10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਾਨਵ ਸੇਵਾ ਉੱਤਮ ਸੇਵਾ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਲਗਾਇਆ ਖੂਨ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 27-07-2026
ਨਾਭਾ, 26 ਜੁਲਾਈ (ਜਗਨਾਰ ਸਿੰਘ ਦੁਲੱਦੀ)-ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਥਾਨਿਕ ਡੇ ਕੇਅਰ ਸੈਂਟਰ ਕੈਂਟ ਰੋਡ ਵਿਖੇ ਲਗਾਏ ਗਏ ਮੁਫਤ ਖੂਨ ਜਾਂਚ ਕੈਂਪ ਵਿਚ 120 ਦੇ ਕਰੀਬ ਵਿਅਕਤੀਆਂ ਵਲੋਂ ਆਪਣੇ ਖ਼ੂਨ ਦੀ ਮੁਫ਼ਤ ਜਾਂਚ ਕਰਾਈ ਗਈ। ਇਹ ਕੈਂਪ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਦੇ ਪ੍ਰਧਾਨ ਵਿਕਾਸ ਮਿੱਤਲ ਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਦੀ ਅਗਵਾਈ ’ਚ ਲਗਾਇਆ। ਆਪਣੇ ਸੰਬੋਧਨ ’ਚ ਨਰਿੰਦਰ ਮੋਹਣ ਸ਼ਰਮਾ ਨੇ ਦੱਸਿਆ ਕਿ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਜਿਥੇ ਮੁਫਤ ਜਾਂਚ ਕੈਂਪ ਲਗਾਏ ਜਾਂਦੇ ਹਨ ਉਥੇ ਸਮੇਂ-ਸਮੇਂ ਅਨੁਸਾਰ ਸਮਾਜ ਸੇਵਾ ਦੇ ਹੋਰ ਵੀ ਬਹੁਤ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋੜਵੰਦਾਂ ਨੂੰ ਮੁਫਤ ਦਵਾਈਆਂ ਤੇ ਰਾਸ਼ਨ ਵੀ ਵੰਡਿਆ ਜਾਂਦਾ ਹੈ। ਉਨ੍ਹਾਂ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵਲੋਂ ਇਸ ਕੈਂਪ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਕੈਂਪ ਸੰਬੰਧੀ ਸੰਸਥਾ ਦੇ ਪ੍ਰੈੱਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੈਂਪ ’ਚ ਡਾਕਟਰ ਕੰਗ ਲੈਬ ਨਾਭਾ ਵਲੋਂ ਦਵਿੰਦਰ ਸਿੰਘ, ਜਸਨੂਰ ਸਿੰਘ ਤੇ ਹਰਮਨ ਪ੍ਰੀਤ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਕੈਂਪ ਵਿਚ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ, ਸੁਨੀਲ ਗੁਪਤਾ, ਅੰਕੂਰ ਸਿੰਗਲਾ, ਵਰੁਨ ਸਿੰਗਲਾ, ਸਾਹਿਲ ਗੁਪਤਾ, ਦੀਪਕ ਜੋਲੀ, ਨਰਿੰਦਰ ਮੋਹਣ ਸ਼ਰਮਾ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਡੀਸੀ ਮੁਖੇਜਾ, ਦਰਸ਼ਨ ਸਿੰਘ ਹਰਜਾਈ, ਨਰੇਸ਼ ਕੁਮਾਰ ਸਾਲਦੀ, ਅਮਰਜੀਤ ਸਿੰਘ, ਘੁੰਮਣ ਸਿੰਘ, ਜੱਗਾ ਸਿੰਘ, ਅਮਰੀਕ ਸਿੰਘ, ਗੁਰਜਿੰਦਰ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਅਮਲ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਤੇ ਜਨਰਲ ਸਕੱਤਰ ਛੱਜੂ ਰਾਮ ਸਿੰਘੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ਲਾਇਬ੍ਰੇਰੀਆਂ ਲਈ 400 ਹੋਰ ਅਸਾਮੀਆਂ ਭਰਨ ਦੀ ਮੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਲਾਇਬ੍ਰੇਰੀ ਸੇਵਾਵਾਂ ਮਜ... ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਫ਼ਤਿਹਪੁਰ ਸਮਾਣਾ ਵਿਖੇ ਕਲੱਸਟਰ ਖੋ-ਖੋ ਤੇ ਬੈਡਮਿੰਟਨ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ
Ad Position 24