09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਦਾ ਚੋਣ ਇਜਲਾਸ ਦਵਿੰਦਰ ਸਿੰਘ ਪੂਨੀਆ ਮੁੜ ਜ਼ਿਲ੍ਹਾ ਪ੍ਰਧਾਨ ਤੇ ਦਲਜਿੰਦਰ ਸਿੰਘ ਹਰਿਆਊ ਜ਼ਿਲ੍ਹਾ ਸਕੱਤਰ ਚੁਣੇ ਗਏ

ਸਮਾਣਾ, 9 ਅਗਸਤ (ਪ੍ਰੀਤਮ ਸਿੰਘ ਨਾਗੀ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਦਾ ਚੋਣ ਇਜਲਾਸ ਸਥਾਨਕ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਹੋਇਆ। ਇਜਲਾਸ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ ਨੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਤੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਬਲਜੀਤ ਸਿੰਘ ਦਾ ਚੋਣ ਅਬਜ਼ਰਵਰ ਵਜੋਂ ਸ਼ਾਮਿਲ ਹੋਣ ਲਈ ਅਤੇ ਵੱਖ-ਵੱਖ ਬਲਾਕਾਂ ਤੇ ਜ਼ਿਲ੍ਹੇ ਦੀਆਂ ਇਕਾਈਆਂ ਵਿਚੋਂ ਪਹੁੰਚੇ ਡੈਲੀਗੇਟਾਂ ਦਾ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 10-08-2026
ਸਮਾਣਾ, 9 ਅਗਸਤ (ਪ੍ਰੀਤਮ ਸਿੰਘ ਨਾਗੀ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਦਾ ਚੋਣ ਇਜਲਾਸ ਸਥਾਨਕ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਹੋਇਆ। ਇਜਲਾਸ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ ਨੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਤੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਬਲਜੀਤ ਸਿੰਘ ਦਾ ਚੋਣ ਅਬਜ਼ਰਵਰ ਵਜੋਂ ਸ਼ਾਮਿਲ ਹੋਣ ਲਈ ਅਤੇ ਵੱਖ-ਵੱਖ ਬਲਾਕਾਂ ਤੇ ਜ਼ਿਲ੍ਹੇ ਦੀਆਂ ਇਕਾਈਆਂ ਵਿਚੋਂ ਪਹੁੰਚੇ ਡੈਲੀਗੇਟਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਵਲੋਂ ਜਥੇਬੰਦਕ ਸਥਿਤੀ ਬਾਰੇ ਰਿਪੋਰਟ ਡੇਲੀਗੇਟਾਂ ਅੱਗੇ ਪੇਸ਼ ਕੀਤੀ ਗਈ। ਜਥੇਬੰਦਕ ਮਜ਼ਬੂਤੀ ਲਈ ਪਿਛਲੇ ਸਮੇਂ ਦੌਰਾਨ ਰਹੀਆਂ ਘਾਟਾਂ, ਕਮਜ਼ੋਰੀਆਂ ਅਤੇ ਅਗਲੀ ਰਣਨੀਤੀ ਬਾਰੇ ਜ਼ਿਲ੍ਹਾ ਵਿੱਤ ਸਕੱਤਰ ਕੁਲਬੀਰ ਸਿੰਘ ਟੋਡਰਪੁਰ ਵਲੋਂ ਰਿਪੋਰਟ ਪੇਸ਼ ਕੀਤੀ ਗਈ। ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਸਾਨ ਮਾਰੂ ਨੀਤੀਆਂ ਬਾਰੇ ਵਿਚਾਰ ਰੱਖੇ। ਸੂਬਾ ਵਿੱਤ ਸਕੱਤਰ ਤੇ ਇਜਲਾਸ ਦੇ ਚੋਣ ਅਬਜ਼ਰਵਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਪੰਜਾਬ ਦੇ ਪਾਣੀਆਂ ਦੇ ਸੰਕਟ ’ਤੇ ਵਿਚਾਰ ਰੱਖੇ। ਇਸ ਦੌਰਾਨ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਵਲੋਂ ਜ਼ਿਲ੍ਹਾ ਟੀਮ ਦਾ ਪੈਨਲ ਪੇਸ਼ ਕੀਤਾ। ਇਸ ਤੋਂ ਬਾਅਦ ਹੋਈ ਚੋਣ ਵਿਚ ਦਵਿੰਦਰ ਸਿੰਘ ਪੂਨੀਆ ਨੂੰ ਮੁੜ ਜ਼ਿਲ੍ਹਾ ਪ੍ਰਧਾਨ, ਦਲਜਿੰਦਰ ਸਿੰਘ ਹਰਿਆਊ ਨੂੰ ਜ਼ਿਲ੍ਹਾ ਸਕੱਤਰ, ਹਰਵਿੰਦਰ ਸਿੰਘ ਗਿੱਲ ਤੇ ਜਸਵੀਰ ਸਿੰਘ ਫਤਿਹਪੁਰ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਦੇਧਨਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਤੇ ਕੁਲਬੀਰ ਸਿੰਘ ਟੋਡਰਪੁਰ ਨੂੰ ਜ਼ਿਲ੍ਹਾ ਵਿੱਤ ਸਕੱਤਰ ਚੁਣਿਆ ਗਿਆ ਅਤੇ ਜ਼ਿਲ੍ਹਾ ਕਮੇਟੀ ਵਿਚ ਸ਼ੇਰ ਸਿੰਘ ਕਾਕੜਾ, ਸੁਰਿੰਦਰ ਸਿੰਘ ਖ਼ਾਲਸਾ, ਮਹਿੰਦਰ ਸਿੰਘ ਖਾਂਗ, ਕਰਮਜੀਤ ਸਿੰਘ ਪਾਤੜਾਂ, ਜਰਨੈਲ ਸਿੰਘ ਮਰਦਾਹੇੜੀ ਤੇ ਮੋਹਰ ਸਿੰਘ ਨੂੰ ਮੈਂਬਰ ਵਜੋਂ ਚੁਣਿਆ ਗਿਆ। ਇਸ ਤੋਂ ਇਲਾਵਾ 17-18 ਅਗਸਤ ਨੂੰ ਹੋਣ ਵਾਲੇ ਸੂਬਾ ਅਜਲਾਸ ਲਈ ਹਾਜ਼ਰ ਡੈਲੀਗੇਟਾਂ ਵਿਚੋਂ ਕੁਲ 27 ਡੈਲੀਗੇਟਾਂ ਦੀ ਚੋਣ ਕੀਤੀ ਗਈ। ਅੰਤ ’ਚ ਜਸਵੀਰ ਸਿੰਘ ਫਤਿਹਪੁਰ ਨੇ ਇਜਲਾਸ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਰਾਜਿੰਦਰ ਸਿੰਘ ਸਮਾਣਾ, ਜਸਪਾਲ ਸਿੰਘ ਖਾਂਗ, ਹਰਵਿੰਦਰ ਸਿੰਘ ਬੇਲੂਮਾਜਰਾ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਸਿੰਘ ਛਬੀਲਪੁਰ ਸਮੇਤ ਸਮੂਹ ਡੈਲੀਗੇਟਾਂ ਅਤੇ ਨਵੇਂ ਚੁਣੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨੀ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾਉਣ ਦਾ ਵੀ ਐਲਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਕਲਾਕਾਰ ਜੱਸ ਢਿੱਲੋਂ ਦੀ ਦਾਦੀ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਅੰਬੇਡਕਰ ਮਹਾਂਸਭਾ ਦੀ ਮੀਟਿੰਗ
Ad Position 24