08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਲਾਇਨਜ਼ ਕਲੱਬ ਨਾਭਾ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 23-07-2026
ਨਾਭਾ, 22 ਜੁਲਾਈ (ਜਗਨਾਰ ਸਿੰਘ ਦੁਲੱਦੀ)-ਉਪ ਮੰਡਲ ਮੈਜਿਸਟ੍ਰੇਟ ਅਰਵਿੰਦਰ ਪਾਲ ਸਿੰਘ ਸੋਮਲ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਲਾਇਨਜ ਕਲੱਬ ਨਾਭਾ ਵੱਲੋ ਵਾਤਾਵਰਣ ਸਭਾਲ ਵੱਲ ਕਦਮ ਵਧਾਉਦੇ ਹੋਏ ਮਾਨਸੂਨ ਦੀ ਆਮਦ ਆਮਦ ਨੂੰ ਵੇਖਦੇ ਹੋਏ ਵਣ ਮਹਾਉਤਸਵ ਮਨਾਉਂਦੇ ਹੋਏ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ 75 ਦੇ ਕਰੀਬ ਗੁਲਮੋਹਰ, ਜਰਕੰਡਾਂ, ਅਮਲਤਾਸ਼, ਆਵਲਾ, ਐਰੋਕੇਰਿਆ, ਦੇਸੀ ਅੰਬ, ਜਾਮਨ, ਅਤੇ ਨਿਮ ਆਦਿ ਦੇ ਬੂਟੇ ਲਗਾਏ ਗਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਪ ਮੰਡਲ ਮਜਿਸਟਰੇਟ ਏ ਪੀ ਸਿੰਘ ਸੋਮਲ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਇਹਨਾਂ ਦੀ ਸੰਭਾਲ ਵੀ ਅਤੀ ਜਰੂਰੀ ਹੈ।ਇਸ ਪ੍ਰੋਜੇਕਟ ਦੀ ਦੇਖ ਰੇਖ ਕਰ ਰਹੇ ਸੀਨੀਅਰ ਵਕੀਲ ਲਾਇਨ ਰੀਤਇਕਬਾਲ ਸਿੰਘ ਮਝੈਲ ਨੇ ਦੱਸਿਆ ਕਿ ਇਹਨਾਂ ਬੂਟਿਆ ਦੀ ਲਗਵਾਈ ਤੋ ਇਲਾਵਾ ਇਕ ਸਾਲ ਤੱਕ ਸਾਂਭ ਸੰਭਾਲ, ਖਾਦ, ਦਵਾਈ, ਗੋਡੀ, ਲਾਇਨਜ ਕਲੱਬ ਦੀ ਟੀਮ ਕਰਵਾਏਗੀ। ਇਸ ਮੌਕੇ ਲਾਇਨ ਪ੍ਰੋਫੈਸਰ ਸੇਠੀ , ਕਲੱਬ ਪ੍ਰਧਾਨ ਅਮਰੀਕ ਸਿੰਘ, ਗੁਰਮੀਤ ਸਿੰਘ, ਸਰਕਾਰੀ ਸਕੂਲ ਦੇ ਇੰਚਾਰਜ ਅਧਿਆਪਕ ਜਗਦੀਪ ਸਿੰਘ ਚੀਮਾ, ਡਾ. ਅਮਰਜੀਤ ਸਿੰਘ ਸਾਹਨੀ ਵੱਲੋਂ ਵੀ ਇਕ-ਇਕ ਬੂਟਾ ਲਗਾਇਆ ਗਿਆ। ਸਕੂਲ ਮੈਨੇਜਰ ਸੂਬੇਦਾਰ ਬੁੱਧ ਸਿੰਘ ਸਮੇਤ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਵਣ ਮਹਾਂ ਉਤਸਵ ਮਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਇਸ ਮੋਕੇ ਵਣ ਵਿਭਾਗ ਦੇ ਅਧਿਕਾਰੀ ਵੀ ਮੋਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਨੀਟ ਅਤੇ ਜੇ.ਈ.ਈ. ਦੀ ਪ੍ਰੀਖਿਆਵਾਂ ’ਚ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਜਨਗਣਨਾ ’ਚ ਯੋਗਦਾਨ ਪਾਉਣ ਵਾਲੇ ਪੰਜਾਬੀ ‘ਵਰਸਿਟੀ ਕਰਮਚਾਰੀਆਂ ਦਾ ਕੀਤਾ ਸਨਮਾਨ
Ad Position 24