ਹਰਸ਼, ਬਲਵਿੰਦਰ ਸਿੰਘ ਸੈਂਬੀ, ਜਗਜੀਤ ਸਿੰਘ, ਗਿੰਦਾ ਬਸੰਤਪੁਰ, ਮਨਜੀਤ ਸਿੰਘ ਚਹਿਲ, ਮਨਜੀਤ ਸਿੰਘ ਕੰਗ, ਇਕਬਾਲ ਸਿੰਘ, ਦਰਸ਼ਣ ਸਿੰਘ ਵਿਰਕ ਤੇ ਅਮਰੀਕ ਸਿੰਘ ਚਹਿਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆ ਦੇ ਧਰਨੇ ’ਚ ਪਹੁੰਚੇ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਡਿਫੈਂਸ ਕਾਲੋਨੀ ਵਿਖੇ ਪਹੁੰਚ ਕੇ ਕਾਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਬਾਬਾ ਜੱਗਾ ਸਿੰਘ ਦੀ...
Ad Position 24