22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼ੰਭੂ ਬੈਰੀਅਰ ’ਤੇ ਵੱਡੀ ਗਿਣਤੀ ’ਚ ਪੁੱਜੀਆਂ ਕਿਸਾਨ ਬੀਬੀਆਂ ਨੇ ਵੀ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 22-07-2026
ਰਾਜਪੁਰਾ 21 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਅੰਬਾਲਾ ਜੀ.ਟੀ. ਰੋਡ ਸ਼ੰਭੂ ਬੈਰੀਅਰ ਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਦਾ ਦਿਲੀ ਕੂਚ ਦਾ ਪ੍ਰੋਗਰਾਮ ਸਖ਼ਤ ਬੈਰੀਕੇਡਿੰਗ ਕਰਕੇ ਠੱਪ ਕਰ ਦਿੱਤਾ ਗਿਆ ਸੀ। ਇਸ ਲਈ ਕਿਸਾਨਾਂ ਨੇ ਸਾਰੇ ਦਿਨ ਸ਼ੰਭੂ ਬੈਰੀਅਰ ’ਤੇ ਹੀ ਰੋਸ ਪ੍ਰਦਰਸ਼ਨ ਕਰਕੇ ਭਾਸ਼ਣ ਕੀਤੇ ਅਤੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਵੀ ਹਾਜ਼ਰ ਸਨ ਅਤੇ ਸ਼ੰਭੂ ਬੈਰੀਅਰ ’ਤੇ ਕਿਸਾਨਾਂ ਵਲੋਂ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਿਸਾਨਾਂ ਆਗੂਆਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿਚ ਕਿਸਾਨ ਘਾਟ ਵਿਖੇ ਮੀਟਿੰਗ ਕਰਨੀ ਸੀ ਅਤੇ ਆਪਣੀਆਂ ਨੂੰ ਲੈ ਕੇ ਵਿਚਾਰ ਚਰਚਾ ਕਰਨੀ ਸੀ ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਬੈਰੀਕੇਟ ਲਾ ਕੇ ਘੱਗਰ ਪੁਲ ’ਤੇ ਹੀ ਰੋਕ ਲਿਆ। ਇਸ ਮੌਕੇ ’ਤੇ ਕਿਸਾਨਾਂ ਨੇ ਸ਼ੰਭੂ ਬੈਰੀਅਰ ’ਤੇ ਹੀ ਧਰਨਾ ਲਾ ਦਿੱਤਾ, ਕਿਸਾਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਵਿਚ ਜਾਣਾ ਚਾਹ ਰਹੇ ਹਨ ਪਰ ਉਨ੍ਹਾਂ ਨੂੰ ਜਾਣ ਤੋਂ ਕਿਉ ਰੋਕਿਆ ਜਾ ਰਿਹਾ ਹੈ। ਇਸ ਮੌਕੇ ’ਤੇ ਕਿਸਾਨ ਬੀਬੀਆਂ ਨੇ ਵੀ ਕੇਂਦਰ ਹਰਿਆਣਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਬੀਬੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੰਭੂ ਬੈਰੀਅਰ ’ਤੇ ਕਿਸ ਗੱਲ ਤੋਂ ਰੋਕਿਆ ਗਿਆ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਬੀਬੀਆਂ ਨੂੰ ਪੈਨਸ਼ਨ ਵੀ ਨਹੀਂ ਚਾਹੀਦੀ। ਇਸ ਮੌਕੇ ਸ਼ੰਭੂ ਬੈਰੀਅਰ ’ਤੇ ਛੋਟੇ-ਛੋਟੇ ਬੱਚੇ ਵੀ ਝੰਡੇ ਲੈ ਕੇ ਆਏ ਹੋਏ ਸਨ। ਕਿਸਾਨਾਂ ਵਲੋਂ ਕੜੀ ਚਾਵਲ, ਮਿੱਠੇ ਚਾਵਲ ਰੋਟੀ ਦੇ ਲੰਗਰ ਲਾਏ ਗਏ ਸਨ, ਸ਼ੰਭੂ ਬੈਰੀਅਰ ’ਤੇ ਅੱਜ ਵੀ ਬੀਤੇ ਸਾਲ ਵਾਂਗ ਲੱਗੇ ਧਰਨੇ ਵਰਗੇ ਹਾਲਾਤ ਬਣੇ ਪਏ ਸਨ। ਲੰਗਰਾਂ ਅਤੇ ਕਿਸਾਨਾਂ ਦੇ ਭਾਸ਼ਣਾਂ ਨੇ ਮੁੜ ਕੇ ਬੀਤੇ ਸਾਲ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ ਭਾਵੇਂ ਅੱਜ ਹਾਲਾਤ ਤਾਂ ਗੰਭੀਰ ਬਣੇ ਹੋਏ ਸਨ ਪਰ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਲੋਂ ਸ਼ਾਂਤੀ ਬਣਾਈ ਗਈ ਸੀ । ਕਿਸਾਨ ਆਗੂ ਬੈਰੀਕੇਟਾਂ ਤੋਂ ਕਾਫੀ ਦੂਰ ਬੈਠੇ ਹੀ ਆਪਣਾ ਰੋਸ ਪ੍ਰਦਰਸ਼ਨ ਕਰਦੇ ਰਹੇ । ਦਿੱਲੀ ਕੂਚ ਕਰਨ ਅਤੇ ਘੱਗਰ ਦਰਿਆ ’ਤੇ ਕੀਤੀ ਗਈ ਆਵਾਜਾਈ ਠੱਪ ਕਾਰਨ ਸਾਰਾ ਦਿਨ ਲੰਮੇ ਰੂਟਾਂ ’ਤੇ ਜਾਣ ਆਉਣ ਵਾਲੇ ਰਾਹਗੀਰ ਹੈਰਾਨ ਹੁੰਦੇ ਰਹੇ।
Ad Position 22
No active advertisement
ਪਿਛਲੀ ਖ਼ਬਰ ਕਰਨ ਸਿੰਘ ਡੀ.ਟੀ.ਓ. ਦੀਆਂ ਹਦਾਇਤਾਂ ਮਗਰੋਂ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਆਈ ਹਰਕਤ ’ਚ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਉਦਯੋਗਿਕ ਇਕਾਈਆਂ ਦੀ ਅਚਨਚੇਤ ਚੈਕਿੰਗ
Ad Position 24