06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਹਲਕਾ ਸਮਾਣਾ ਦੇ ਦਿਹਾਤੀ ਵਿਕਾਸ ਲਈ 5 ਕਰੋੜ ਰੁਪਏ ਤੋਂ ਵੱਧ ਦੀਆਂ ਗਰਾਂਟਾਂ ਪ੍ਰਵਾਨ-ਵਿਕਾਸ ਕਾਰਜ ਜਲਦੀ ਸ਼ੁਰੂ ਹੋਣਗੇ-ਵਿਧਾਇਕ ਜੌੜਾਮਾਜਰਾ

Ad Position 21
No active advertisement
ਅਜੀਤ ਡੈਸਕ 23-07-2026
ਸਮਾਣਾ, 22 ਜੁਲਾਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕਰੀਬ 5 ਕਰੋੜ ਤੋਂ ਵੱਧ ਰੁਪਏ ਦੀਆਂ ਵਿਕਾਸ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਹ ਗਰਾਂਟਾਂ ਸਮਾਣਾ ਬਲਾਕ ਦੇ 53 ਤੇ ਪਟਿਆਲਾ ਬਲਾਕ ਦੇ 42 ਪਿੰਡਾਂ ਵਿਚ ਵੱਖ-ਵੱਖ ਵਿਕਾਸ ਕਾਰਜਾਂ ਲਈ ਮਨਜ਼ੂਰ ਕੀਤੀਆਂ ਗਈਆਂ ਹਨ। ਉਨ੍ਹਾਂ ਨਾਲ ‘ਆਪ’ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਅਤੇ ਬਲਾਕ ਸੰਮਤੀ ਸਮਾਣਾ ਦੇ ਚੇਅਰਮੈਨ ਹਰਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਪਿੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਗਰਾਂਟਾਂ ਪ੍ਰਾਪਤ ਕਰਨ ਵਾਲੇ ਪ੍ਰਮੁੱਖ ਪਿੰਡਾਂ ਵਿਚ ਚੌਂਹਠ, ਅਸਰਪੁਰ, ਚੁਪਕੀ, ਦੁੱਲੜ, ਚੁਤੈਹਰਾ, ਬਦਨਪੁਰ, ਕਮਾਲਪੁਰ, ਖੁਦਾਦਪੁਰ, ਢੈਂਠਲ, ਖੇੜੀ ਫੱਤਾਂ, ਖਾਨਪੁਰ, ਕੁਲਬੁਰਛਾਂ, ਬਾਦਸ਼ਾਹਪੁਰ, ਬਿਸ਼ਨਪੁਰ, ਖੇੜੀ ਭੀਮਾਂ, ਬੰਮਣਾਂ, ਕਾਨਗੜ੍ਹ ਭੂਤਨਾ ਅਤੇ ਮਿਆਲ ਕਲਾਂ ਸਮੇਤ 92 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਵਿਕਾਸ ਗਰਾਂਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਗਰਾਂਟਾਂ ਨਾਲ ਗਲੀਆਂ-ਨਾਲੀਆਂ, ਸ਼ਮਸ਼ਾਨਘਾਟ, ਕਮਿਊਨਿਟੀ ਸੈਂਟਰ, ਸਕੂਲਾਂ, ਪੰਚਾਇਤੀ ਇਮਾਰਤਾਂ, ਖੇਡ ਮੈਦਾਨਾਂ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਵਿਕਾਸ ਕਾਰਜ ਕਰਵਾਏ ਜਾਣਗੇ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਮਲਜੀਤ ਸਿੰਘ ਸਰਪੰਚ, ਜਸਵੀਰ ਸਿੰਘ ਬਲਾ ਕ ਸੰਮਤੀ ਮੈਂਬਰ, ਰਛਪਾਲ ਸਿੰਘ ਸਰਪੰਚ, ਗੁਰਵਿੰਦਰ ਸਿੰਘ ਸਰਪੰਚ, ਅੰਗਰੇਜ਼ ਸਿੰਘ ਸਰਪੰਚ, ਵਰਿੰਦਰ ਸਿੰਘ ਸਰਪੰਚ ਅਤੇ ਗੁਰਜੀਤ ਸਿੰਘ ਸਰਪੰਚ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਣਾ ’ਚ ਸ਼ਰੇਆਮ ਚੱਲਦਾ ਹੈ ਗੁੰਡਾਗਰਦੀ ਦਾ ਨੰਗਾ ਨਾਚ ਅਗਲੀ ਖ਼ਬਰ ਅਕਾਲੀ ਦਲ ਨੂੰ ਵੱਡਾ ਝਟਕਾ : ਪਿੰਡ ਬ੍ਰਹਮਪੁਰ ਵਿਖੇ ਰਣਜੋਧ ਹਡਾਣਾ ਦੀ ਰਹਿਨੁਮਾਈ ਹੇਠ ਕਈ ਪਰਿਵਾਰ ‘ਆਪ’ ‘ਚ ਸ਼ਾਮਿਲ
Ad Position 24
No active advertisement