02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਜੀਤਪਾਲ ਸਿੰਘ ਕੋਹਲੀ ਨੂੰ ਟਿਕਟ ਮਿਲਣ ’ ਤੇ ਸਮਰਥਕਾਂ ਨੇ ਵੰਡੇ ਲੱਡੂ

ਪਟਿਆਲਾ, 2 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 03-11-2026
ਪਟਿਆਲਾ, 2 ਨਵੰਬਰ (ਅ.ਸ. ਆਹਲੂਵਾਲੀਆ)- ਸੂਬੇ ਦੀ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਤਾਰੇ ਜਾਣ ਵਾਲੇ ਕੁਝ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਸ ਵਿਚ ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ ਵੀ ਸ਼ਾਮਲ ਹਨ। ਇਹ ਐਲਾਨ ਸੁਣਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਿਸ ਤੋਂ ਬਾਅਦ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਤੇ ਮੂੰਹ ਮਿੱਠਾ ਕਰਵਾਇਆ ਗਿਆ। ਅਜੀਤ ਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਾਰਟੀ ਵਲੋਂ ਇਸ ਵਾਰ ਵੀ ਮਹੱਤਵਪੂਰਨ ਸੀਟ ਲਈ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ। ਪਾਰਟੀ ਦਾ ਇਹ ਵਿਸ਼ਵਾਸ ਬਰਕਰਾਰ ਰੱਖਣਗੇ ਤੇ ਪਹਿਲਾਂ ਵਾਂਗ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ। ਸ. ਕੋਹਲੀ ਮੁਤਾਬਿਕ ਇਸ ਵਾਰ ਪਟਿਆਲਾ ਦੀ ਤਰੱਕੀ ਲਈ ਜਿਥੇ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਉਮਦਾ ਕਿਸਮ ਦਾ ਬਣਾ ਕੇ ਦਿੱਤਾ ਗਿਆ ਉਥੇ ਹੀ ਧਾਰਮਿਕ ਸਥਾਨਾਂ ਦੀ ਦਿੱਖ ਨੂੰ ਮਨਮੋਹਕ ਬਣਾਉਣ ਲਈ ਕਰੋੜਾਂ ਰੁਪਏ ਲਗਾਏ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੱਸੋਵਾਲ ’ਚ ਪਹੁੰਚੇ ਸਤਬੀਰ ਸਿੰਘ ਖੱਟੜਾ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ : ਐਡ. ਖੱਟੜਾ
Ad Position 24